ਗੁਰਦਾਸਪੁਰ (ਗੁਰਪ੍ਰੀਤ) : ਠੰਡ ਨੇ ਜ਼ੋਰ ਫੜ੍ਹਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਭ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾਅ ਰਹੇ ਹਨ ਪਰ ਬਟਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬਟਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੁਰਗੀ ਮੁਹੱਲੇ 'ਚ ਬੱਚਿਆਂ ਨੂੰ ਇਸ ਠੰਡ ਦੇ ਮੌਸਮ 'ਚ ਫਰਸ਼ 'ਤੇ ਬਠਾ ਕੇ ਮਿਡ-ਡੇ-ਮਿਲ ਖਾਣ ਨੂੰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜਦੋਂ ਸਕੂਲ ਦੇ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ ਫਰਸ਼ 'ਤੇ ਬਿਨਾਂ ਟਾਟ ਅਤੇ ਦਰੀਆਂ ਵਿਛਾਏ ਮਿਡ-ਡੇ-ਮਿਲ ਖਾਣ ਨੂੰ ਦਿੱਤਾ ਜਾਂਦਾ ਹੈ। ਜਦੋਂ ਬੱਚਿਆ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਠੰਡ ਨਹੀਂ ਲੱਗਦੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਰੋਜ਼ ਇਸੇ ਤਰ੍ਹਾਂ ਖਾਣਾ ਖਾਂਦੇ ਹਾਂ ਤੇ ਸਾਨੂੰ ਠੰਡ ਨਹੀਂ ਲੱਗਦੀ।
ਇਹ ਵੀ ਪੜ੍ਹੋ- ਲਵ ਮੈਰਿਜ ਕਰ ਕਸੂਤਾ ਘਿਰਿਆ ਸ਼ਖ਼ਸ, ਕਿਸੇ ਹੋਰ ਨਾਲ ਲਿਵ-ਇਨ ਰਿਲੇਸ਼ਨ 'ਚ ਰਹਿਣ ਲੱਗੀ ਪਤਨੀ
ਉੱਥੇ ਹੀ ਜਦੋਂ ਸਕੂਲ ਦੀਆਂ ਅਧਿਆਪਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਬੱਚੇ ਕਲਾਸ 'ਚ ਬੈਠ ਕੇ ਹੀ ਖਾਣਾ ਖਾਂਦੇ ਹਨ ਅਤੇ ਅੱਜ ਹੀ ਅਜਿਹਾ ਹੋਇਆ ਹੈ। ਅਧਿਆਪਕਾ ਨੇ ਕਿਹਾ ਕਿ ਕਈ ਵਾਰ ਟਾਟ ਜਾਂ ਦਰੀਆਂ ਧੋਤੀਆਂ ਹੁੁੰਦੀਆਂ ਹਨ ਜਿਸ ਕਾਰਨ ਇਸ ਤਰ੍ਹਾਂ ਬੱਚਿਆਂ ਨੂੰ ਬਠਾਇਆ ਜਾਂਦਾ ਹੈ ਪਰ ਰੋਜ਼ ਅਜਿਹਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਲਕੇ ਦੇ ਵਿਧਾਇਕ ਨਾਲ ਵੀ ਗੱਲ ਕੀਤੀ ਗਈ ਸੀ ਕਿ ਸਕੂਲ 'ਚ ਇਕ ਹੀ ਕਮਰਾ ਹੈ ਅਤੇ ਸਭ ਨੂੰ ਪਰੇਸ਼ਾਨੀ ਆਉਂਦੀ ਹੈ, ਇਸ ਲਈ ਸਕੂਲ ਨੂੰ ਹੋਰ ਜ਼ਮੀਨ ਲੈ ਕੇ ਦਿੱਤੀ ਜਾਵੇ। ਸਾਡੇ ਸਕੂਲ 'ਚ ਸਾਰੀਆਂ ਸਹੂਲਤਾਂ ਸਹੀ ਹੁੰਦੀਆਂ ਹਨ ਬਸ ਅੱਜ ਹੀ ਇਹ ਗ਼ਲਤੀ ਹੋਈ ਹੈ ਪਰ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਭਾਜਪਾ ਦੀ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
NEXT STORY