ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸਰਹਿੰਦ ਫੀਡਰ ਨਹਿਰ ਵਿੱਚ ਬੁੱਧਵਾਰ ਦੀ ਸਵੇਰੇ ਛਾਲ ਮਾਰਨ ਵਾਲੇ ਪਿਓ-ਪੁੱਤ ਦੀ ਭਾਲ ਚੱਲ ਰਹੀ ਸੀ, ਜਿਸ ਦੌਰਾਨ ਅਬੋਹਰ ਦੇ ਪਿੰਡ ਕਾਲਾ ਟਿੱਬਾ ਨੇੜੇ ਮਲੂਕਪੁਰਾ ਮਾਈਨਰ (ਸੂਏ) ਵਿਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ।
ਇੰਟਰਨੈੱਟ 'ਤੇ ਤਸਵੀਰ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲਾਸ਼ ਦੀ ਪਛਾਣ 25 ਸਾਲਾ ਹਰਤੇਜ ਸਿੰਘ ਉਰਫ ਬੱਗਾ ਵਜੋਂ ਕੀਤੀ। ਲਾਸ਼ ਘਟਨਾ ਸਥਾਨ ਤੋਂ ਕਰੀਬ 62 ਕਿਲੋਮੀਟਰ ਦੂਰ ਜਾ ਕੇ ਮਿਲੀ। ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਅਬੋਹਰ ਗਏ ਹਨ। ਨਰ ਸੇਵਾ ਨਾਰਾਇਣ ਸੇਵਾ ਕਮੇਟੀ ਦੇ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 10 ਵਜੇ ਇੱਕ ਰਾਹਗੀਰ ਦੀ ਸੂਚਨਾ 'ਤੇ ਟੀਮ ਮੌਕੇ 'ਤੇ ਪਹੁੰਚੀ। ਸੋਨੂ ਗਰੋਵਰ ਅਤੇ ਸੁਭਾਸ਼ ਨੇ ਮਿਲ ਕੇ ਥਾਣਾ ਸਦਰ ਪੁਲਸ ਦੀ ਮੌਜੂਦਗੀ ਵਿੱਚ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ ਅਤੇ ਅਬੋਹਰ ਦੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ।

ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਕਰੀਬ 10 ਵਜੇ ਸਥਾਨਕ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਹਰਤੇਜ ਸਿੰਘ ਉਰਫ ਬੱਗਾ ਅਤੇ ਉਸ ਦੇ ਪਿਤਾ ਮੱਖਣ ਸਿੰਘ ਵਿਚਕਾਰ ਸਬਜ਼ੀ ਮੰਡੀ ਵਿੱਚ ਖ਼ਰਾਬ ਮਾਲ ਕਾਰਨ ਹੋਏ ਆਰਥਿਕ ਨੁਕਸਾਨ ਨੂੰ ਲੈ ਕੇ ਤਕਰਾਰ ਹੋਈ ਸੀ। ਦੋਵੇਂ ਥਾਣਾ ਸਿਟੀ ਦੇ ਸਾਹਮਣੇ ਫਲ-ਸਬਜ਼ੀ ਦੀ ਰੇਹੜੀ ਲਗਾਉਂਦੇ ਸਨ। ਮੱਖਣ ਸਿੰਘ ਦੇ ਭਰਾ ਕੁਲਦੀਪ ਸਿੰਘ ਅਨੁਸਾਰ ਜ਼ਿਆਦਾ ਮਾਲ ਖਰੀਦਣ ਕਾਰਨ ਨੁਕਸਾਨ ਹੋਇਆ ਸੀ। ਪਿਤਾ ਦੀ ਡਾਂਟ ਤੋਂ ਨਾਰਾਜ਼ ਹੋ ਕੇ ਹਰਤੇਜ ਸਿੰਘ ਉਰਫ ਬੱਗਾ ਘਰੋਂ ਨਿਕਲ ਗਿਆ ਅਤੇ ਕੋਟਕਪੂਰਾ ਰੋਡ 'ਤੇ ਸਥਿਤ ਸਰਹਿੰਦ ਫੀਡਰ ਨਹਿਰ 'ਚ ਛਾਲ ਮਾਰ ਦਿੱਤੀ। ਪੁੱਤਰ ਨੂੰ ਡੁੱਬਦਾ ਦੇਖ ਕੇ ਪਿਤਾ ਮੱਖਣ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ।
ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਲਾਪਤਾ ਹੋ ਗਏ। ਹਰਤੇਜ ਸਿੰਘ ਉਰਫ ਬੱਗਾ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਅੱਠ ਮਹੀਨਿਆਂ ਦਾ ਇੱਕ ਪੁੱਤਰ ਹੈ। ਘਟਨਾ ਤੋਂ ਬਾਅਦ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਵੀਰਵਾਰ ਸਵੇਰ ਤੋਂ ਹੀ ਨਹਿਰ ਵਿੱਚ ਸਰਚ ਆਪ੍ਰੇਸ਼ਨ ਚਲਾ ਰਹੀਆਂ ਹਨ। ਫਿਲਹਾਲ ਮੱਖਣ ਸਿੰਘ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਅਤੇ ਐੱਨ ਡੀ ਆਰ ਐੱਫ ਦੀਆਂ ਟੀਮਾਂ ਵੱਲੋਂ ਉਸ ਦੀ ਭਾਲ ਲਗਾਤਾਰ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੰਬੀਹਾ ਗੈਂਗ ਦੇ ਨਾਂ ’ਤੇ ਵਪਾਰੀ ਨੂੰ ਧਮਕਾਉਣ ਵਾਲਾ ਮਲੇਸ਼ੀਆ ਤੋਂ ਆਉਂਦੇ ਹੀ ਕਾਬੂ
NEXT STORY