ਭਵਾਨੀਗੜ੍ਹ (ਕਾਂਸਲ)- ਸਥਾਨਕ ਪੁਲਸ ਨੇ ਇਕ ਵਿਅਕਤੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ ਉਸ ਨਾਲ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਔਰਤ ਸਮੇਤ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪੁੱਤਰ ਨੇਕ ਸਿੰਘ ਵਾਸੀ ਪਿੰਡ ਬਲਿਆਲ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੋਸ਼ ਲਗਾਇਆ ਸੋਮਾ ਸਿੰਘ ਪੁੱਤਰ ਹਰੀ ਸਿੰਘ ਵਾਸੀ ਹਥਣ ਹਾਲ ਆਬਾਦ ਪਿੰਡ ਮਾਝਾ ਨੂੰ ਪਤਾ ਸੀ ਕਿ ਉਹ ਨੌਕਰੀ ਦੀ ਤਲਾਸ਼ ’ਚ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ SGPC ਨੇ ਯੂਟਿਊਬ ਚੈਨਲ ਕੀਤਾ ਲਾਂਚ
ਇਸ ਲਈ ਸੋਮਾ ਸਿੰਘ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਭੈਣ ਬਿੰਦਰ ਕੌਰ ਉਰਫ਼ ਰਾਣੋ ਪਤਨੀ ਜਰਨੈਲ ਸਿੰਘ ਵਾਸੀ ਭਵਾਨੀਗੜ੍ਹ ਉਸ ਨੂੰ ਨੌਕਰੀ ਤੇ ਰਖਵਾ ਸਕਦੀ ਹੈ। ਜਿਸ ਦੇ ਕਹਿਣ ਤੇ ਉਹ ਆਪਣੇ ਪਿਤਾ ਨਾਲ 6 ਜਨਵਰੀ 2023 ਨੂੰ ਸੋਮਾ ਸਿੰਘ ਦੀ ਭੈਣ ਬਿੰਦਰ ਕੌਰ ਦੇ ਘਰ ਚਲਾ ਗਿਆ। ਜਿਥੇ ਉਕਤ ਔਰਤ ਦੇ ਘਰ ਜਿਥੇ ਉਸ ਦੇ ਪਤੀ ਸਮੇਤ ਹੋਰ ਵੀ ਵਿਅਕਤੀ ਮੌਜੂਦ ਸਨ ਨੇ ਉਸ ਨੂੰ ਪੀ.ਜੀ.ਆਈ ਘਾਬਦਾਂ ਵਿਖੇ ਨੌਕਰੀ ਦਵਾਉਣ ਲਈ 3 ਲੱਖ ਰੁਪਏ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਦੁਬਈ ਤੋਂ ਆਈ ਦੁਖਦ ਖ਼ਬਰ, ਪਠਾਨਕੋਟ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਅਵਤਾਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਬਿੰਦਰ ਕੌਰ ਤੇ ਉਸ ਦੇ ਬਾਕੀ ਸਾਥੀਆਂ ਵੱਲੋਂ ਕਥਿਤ ਤੌਰ ’ਤੇ ਉਸ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਉਸ ਨਾਲ 3ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਅਵਤਾਰ ਸਿੰਘ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ ਬਿੰਦਰ ਕੌਰ ਤੇ ਉਸ ਦੇ ਪਤੀ ਜਰਨੈਲ ਸਿੰਘ, ਮਲਕੀਤ ਸਿੰਘ ਵਾਸੀ ਮਾਝਾ, ਸੋਮਾ ਸਿੰਘ ਵਾਸੀ ਮਾਝਾ, ਹਰਵਿੰਦਰ ਸਿੰਘ ਵਾਸੀ ਖੇੜੀ ਚੰਦਵਾ ਤੇ ਇਕ ਨਾ ਮਾਲੂਮ ਵਿਅਕਤੀ ਵਿਰੁੱਧ ਧੋਖਾ ਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਦਾਰੂ ਪੀਣੀ ਪੈ ਗਈ ਭਾਰੀ, ਖੋਖੇ ’ਤੇ ਬੇਸੁੱਧ ਪਿਆ ਸੀ ਖ਼ਜ਼ਾਨਾ ਅਧਿਕਾਰੀ, ਹੋਈ ਵੱਡੀ ਕਾਰਵਾਈ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ ਟ੍ਰੈਪ ਲਗਾ ਕੇ ਗ੍ਰਿਫ਼ਤਾਰ ਕੀਤੇ ਸਕੇ ਭੈਣ-ਭਰਾ, ਕਾਰਨ ਜਾਣ ਹੋਵੋਗੇ ਹੈਰਾਨ
NEXT STORY