ਰਈਆ(ਹਰਜੀਪ੍ਰੀਤ)- ਸਰਕਾਰ ਹਰ ਰੋਜ਼ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਬਿਜਲੀ ਮੁਫ਼ਤ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਇਸ ਸਮੇਂ ਰੋਜ਼ਾਨਾ ਲੱਗ ਰਹੇ ਅਣਐਲਾਨੇ ਕੱਟਾਂ ਤੋਂ ਦੁਖੀ ਲੋਕ ਇਹ ਕਹਿਣ ਲਈ ਮਜਬੂਰ ਹਨ ਕਿ ਇਸ ਨਾਲੋਂ ਬਿੱਲ ਲੈ ਲਓ ਪਰ ਬਿਜਲੀ ਤਾਂ ਦਿਓ।
ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਪੰਚਾਇਤ ਰਈਆ ਦੇ ਸਾਬਕਾ ਪ੍ਰਧਾਨ ਰੋਬਿਨ ਮਾਨ, ਸਾਬਕਾ ਕੌਂਸਲਰ ਗੁਰਦੀਪ ਸਿੰਘ ਤੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਕੰਗ ਨੇ ਕਿਹਾ ਕਿ ਇਕ ਤਾਂ ਮੀਂਹ ਘੱਟ ਹੋਣ ਨਾਲ ਚੌਮਾਸੇ ਲੱਗਣ ਕਰਕੇ ਹੁੰਮਸ ਭਰਿਆ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਵਾਸੀ ਸਾਰਾ ਦਿਨ ਕੰਮ-ਕਾਰ ਕਰ ਕੇ ਜਦ ਘਰ ਪਹੁੰਚਦੇ ਹਨ ਤਾਂ ਬਿਜਲੀ ਬੰਦ ਹੁੰਦੀ ਹੈ। ਲੰਬੇ ਕੱਟ ਲੱਗਣ ਨਾਲ ਇਨਵਰਟਰ ਵੀ ਜਵਾਬ ਦੇ ਜਾਂਦੇ ਹਨ। ਇਸ ਦੌਰਾਨ ਬੱਚਿਆਂ ਤੇ ਬਜ਼ੁਰਗਾਂ ਦਾ ਬੁਰਾ ਹਾਲ ਹੈ। ਉਨ੍ਹਾਂ ਅਖ਼ੀਰ ’ਚ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਰਈਆ ਸ਼ਹਿਰ ਦੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਵੇ ਨਹੀਂ ਤਾਂ ਕਾਂਗਰਸੀ ਵਰਕਰ ਬਿਜਲੀ ਦਫ਼ਤਰਾਂ ਦਾ ਘੇਰਾਓ ਕਰਨਗੇ।
ਗੁਰਬਾਣੀ ਦੇ ਟੈਲੀਕਾਸਟ 'ਤੇ SGPC ਸਖ਼ਤ, ਬਿਨਾਂ ਮਨਜ਼ੂਰੀ ਪ੍ਰਸਾਰਣ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ
NEXT STORY