ਅੰਮ੍ਰਿਤਸਰ (ਵੈੱਬ ਡੈਸਕ)- ਸਰਹਿੰਦ 'ਚ ਸਥਿਤ ਦੀਵਾਨ ਟੋਡਰ ਮੱਲ ਦੀ ਹਵੇਲੀ ਨੂੰ ਲੈ ਕੇ ਹਾਈ ਕੋਰਟ ਨੂੰ ਇਕ ਜਨਹਿਤ ਪਟੀਸ਼ਨ ਪਾਈ ਗਈ ਸੀ। ਪਟੀਸ਼ਨ 'ਚ ਹਵੇਲੀ ਦੀ ਸਾਂਭ-ਸੰਭਾਲ ਦੀ ਗੱਲ ਕੀਤੀ ਸੀ। ਜਿਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਵੇਲੀ ਨਾਲ ਬਹੁਤ ਵੱਡਾ ਇਤਿਹਾਸ ਜੁੜਿਆ ਹੋਇਆ ਹੈ, ਜਿਸ ਦੀ ਰਿਪੇਅਰ ਤੇ ਸਾਂਭ ਸੰਭਾਲ ਸ਼੍ਰੋਮਣੀ ਕਮੇਟੀ ਕਰੇਗੀ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਜਲਦ ਪ੍ਰਪੋਜ਼ਲ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਹਵੇਲੀ ਦੀ ਰਿਪੇਅਰਿੰਗ ਦਾ ਸਾਰਾ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਤੇ ਠੰਡ ਦਾ ਲਗਾਤਾਰ ਪ੍ਰਕੋਪ, ਮੌਸਮ ਵਿਭਾਗ ਨੇ ਐਤਵਾਰ ਤੱਕ ਜਾਰੀ ਕੀਤਾ ਅਲਰਟ
ਹਾਈ ਕੋਰਟ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਵੇਲੀ ਦੀ ਸੰਭਾਲ ਕਰੇ ਅਤੇ ਜਿਥੇ ਵੀ ਰਿਪੇਅਰ ਦੀ ਜ਼ਰੂਰਤ ਹੈ ਉਸ ਜਗ੍ਹਾ ਨੂੰ ਰਿਪੇਅਰ ਕੀਤਾ ਜਾਵੇ ਤੇ ਹਵੇਲੀ ਦਾ ਢਾਂਚਾ ਬਰਕਰਾਰ ਰੱਖਿਆ ਜਾਵੇ। ਹਾਈ ਕੋਰਟ ਨੇ ਕਿਹਾ ਹਵੇਲੀ 'ਚ ਕਈ ਹੋਰ ਵੀ ਢਾਂਚੇ ਬਣਾਏ ਗਏ ਸਨ, ਜੋ ਨਹੀਂ ਹੋਣੇ ਚਾਹੀਦੇ ਸੀ। ਇਸ ਲਈ ਉਨ੍ਹਾਂ ਢਾਂਚਿਆਂ ਨੂੰ ਵੀ ਹਟਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਹਵੇਲੀ 'ਚ ਹੋਰ ਕੋਈ ਨਵਾਂ ਕੰਮ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ
ਹਾਈਕੋਰਟ ਨੇ ਕਿਹਾ ਹਵੇਲੀ ਦਾ ਢਾਂਚਾ ਜਿਵੇਂ ਸੀ ਉਸ ਨੂੰ ਉੱਝ ਹੀ ਬਰਕਰਾਰ ਰੱਖਿਆ ਜਾਵੇਗਾ। ਇਹ ਵੀ ਦੱਸਿਆ ਗਿਆ ਕਿ ਹਵੇਲੀ ਅੰਦਰ ਲੰਗਰ ਹਾਲ ਬਣਾਇਆ ਗਿਆ ਹੈ, ਜਿਸ ਦੀ ਜ਼ਰੂਰਤ ਨਹੀਂ ਹੈ। ਇਸ ਨਾਲ ਜੋ ਹਵੇਲੀ ਦੀ ਪੁਰਾਤਨ ਅਤੇ ਇਤਿਹਾਸਕ ਦਿਖ ਹੈ ਉਹ ਅਲੋਪ ਹੋ ਜਾਵੇਗੀ। ਇਸ ਕਰਕੇ ਹਵੇਲੀ 'ਚ ਜਿਥੇ ਰਿਪੇਅਰ ਦੀ ਲੋੜ ਹੈ, ਉਸ 'ਤੇ ਹੀ ਕੰਮ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਸ਼ੋਪੁਰ ਛੰਭ ’ਚ ਪਹੁੰਚੇ 20 ਹਜ਼ਾਰ ਤੋਂ ਜ਼ਿਆਦਾ ਪ੍ਰਵਾਸੀ ਪੰਛੀ, ਕੁਦਰਤ ਨੂੰ ਚਾਰ ਚੰਨ ਲਾ ਰਹੇ ਵਿਦੇਸ਼ੋਂ ਆਏ ਮਹਿਮਾਨ
NEXT STORY