ਬਟਾਲਾ (ਸਾਹਿਲ, ਯੋਗੀ)-ਹਾਈਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਏ.ਐੱਸ.ਆਈ ਲਖਬੀਰ ਸਿੰਘ ਨੇ ਦੱਸਿਆ ਕਿ ਸਾਜਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਇੱਟਾਂ ਵਾਲੇ ਟਰੱਕ ’ਤੇ ਇੱਟਾਂ ਲੱਦਣ ਅਤੇ ਉਤਾਰਨ ਦਾ ਕੰਮ ਕਰਦਾ ਸੀ, ਅੱਜ ਸਵੇਰੇ 9 ਵਜੇ ਦੇ ਕਰੀਬ ਬਟਾਲਾ ਦੇ ਅੰਮ੍ਰਿਤਸਰ ਰੋਡ ਸਥਿਤ ਗੁਰੂ ਨਾਨਕ ਕੰਡਾ ਦੇ ਸਾਹਮਣੇ ਟਰੱਕ ਦੇ ਉੱਪਰ ਚੜ ਕੇ ਇੱਟਾਂ ਲਾਹੁਣ ਲੱਗਾ ਸੀ ਕਿ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਇਸ ਦੀ ਮੌਤ ਹੋ ਗਈ। ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਜਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਰਾਮਪੁਰਾ, ਅਟਾਰੀ ਰੋਡ ਅੰਮਿ੍ਰਤਸਰ ਦੇ ਬਿਆਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਲਕਸ਼ਮੀ ਦੇ ਰੂਪ 'ਚ ਜਨਮੀ ਧੀ ਨੇ ਬਣਾ'ਤਾ ਕਰੋੜ ਪਤੀ, 200 ਰੁਪਏ ਨੇ ਕਰ'ਤਾ ਮਾਲੋ-ਮਾਲ
ਪਠਾਨਕੋਟ ਦੇ ਲਾਡੋਚੱਕ 'ਚ ਪਟਾਕੇ ਦੀ ਚੰਗਿਆੜੀ ਨਾਲ ਪਰਾਲੀ ਦੇ ਢੇਰ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
NEXT STORY