ਤਰਨਤਾਰਨ (ਰਮਨ)-ਐੱਸ.ਐੱਸ.ਪੀ ਤਰਨਤਾਰਨ ਦੀ ਨਿਗਰਾਨੀ ਹੇਠ ਤਰਨਤਾਰਨ ਪੁਲਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਜੰਗ ਵਿਚ ਸਾਰੀਆਂ ਸਬ-ਡਵੀਜ਼ਨਾਂ ਵਿਚ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਇਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਐੱਸ.ਪੀ.ਡੀ ਤਰਨਤਾਰਨ ਰਿਪੁਤਾਪਨ ਵੱਲੋਂ ਨਸ਼ਾ ਤਸਕਰਾਂ ’ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿਚ ਭੇਜੀਆਂ ਗਈਆਂ ਸਨ। ਜਿਸ ਵਿਚ ਤਰਨਤਾਰਨ ਪੁਲਸ ਵੱਲੋਂ ਮਿਤੀ 18 ਜੁਲਾਈ ਨੂੰ ਐੱਨ.ਡੀ.ਪੀ.ਐੱਸ ਐਕਟ, ਆਬਕਾਰੀ ਐਕਟ ਅਤੇ ਅਸਲਾ ਐਕਟ ਦੇ ਤਹਿਤ 06 ਮੁਕੱਦਮੇ ਦਰਜ ਕੀਤੇ ਗਏ, ਜਿਨ੍ਹਾਂ ਵਿਚ 07 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਕੁੱਲ 100 ਗ੍ਰਾਮ ਹੈਰੋਇਨ, 03 ਪਿਸਟਲ ਸਮੇਤ 5 ਮੈਗਜ਼ੀਨ ਅਤੇ 52 ਜ਼ਿੰਦਾ ਰੌਂਦ, 3 ਮੋਬਾਈਲ, 600 ਲੀਟਰ ਲਾਹਣ, 15 ਬੋਤਲਾਂ ਨਾਜਾਇਜ਼ ਸ਼ਰਾਬ, 150 ਰੁਪਏ ਭਾਰਤੀ ਅਤੇ 60 ਰੁਪਏ ਪਾਕਿਸਤਾਨੀ ਡਰੱਗ ਮਨੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ: ਜਾਨਲੇਵਾ ਬਿਮਾਰੀ ਕਾਰਨ 194 ਪਿੰਡ ਹਾਈ ਰਿਸਕ ਖੇਤਰ ਘੋਸ਼ਿਤ, ਪੁਰਸ਼-ਔਰਤਾਂ ਨਾਲ ਬੱਚੇ ਵੀ ਜਕੜੇ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਪੁਲਸ ਅਤੇ ਸੀ.ਆਈ.ਏ ਸਟਾਫ ਤਰਨਤਾਰਨ ਦੀ ਟੀਮ ਨੂੰ ਹਿਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਕਰਨਜੋਤ ਸਿੰਘ ਉਰਫ ਕਰਨ ਵਾਸੀ ਕਲਸੀਆਂ ਖੁਰਦ ਅਤੇ ਜਸ਼ਨਪ੍ਰੀਤ ਸਿੰਘ ਉਰਫ ਗੱਟੂ ਵਾਸੀ ਕਲਸੀਆਂ ਖੁਰਦ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧ ਹਨ ਅਤੇ ਇਹ ਵਿਅਕਤੀ ਸਰਹੱਦ ਪਾਸੋਂ ਵੱਖ-ਵੱਖ ਤਰੀਕਿਆਂ ਰਾਹੀਂ ਨਾਜਾਇਜ਼ ਹਥਿਆਰ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਸਪਲਾਈ ਕਰਦੇ ਹਨ, ਜੋ ਕਿ ਅੱਜ ਇਹ ਸਰਹੱਦ ਪਾਰੋਂ ਮੰਗਵਾਏ ਗਏ ਵਿਦੇਸ਼ੀ ਪਿਸਤੌਲਾਂ ਸਮੇਤ ਪਿੰਡ ਰਾਜੋਕੇ ਪੁਲ ਡਰੇਨ ਰਾਹੀਂ ਆ ਰਹੇ ਹਨ, ਜਿਸ ’ਤੇ ਸੀ.ਆਈ.ਏ ਸਟਾਫ ਤਰਨਤਾਰਨ ਟੀਮ ਵੱਲੋਂ ਉਕਤ ਜਗ੍ਹਾ ਸਪੈਸ਼ਲ ਨਾਕਾਬੰਦੀ ਕਰ 2 ਨੌਜਵਾਨਾਂ ਨੂੰ ਦੌਰਾਨੇ ਨਾਕਾਬੰਦੀ ਕਾਬੂ ਕੀਤਾ, ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ ਇਨ੍ਹਾਂ ਪਾਸੋਂ 1 ਪਿਸਟਲ ਗਲੌਕ 9 ਐੱਮ.ਐੱਮ ਸਮੇਤ ਮੈਗਜ਼ੀਨ, 2 ਜ਼ਿੰਦਾ ਰੌਂਦ, 2 ਮੋਬਾਈਲ, 150 ਰੂਪੈ ਭਾਰਤੀ ਅਤੇ 60 ਰੂਪੈ ਪਾਕਿਸਤਾਨੀ ਕਰੰਸੀ ਬਰਾਮਦ ਹੋਈ। ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਕਰਨਜੋਤ ਸਿੰਘ ਉਰਫ ਕਰਨ ਵਾਸੀ ਕਲਸੀਆਂ ਖੁਰਦ ਅਤੇ ਜਸ਼ਨਪ੍ਰੀਤ ਸਿੰਘ ਉਰਫ ਗੱਟੂ ਵਾਸੀ ਕਲਸੀਆਂ ਖੁਰਦ ਦੇ ਤੌਰ ’ਤੇ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਆਵਾਰਾ ਕੁੱਤਿਆਂ ਦੇ ਹਮਲੇ ’ਚ 70 ਸਾਲਾ ਬਜ਼ੁਰਗ ਦੀ ਮੌਤ, ਨੋਚ-ਨੋਚ ਖਾ ਕੇ ਗਏ ਕੁੱਤੇ
ਇਸੇ ਟੀਮ ਅਤੇ ਥਾਣੇ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕੁਲਦੀਪ ਸਿੰਘ ਉਰਫ ਕੀਪਾ ਵਾਸੀ ਰਾਜੋਕੇ ਸੂਏ ਵਾਲਾ ਵਿਹੜਾ ਨੂੰ ਨਾਕਾਬੰਦੀ ਦੌਰਾਨ 2 ਪਿਸਟਲ ਗਲੌਕ ਸਮੇਤ 4 ਮੈਗਜ਼ੀਨ, 52 ਜ਼ਿੰਦਾ ਰੌਂਦ ਅਤੇ ਇਕ ਮੋਬਾਈਲ ਸਮੇਤ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਥਾਣਾ ਵਲਟੋਹਾ ਪੁਲਸ ਨੇ ਫਤਿਹ ਸਿੰਘ ਉਰਫ ਸਤਨਾਮ ਸਿੰਘ ਵਾਸੀ ਅਬਾਦੀ ਮਨਾਵਾਂ ਅਮਰਕੋਟ ਨੂੰ 600 ਲੀਟਰ ਲਾਹਣ ਅਤੇ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Orange Alert
ਥਾਣਾ ਖੇਮਕਰਨ ਪੁਲਸ ਨੇ ਭਗਵੰਤ ਸਿੰਘ ਵਾਸੀ ਮਸਤਗੜ੍ਹ ਨੂੰ ਗ੍ਰਿਫਤਾਰ ਕਰਨ ਉਸ ਪਾਸੋਂ ਹੈਰੋਇਨ ਨਾਲ ਲਿਬੜੀ ਹੋਈ ਪੰਨੀ, ਇਕ ਲਾਈਟਰ, 10 ਰੂਪੈ ਦਾ ਨੋਟ ਬਰਾਮਦ ਕੀਤਾ ਹੈ। ਥਾਣਾ ਪੱਟੀ ਸਿਟੀ ਪੁਲਸ ਨੇ ਪਰਮਿੰਦਰ ਸਿੰਘ ਉਰਫ ਘੋਗਾ ਵਾਸੀ ਆਸਲ ਨੂੰ ਗ੍ਰਿਫਤਾਰ ਕਰ ਉਸ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਗੋਇੰਦਵਾਲ ਸਾਹਿਬ ਪੁਲਸ ਨੇ ਰਾਜੂ ਵਾਸੀ ਹੋਠੀਆਂ ਨੂੰ ਗ੍ਰਿਫਤਾਰ ਕਰ ਉਸ ਪਾਸੋਂ ਪੰਨੀ ਪਾਇਪ ਲਾਈਟਰ ਅਤੇ 10 ਰੂਪੈ ਦਾ ਨੋਟ ਬਰਾਮਦ ਕੀਤਾ ਹੈ। ਫੜ੍ਹੇ ਗਏ ਦੋਸ਼ੀਆਂ ਖਿਲਾਫ ਸਬੰਧਤ ਥਾਣਿਆਂ ਵਿਖੇ ਮਾਮਲੇ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕਿਸੇ ਨੇ ਨਹੀਂ ਸੰਭਾਲੀ ਵਿਰਾਸਤ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰਾਂਦਰੀ ਦੀ ਆਖ਼ਰੀ ਦੀਵਾਰ ਵੀ ਡਿੱਗੀ
NEXT STORY