ਬਠਿੰਡਾ (ਬਲਵਿੰਦਰ): ਪ੍ਰੋਫੈਸ਼ਨਲ ਕ੍ਰਿਕਟ ਪੰਜਾਬ ਟੀ-10 ਕ੍ਰਿਕਟ ਲੀਗ ਰਾਹੀਂ ਤਿੰਨ ਮਹੀਨਿਆਂ ਬਾਅਦ ਭਾਰਤ 'ਚ ਫਿਰ ਤੋਂ ਵਾਪਸ ਆ ਰਹੀ ਹੈ, ਜੋ ਕਿ 1010 ਸਪੋਰਟਸ ਕਲੱਬ, ਬਠਿੰਡਾ ਵਿਖੇ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ।ਇਸ ਟੂਰਨਾਮੈਂਟ 'ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ 6 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਦੇ ਨਾਂ ਅੰਮ੍ਰਿਤਸਰ ਐਲੀਗੇਟਰਸ, ਬਠਿੰਡਾ ਬੁਲਜ਼, ਫਿਰੋਜ਼ਪੁਰ ਫਾਲਕੋਨਸ, ਲੁਧਿਆਣਾ ਲਾਇਨਜ਼, ਮੋਗਾ ਮੌਗੂਸ ਅਤੇ ਪਟਿਆਲਾ ਪੈਂਥਰਜ਼ ਹਨ।ਕਰੀਬ 11 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਕੁੱਲ 33 ਮੈਚ ਹੋਣਗੇ, ਜਿਨ੍ਹਾਂ 'ਚੋਂ ਪਹਿਲੀਆਂ 4 ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ, ਜਦੋਂਕਿ ਅੰਤਿਮ ਦੋ ਟੀਮਾਂ ਫਾਈਨਲ ਮੁਕਾਬਲਾ ਖੇਡਣਗੀਆਂ। ਇਹ ਟੂਰਨਾਮੈਂਟ ਰੰਗਦਾਰ ਕਿੱਟਾਂ 'ਚ ਖੇਡਿਆ ਜਾਵੇਗਾ ਤੇ ਜੇਤੂ ਖਿਡਾਰੀਆਂ ਨੂੰ ਟ੍ਰਾਫੀਆਂ ਤੋਂ ਇਲਾਵਾ ਸਰਟੀਫਿਕੇਟ ਤੇ ਹੋਰ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ 'ਚ ਭਾਗ ਲੈਣ ਦੇ ਚਾਹਵਾਨ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜੋ ਕਿ ਸ਼ੁਰੂ ਹੋ ਚੁੱਕੀ ਹੈ।
ਇਹ ਜਾਣਕਾਰੀ ਟੂਰਨਾਮੈਂਟ ਕਮੇਟੀ ਦੇ ਮੈਂਬਰ ਸਮੀਰ ਵਰਮਾ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਟੂਰਨਾਮੈਂਟ ਦੌਰਾਨ ਹਰੇਕ ਨਿਯਮ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਜਿਥੇ ਸਿਰਫ ਖਿਡਾਰੀ ਹੀ ਆ ਸਕਣਗੇ, ਜਦਕਿ ਕੋਈ ਵੀ ਦਰਸ਼ਕ ਖੇਡ ਮੈਦਾਨ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਖਿਡਾਰੀਆਂ ਨੂੰ ਹਦਾਇਤ ਹੋਵੇਗੀ ਕਿ ਉਹ ਆਪਸ ਵਿਚ ਬਕਾਇਦਾ ਦੂਰੀ ਬਣਾਈ ਰੱਖਣ ਤੇ ਖੇਡ ਮੈਦਾਨ ਅੰਦਰ ਜਿੱਤ ਦੇ ਜਸ਼ਨ ਮਨਾਉਣ 'ਤੇ ਵੀ ਰੋਕ ਹੋਵੇਗੀ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਟੂਰਨਾਮੈਂਟ ਦੀ ਲਾਇਵ ਕਵਰੇਜ਼ ਦੇ ਪ੍ਰਬੰਧ ਵੀ ਕੀਤੇ ਗਏ ਹਨ, ਜੋ ਵੈੱਬ ਪੇਜ਼ 'ਤੇ ਚੱਲਣਗੇ।
ਯੂਕਰੇਨ ਤੋਂ 144 ਮੁਸਾਫਰ ਲੈ ਕੇ ਚੰਡੀਗੜ੍ਹ ਹਵਾਈ ਅੱਡੇ ਪੁੱਜਿਆ ਜਹਾਜ਼, ਸਭ ਦੀ ਹੋਈ ਜਾਂਚ
NEXT STORY