ਗੁਰਦਾਸਪੁਰ (ਵਿਨੋਦ)- ਨਸ਼ਾ ਪੂਰਤੀ ’ਚ ਕੰਮ ਆਉਣ ਵਾਲੀਆਂ 93 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕਰ ਕੇ ਧਾਰੀਵਾਲ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਮਿੱਲ ਗਰਾਊਂਡ ਧਾਰੀਵਾਲ ਤੋਂ ਇਕ ਨੌਜਵਾਨ ਜੋਧਵੀਰ ਸਿੰਘ ਉਰਫ਼ ਜੋਧਾ ਪੁੱਤਰ ਗੁਰਜੀਤ ਸਿੰਘ ਵਾਸੀ ਕਲਿਆਣਪੁਰ ਥਾਣਾ ਧਾਰੀਵਾਲ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ।
ਜਦੋਂ ਪੁਲਸ ਪਾਰਟੀ ਵੱਲੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਬਰਾਮਦ ਹੋਏ ਮੋਮੀ ਲਿਫ਼ਾਫ਼ੇ ’ਚੋਂ ਨਸ਼ਾ ਪੂਰਤੀ ਦੇ ਕੰਮ ਆਉਣ ਵਾਲੀਆਂ 93 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ’ਤੇ ਕਾਰਵਾਈ ਕਰਦੇ ਹੋਏ ਉਕਤ ਨੌਜਵਾਨ ਦੇ ਖ਼ਿਲਾਫ਼ ਧਾਰੀਵਾਲ ਥਾਣੇ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਅੰਮ੍ਰਿਤਸਰ 'ਚ ਤਪਦੀ ਗਰਮੀ ਦੌਰਾਨ ਇਕ ਵਿਅਕਤੀ ਦੀ ਵੀਡੀਓ ਵਾਇਰਲ, ਰੋ-ਰੋ ਕੇ...
NEXT STORY