ਅੰਮ੍ਰਿਤਸਰ- ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਸ਼ਹਿਰ ਭਰ 'ਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਗੁਰੂ ਨਗਰੀ 'ਚ ਦਾ ਕਹਿਰ ਵੀ ਜਾਰੀ ਹੈ। ਅੱਜ ਪਹਿਲੇ ਦਿਨ ਗੁਰੂ ਨਗਰੀ ਦੇ ਆਸ-ਪਾਸ ਦੇ ਇਲਾਕਿਆਂ 'ਚ ਸੰਘਣੀ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ ਹੈ। ਜਿਸ ਦੇ ਚੱਲਦੇ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਚਪੇਟ 'ਚ ਲਿਆ ਹੋਇਆ ਹੈ ਹੈ। ਦੂਰ-ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇਥੋਂ ਤੱਕ ਹੀ ਰੇਲਵੇ ਲਾਈਨਾਂ ਤੱਕ ਵੀ ਨਜ਼ਰ ਨਹੀਂ ਆ ਰਹੀਆਂ ਨਾ ਹੀ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਹੋਏ।
ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰਾਂ ਦੀ ਦਰਦਨਾਕ ਮੌਤ, ਦੋਵੇਂ ਨੌਜਵਾਨ ਜਿੰਮ ਤੋਂ ਆ ਰਹੇ ਸੀ ਘਰ
ਸੰਘਣੀ ਧੁੰਦ ਦੀ ਚਿੱਟੀ ਚਾਦਰ ਕਾਰਨ ਸੜਕਾਂ 'ਤੇ ਵਿਜ਼ੀਬਿਲੀਟੀ ਨਾ ਮਾਤਰ ਰਹੀ ਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ। ਇਸ ਤੋਂ ਇਲਾਵਾ ਰੇਲ ਆਵਾਜਾਈ ਦੀ ਰਫ਼ਤਾਰ ਵੀ ਸੁਸਤ ਹੋਈ ਹੈ ਤੇ ਅਨੇਕਾਂ ਗੱਡੀਆਂ ਤੈਅ ਸਮੇਂ ਤੋਂ ਪਛੜ ਕੇ ਚੱਲ ਰਹੀਆਂ ਹਨ। ਲੋਕ ਆਪਣੇ ਵਹੀਕਲਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਲਈ ਮਜ਼ਬੂਰ ਹੋ ਰਹੇ ਹਨ। ਉਧਰ ਕੜਾਕੇ ਦੀ ਠੰਡ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਲੋਕ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ ਤੇ ਠੰਡ ਤੋਂ ਬਚਣ ਲਈ ਆਪਣੇ ਆਪ ਨੂੰ ਗਰਮ ਕੱਪੜਿਆਂ 'ਚ ਲਪੇਟ ਕੇ ਘਰੋਂ ਨਿਕਲ ਰਹੇ ਹਨ ।
ਇਹ ਵੀ ਪੜ੍ਹੋ- 'ਮੁੱਖ ਮੰਤਰੀ ਧਮਕ ਬੇਸ ਆਲਾ' ਚੁੱਕ ਲਿਆ ਪੁਲਸ ਨੇ, ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਵੱਲੋਂ ਪੰਜਾਬ ’ਚ ਬਣਾਏ 302 ਸ਼ੂਟਰ ਗਿਰੋਹ ਨੂੰ ਕਰ ਦਿੱਤੈ ਖ਼ਤਮ : SSP ਦਯਾਮਾ
NEXT STORY