ਫਿਰੋਜ਼ਪੁਰ (ਕੁਮਾਰ): ਬੈਂਕ ਆਫ ਬੜੌਦਾ ਫਿਰੋਜ਼ਪੁਰ ਸ਼ਹਿਰ ਦੇ ਇਕ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਬੈਂਕ ਨੂੰ 2 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਬੈਂਕ ਦੇ ਬਾਹਰ ਬ੍ਰਾਂਚ ਮੈਨੇਜਰ ਵਲੋਂ ਨੋਟਿਸ ਲਿਖ ਕੇ ਲਗਾਇਆ ਗਿਆ ਹੈ ਕਿ ਬੈਂਕ ਦੇ ਇਕ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਕਾਰਨ ਬੈਂਖ 2 ਅਤੇ 3 ਜਨਵਰੀ ਨੂੰ ਬੰਦ ਰਹੇਗਾ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਹੁਣ ਤੱਕ ਇਸ ਵਾਇਰਸ ਦੇ ਕੁੱਲ 4528 ਪਾਜ਼ੇਟਿਵ ਰੋਗੀ ਮਿਲ ਚੁੱਕੇ ਹਨ, ਜਿਨ੍ਹਾਂ ’ਚੋਂ 4350 ਰੋਗੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। 142 ਲੋਕਾਂ ਦੀ ਜ਼ਿਲ੍ਹੇ ’ਚ ਮੌਤ ਹੋ ਚੁੱਕੀ ਹੈ ਅਤੇ ਐਕਟਿਵ ਰੋਗੀਆਂ ਦੀ ਗਿਣਤੀ 36 ਹੈ।
ਰਵਨੀਤ ਬਿੱਟੂ ਦੀ ਰਿਹਾਇਸ਼ ’ਤੇ ਭਾਜਪਾਈਆਂ ਦੀ ਆਓ ਭਗਤ, ਸਵਾਗਤ ’ਚ ਲਾਏ ਗੱਦੇ, ਹੀਟਰ ਤੇ ਰਜਾਈਆਂ
NEXT STORY