ਤਰਨਤਾਰਨ(ਵਾਲੀਆ)- ਤਰਨਤਾਰਨ ਸ਼ਹਿਰ ਅਤੇ ਆਸ-ਪਾਸ ਲੱਗਦੇ ਇਲਾਕਿਆਂ ਵਿਚ ਆਏ ਦਿਨ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਚੋਰ ਅਤੇ ਲੁਟੇਰੇ ਬੇਖੌਫ ਹੋ ਕੇ ਚੋਰੀ ਅਤੇ ਲੁੱਟ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਤਹਿਤ ਤਰਨਤਾਰਨ ਦੇ ਨਵਾਂ ਬਾਜ਼ਾਰ ਵਿਖੇ ਸ਼੍ਰੀ ਮਰੂਤੀ ਚੀਫ ਮੈਡੀਕਲ ਸਟੋਰ ਤਰਨਤਾਰਨ ਵਿਖੇ ਚੋਰਾਂ ਵੱਲੋਂ ਰਾਤ ਨੂੰ ਦੁਕਾਨ ਅੰਦਰ ਦਾਖਲ ਹੋ ਕੇ ਦੁਕਾਨ ਅੰਦਰ ਪਈ ਲਗਭਗ 15 ਹਜ਼ਾਰ ਦੀ ਨਗਦੀ ਅਤੇ ਇਕ ਨਵਾਂ ਮੋਬਾਈਲ ਚੋਰੀ ਕਰ ਲਿਆ ਗਿਆ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖੁਸ਼ਖਬਰੀ: ਅੱਜ ਤੋਂ ਅੰਮ੍ਰਿਤਸਰ 'ਚ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਸ਼ੁਰੂ
ਸਟੋਰ ਦੀ ਮਾਲਕ ਬਜ਼ੁਰਗ ਸੁਰਿੰਦਰ ਭਨੋਟ ਨੇ ਦੱਸਿਆ ਕਿ ਉਸ ਦੀ ਸ਼੍ਰੀ ਮਰੂਤੀ ਚੀਫ ਮੈਡੀਕਲ ਦੇ ਨਾਮ ਦਾ ਸਟੋਰ ਨਵਾਂ ਬਾਜ਼ਾਰ ਨਜ਼ਦੀਕ ਸ੍ਰੀ ਦਰਬਾਰ ਸਾਹਿਬ ਵਿਖੇ ਹੈ, ਰਾਤ ਸਮੇਂ ਚੋਰਾਂ ਨੇ ਸਟੋਰ ਦੇ ਅੰਦਰ ਦਾਖਲ ਹੋ ਕੇ ਲਗਭਗ 15 ਹਜ਼ਾਰ ਦੇ ਕਰੀਬ ਪਈ ਨਗਦੀ ਚੋਰੀ ਕਰ ਲਈ ਅਤੇ ਇਕ ਡੱਬਾ ਬੰਦ ਨਵਾਂ ਮੋਬਾਈਲ ਫੋਨ ਵੀ ਚੋਰੀ ਕਰ ਲਿਆ।
ਇਹ ਵੀ ਪੜ੍ਹੋ-ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਇਸ ਸਬੰਧੀ ਵੱਖ-ਵੱਖ ਸਮਾਜ ਸੇਵਕਾਂ ਗੁਰਜੀਤ ਸਿੰਘ ਅਰੋੜਾ, ਮੇਹਰ ਸਿੰਘ ਚੁਤਾਲਾ, ਸਵਿੰਦਰ ਸਿੰਘ ਅਰੋੜਾ ਨੇ ਗੱਲਬਾਤ ਨਾਲ ਦੱਸਿਆ ਕਿ ਤਰਨਤਾਰਨ ਸ਼ਹਿਰ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ ਅਤੇ ਲੁਟੇਰੇ ਬੇਖੌਫ ਹੋ ਕੇ ਦਿਨ-ਦਿਹਾੜੇ ਅਤੇ ਰਾਤ ਸਮੇਂ ਲੋਕਾਂ ਦੇ ਘਰਾਂ ਤੇ ਦੁਕਾਨਾਂ ਅੰਦਰ ਦਾਖਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਸ਼ਹਿਰ ਨਿਵਾਸੀ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5 ਕਰੋੜ ਦਾ ਗਾਂਜਾ ਜ਼ਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਸ਼ੁਰੂ, ਰਵਨੀਤ ਬਿੱਟੂ ਨੇ ਕੀਤਾ ਉਦਘਾਟਨ
NEXT STORY