ਬਾਬਾ ਬਕਾਲਾ ਸਾਹਿਬ(ਰਾਕੇਸ਼)- ਬਰਸਾਤੀ ਮੌਸਮ ਦੇ ਚਲਦਿਆ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਇਕ ਵਾਰ ਮੁੜ ਵੱਧ ਚੁੱਕਾ ਹੈ, ਜਿਸ ਤੋਂ ਬਾਅਦ ਦਰਿਆ ਬਿਆਸ ਕੰਢੇ ਬੈਠੇ ਜ਼ਿੰਮੀਦਾਰ ਤੇ ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਹੜ੍ਹਾਂ ਦਾ ਖਤਰਾ ਸਤਾਉਣ ਲੱਗਾ ਹੈ ਅਤੇ ਉਹ ਸੰਭਾਵੀ ਮਾੜੇ ਹਾਲਾਤਾਂ ਤੋਂ ਚਿੰਤਤ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਬਿਆਸ ਦਰਿਆ ਦਾ ਪਾਣੀ 51 ਹਜ਼ਾਰ ਕਿਊਸਕ ਪਹੁੰਚ ਚੁੱਕਾ ਸੀ, ਜੋ ਆਮ ਨਾਲੋਂ 31 ਹਜ਼ਾਰ ਕਿਊਸਕ ਪਾਣੀ ਵਧੇਰੇ ਦਰਜ ਕੀਤਾ ਗਿਆ ਹੈ। ਭਾਵੇਂ ਕਿ ਮੌਜੂਦਾ ਸਮੇਂ ’ਚ ਹੜ੍ਹਾਂ ਵਰਗੀ ਕੋਈ ਸਥਿਤੀ ਨਹੀਂ ਹੈ ਪਰ ਫਿਰ ਵੀ ਵੱਧ ਰਿਹਾ ਪਾਣੀ ਦਾ ਪੱਧਰ ਸਭ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਪਾਣੀ ਭਰਨ ਕਾਰਨ ਵਾਪਰਿਆ ਹਾਦਸਾ; ਹੋਈ ਦਰਨਦਨਾਕ ਮੌਤ
NEXT STORY