ਮਾਲੇਰਕੋਟਲਾ (ਯਾਸੀਨ) : ਬੀਤੇ ਦਿਨੀਂ ਇਕ ਵਿਆਹੁਤਾ ਨੂੰ ਦਾਜ ਲਈ ਉਸਦੇ ਸਹੁਰੇ ਪਰਿਵਾਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਨਾਲ-ਨਾਲ ਜਾਨੋਂ ਮਾਰਨ ਦੀ ਕਥਿਤ ਕੋਸ਼ਿਸ਼ ਕੀਤੀ ਗਈ। ਜ਼ੇਰੇ ਇਲਾਜ ਤਰੰਨਮ ਪੁੱਤਰੀ ਮੁਹੰਮਦ ਜਮੀਲ ਵਾਸੀ ਜਮਾਲਪੁਰ ਨੇ ਦੱਸਿਆ ਕਿ ਉਸਦੇ ਵਿਆਹ ਨੂੰ ਚਾਰ ਸਾਲ ਹੋ ਗਏ ਹਨ ਅਤੇ ਉਸਦੇ ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਾ ਸਾਮਾਨ ਦਿੱਤਾ ਸੀ ਪਰ ਸਹੁਰਾ ਪਰਿਵਾਰ ਲਗਾਤਾਰ ਉਸ ਤੋਂ ਹੋਰ ਦਾਜ ਦੀ ਮੰਗ ਕਰਦਾ ਆ ਰਿਹਾ ਹੈ। ਪੀੜਤਾ ਅਨੁਸਾਰ ਬੀਤੀ ਕੱਲ ਤਾਂ ਉਸ ਸਮੇਂ ਹੱਦ ਹੀ ਹੋ ਗਈ ਜਦੋਂ ਉਸਦੇ ਪਤੀ ਨੇ ਉਸ ਦੇ ਗਲ ’ਚ ਰੱੱਸੀ ਪਾ ਦਿੱਤੀ, ਉਸ ਦੇ ਸਹੁਰੇ ਅਬਦੁਲ ਸਤਾਰ ਨੇ ਉਸਦੇ ਮੂੰਹ ’ਤੇ ਸਰਾਣ੍ਹਾ ਰੱਖ ਦਿੱਤਾ ਅਤੇ ਉਸਦੀ ਸੱਸ ਸਾਬਰੀ ਅਤੇ ਨਣਦ ਨਮਰਾ ਨੇ ਉਸ ਦੀਆਂ ਬਾਹਾਂ ਫੜ ਲਈਆਂ ਪਰ ਜਿਵੇਂ-ਕਿਵੇਂ ਉਹ ਉਨ੍ਹਾਂ ਤੋਂ ਬਚ ਕੇ ਬਾਹਰ ਨਿਕਲ ਗਈ ਜਿਸ ਕਰ ਕੇ ਉਸ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ
ਪੀੜਤਾ ਦੇ ਪਿਤਾ ਮੁਹੰਮਦ ਜਮੀਲ ਜੋ ਕਿ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਬੇਟੀ ਦਾ ਵਿਆਹ ਮੁਹੰਮਦ ਉਸਮਾਨ ਪੁੱਤਰ ਅਬਦੁਲ ਸੱਤਾਰ ਵਾਸੀ ਮੁਹੱਲਾ ਬੇਰੀ ਵਾਲਾ ਨੇੜੇ ਛੋਟੀ ਈਦਗਾਹ ਨਾਲ ਹੋਇਆ ਸੀ। ਮੈਂ ਕਰਜ਼ ਲੈ ਕੇ ਕਈ ਵਾਰ ਸਹੁਰੇ ਪਰਿਵਾਰ ਨੂੰ ਨਕਦ ਪੈਸੇ ਦੇ ਚੁੱਕੇ ਹਾਂ ਅਤੇ ਹੁਣ ਕੁਝ ਦੇਰ ਪਹਿਲਾਂ ਹੀ 50 ਹਜ਼ਾਰ ਰੁਪਏ ਦਿੱਤੇ ਹਨ ਪਰ ਉਨ੍ਹਾਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਹੁਣ ਉਨ੍ਹਾਂ ਦੇ ਪੁਲਸ ਕੋਲ ਵੀ ਬਿਆਨ ਹੋ ਚੁੱਕੇ ਹਨ । ਇਸ ਸਬੰਧੀ ਥਾਣਾ ਸਿਟੀ-2 ਦੇ ਏ.ਐੱਸ.ਆਈ. ਕੁਲਵਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਉਠਾਇਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸੜਕ ’ਤੇ ਘੁੰਮ ਰਹੇ ਆਵਾਰਾ ਪਸ਼ੂ ਨੇ ਬਜ਼ੁਰਗ ਔਰਤ ਨੂੰ ਮਾਰੀ ਟੱਕਰ, ਮੌਤ
NEXT STORY