ਬਟਾਲਾ (ਸਾਹਿਲ, ਯੋਗੀ)- ਅੱਜ ਬਾਅਦ ਦੁਪਹਿਰ ਸਕੂਟਰੀ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿੱਚ ਔਰਤ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਸੁਨੀਤਾ ਪਤਨੀ ਪਰਮਜੀਤ ਵਾਸੀ ਪਿੰਡ ਢੇਸੀਆਂ ਆਪਣੀ ਸਕੂਟਰੀ ਦੇ ਸਵਾਰ ਹੋ ਕੇ ਬਟਾਲਾ ਵਿਖੇ ਦਵਾਈ ਲੈਣ ਲਈ ਆਈ ਸੀ। ਜਦੋਂ ਇਹ ਵਾਪਸ ਆਪਣੇ ਪਿੰਡ ਨੂੰ ਜਾ ਰਹੀ ਸੀ ਤਾਂ ਬਟਾਲਾ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਪਿੰਡ ਧਰਮਕੋਟ ਬੱਗਾ ਨੇੜੇ ਇੱਕ ਮੋਟਰਸਾਈਕਲ ਸਵਾਰ ਨਾਲ ਅਚਾਨਕ ਇਸ ਦੀ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਇਹ ਗੰਭੀਰ ਜ਼ਖਮੀ ਹੋ ਗਈ। ਉਧਰ ਇਸ ਹਾਦਸੇ ਸੂਚਨਾ ਮਿਲਣ ਉਪਰੰਤ ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਏ.ਐੱਸ.ਆਈ ਰਾਜਨ ਸਿੰਘ ਤੇ ਕਾਂਸਟੇਬਲ ਜੋਬਨਦੀਪ ਨੇ ਤੁਰੰਤ ਉਕਤ ਔਰਤ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।
ਬਬਰੀ ਬਾਈਪਾਸ ਚੌਂਕ ਨੇੜੇ ਈ-ਰਿਕਸ਼ਾ ਏਜੰਸੀ ’ਚ ਚੋਰੀ, ਪੰਜ ਬੈਟਰੀਆਂ ਤੇ 15 ਹਜ਼ਾਰ ਰੁਪਏ ਨਕਦੀ ਲੈ ਗਏ ਚੋਰ
NEXT STORY