ਮਹਿਲ ਕਲਾਂ (ਹਮੀਦੀ): ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 27 ਜੁਲਾਈ 2025 ਨੂੰ ਰਾਜ ਭਰ ਵਿੱਚ ਖਾਲੀ ਪਈਆਂ ਸਰਪੰਚੀ ਅਤੇ ਪੰਚਾਇਤੀ ਆਸਾਮੀਆਂ ਲਈ ਹੋਣ ਵਾਲੀਆਂ ਚੋਣਾਂ ਤਹਿਤ, ਬਲਾਕ ਮਹਿਲ ਕਲਾਂ ਦੇ ਪਿੰਡ ਵਜੀਦਕੇ ਕਲਾਂ ਦੇ ਵਾਰਡ ਨੰਬਰ 5 ਅਤੇ ਪਿੰਡ ਕੁਤਬਾ ਦੇ ਵਾਰਡ ਨੰਬਰ 4 ਵਿੱਚ ਪੰਚੀ ਲਈ ਦਾਖਲ ਹੋਏ ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਹੈ। ਪਿੰਡ ਵਜੀਦਕੇ ਕਲਾਂ ਤੋਂ 22 ਸਾਲਾ ਸੁਖਬੀਰ ਸਿੰਘ ਸਮਰਾ ਪੁੱਤਰ ਰੂਪ ਸਿੰਘ ਅਤੇ ਪਿੰਡ ਕੁਤਬਾ ਤੋਂ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ 18 ਜੁਲਾਈ ਨੂੰ ਆਪਣੇ-ਆਪਣੇ ਵਾਰਡਾਂ ਤੋਂ ਪੰਚੀ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਪੜਤਾਲ ਦੌਰਾਨ ਦੋਵੇਂ ਉਮੀਦਵਾਰਾਂ ਦੇ ਕਾਗਜ਼ ਕਾਇਦੇ ਅਨੁਸਾਰ ਠੀਕ ਪਾਏ ਗਏ। ਇਸ ਮੌਕੇ ਸਹਾਇਕ ਰਿਟਰਨਿੰਗ ਅਧਿਕਾਰੀ (A.R.O.) ਲਖਵਿੰਦਰ ਸਿੰਘ ਬਰਨਾਲਾ ਨੇ 19 ਜੁਲਾਈ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਮੀਦਵਾਰੀ ਵਾਪਸੀ ਦੀ ਅੰਤਿਮ ਮਿਆਦ ਤੱਕ ਨਾ ਤਾਂ ਕਿਸੇ ਹੋਰ ਉਮੀਦਵਾਰ ਨੇ ਚੋਣ ਮੈਦਾਨ ਵਿੱਚ ਕਦਮ ਰੱਖਿਆ ਅਤੇ ਨਾ ਹੀ ਦਾਖਲ ਉਮੀਦਵਾਰਾਂ ਵੱਲੋਂ ਉਮੀਦਵਾਰੀ ਵਾਪਸ ਲਈ ਗਈ। ਇਸ ਤਹਿਤ ਦੋਵੇਂ ਉਮੀਦਵਾਰਾਂ ਨੂੰ ਸਰਬ ਸੰਮਤੀ ਨਾਲ ਬਿਨਾਂ ਕਿਸੇ ਮੁਕਾਬਲੇ ਜੇਤੂ ਘੋਸ਼ਿਤ ਕਰ ਦਿੱਤਾ ਗਿਆ। ਇਸ ਤਰ੍ਹਾਂ ਹੁਣ ਉਕਤ ਦੋਹਾਂ ਵਾਰਡਾਂ ਵਿੱਚ 27 ਜੁਲਾਈ ਨੂੰ ਚੋਣੀ ਕਾਰਵਾਈ ਦੀ ਲੋੜ ਨਹੀਂ ਰਹੇਗੀ। ਚੋਣ ਪ੍ਰਕਿਰਿਆ ਦੀ ਇਹ ਇਹ ਕਾਰਵਾਈ ਪਿੰਡ ਪੱਧਰ ‘ਤੇ ਲੋਕਤੰਤਰ ਦੀ ਸਮਝਦਾਰੀ ਅਤੇ ਭਾਈਚਾਰੇ ਦੀ ਉੱਤਮ ਮਿਸਾਲ ਵਜੋਂ ਵੇਖੀ ਜਾ ਰਹੀ ਹੈ।ਨਿਰਵਿਰੋਧ ਚੁਣੇ ਗਏ ਪੰਚ ਸੁਖਬੀਰ ਸਿੰਘ ਸਮਰਾ (ਵਜੀਦਕੇ ਕਲਾਂ) ਅਤੇ ਅਵਤਾਰ ਸਿੰਘ ਕੁਤਬਾ (ਕੁਤਬਾ) ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤਰਜੀਹੀ ਅਧਾਰ 'ਤੇ ਅਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸੇਵਾ ਅਤੇ ਇਨਸਾਫ ਦੀ ਪੂਰੀ ਭਰਪਾਈ ਕੀਤੀ ਜਾਵੇਗੀ।
ਪੰਜਾਬ : ਪਿੰਡ ਵਾਸੀਆਂ ਨੇ ਦੋ ਨੌਜਵਾਨਾਂ ਦੀ ਛਿੱਤਰ-ਪਰੇਡ ਕਰ ਕੇ ਕੱਢਿਆ ਪਿਆਰ ਦਾ ਭੂਤ, ਮਾਮਲਾ ਕਰੇਗਾ ਹੈਰਾਨ
NEXT STORY