ਗੁਰਦਾਸਪੁਰ (ਹਰਮਨ, ਵਿਨੋਦ) : ਕੇਂਦਰੀ ਜੇਲ੍ਹ ਗੁਰਦਾਸਪੁਰ ’ਚੋਂ ਤਲਾਸ਼ੀ ਦੌਰਾਨ ਇਕ ਹਵਾਲਾਤੀ ਪਾਸੋਂ ਨਸ਼ੀਲਾ ਪਦਾਰਥ, ਮੋਬਾਈਲ ਫ਼ੋਨ ਅਤੇ ਹੋਰ ਨਸ਼ੀਲੀਆਂ ਵਸਤੂਆਂ ਬਰਾਮਦ ਹੋਣ ’ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜੇਲ ਦੇ ਸਹਾਇਕ ਸੁਪਰਡੰਟ ਵੱਲੋਂ ਭੇਜੀ ਗਈ ਲਿਖਤੀ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਜੇਲ ਪ੍ਰਸ਼ਾਸਨ ਵੱਲੋਂ ਬੈਰਕ ਨੰਬਰ 9/4 ਦੀ ਅਚਾਨਕ ਤਲਾਸ਼ੀ ਲਈ ਗਈ। ਚੈਕਿੰਗ ਦੌਰਾਨ ਬੈਰਕ ’ਚ ਬੰਦ ਹਵਾਲਾਤੀ ਗੁਰਸਿਮਰਤ ਸਿੰਘ ਉਰਫ਼ ਸਿਮਾ ਪਾਸੋਂ 10 ਗ੍ਰਾਮ ਨਸ਼ੀਲਾ ਪਦਾਰਥ, 1 ਮੋਬਾਈਲ ਫ਼ੋਨ, ਖੁੱਲ੍ਹਾ ਤੰਬਾਕੂ, 3 ਪਾਊਚ ਕੂਲ ਲਿਪ ਅਤੇ 3 ਬੰਡਲ ਬੀੜੀ ਬਰਾਮਦ ਹੋਏ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਹਵਾਲਾਤੀ ਗੁਰਸਿਮਰਤ ਸਿੰਘ ਉਰਫ਼ ਸਿਮਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਊਂਟ ਕੁਨ ਦੀ ਚੋਟੀ 'ਤੇ ਲਹਿਰਾਇਆ ਪੰਜਾਬ ਦਾ ਪਰਚਮ, ਗੁਰਦਾਸਪੁਰ ਦੇ ਸੂਬੇਦਾਰ ਸੰਦੀਪ ਸਿੰਘ ਨੇ ਰਚਿਆ ਇਤਿਹਾਸ
NEXT STORY