ਜਲੰਧਰ (ਕੁੰਦਨ/ਪੰਕਜ) : ਜਲੰਧਰ ਦੇ ਨਹਿਰੂ ਗਾਰਡਨ ਸਕੂਲ ਦੇ ਸਾਹਮਣੇ ਵਾਲੀ ਗਲੀ 'ਚ ਸਥਿਤ ਰਵੀ ਰੈਜ਼ੀਡੈਂਸੀ ਹੋਟਲ 'ਚ 23 ਸਾਲਾ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਲੜਕੀ ਦੀ ਪਛਾਣ ਅਨਮੋਲ ਗਿੱਲ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਹੋਟਲ ਸਟਾਫ ਦੇ ਅਨੁਸਾਰ, ਲੜਕੀ ਨੇ ਇੱਕ ਮੁੰਡੇ ਨਾਲ ਕਮਰਾ ਕਿਰਾਏ 'ਤੇ ਲਿਆ ਸੀ, ਜਿਸਨੂੰ ਉਹ ਆਪਣਾ ਚਚੇਰਾ ਭਰਾ ਦੱਸ ਰਹੀ ਸੀ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਲੜਕੀ ਦੀ ਮੌਤ ਕਿਵੇਂ ਹੋਈ। ਥਾਣਾ ਨੰਬਰ 4 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਨੰਬਰ 4 ਦੇ ਇੰਚਾਰਜ ਨੇ ਕਿਹਾ ਕਿ ਮ੍ਰਿਤਕ ਲੜਕੀ ਦੀ ਮੌਤ ਕਿਸ ਤਰ੍ਹਾਂ ਹੋਈ, ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਅਜਿਹੇ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਜਲੰਧਰ ਪੁਲਸ ਕਮਿਸ਼ਨਰ ਨੂੰ ਅਜਿਹੇ ਗਲੀਆਂ ਅਤੇ ਮੁਹੱਲਿਆਂ ਵਿੱਚ ਚੱਲ ਰਹੇ ਹੋਟਲਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਹੋਟਲ ਪ੍ਰਬੰਧਕ ਹੋਟਲ 'ਚ ਕਮਰੇ ਬੁੱਕ ਕਰਨ ਆਉਣ ਵਾਲੇ ਲੋਕਾਂ ਦੇ ਪਛਾਣ ਪੱਤਰ ਲੈਂਦੇ ਹਨ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਿਆਸ ਦਰਿਆ 'ਚ ਹੜ੍ਹ ਕਾਰਨ ਗੰਧੁਵਾਲ ਨੇੜੇ ਟੁੱਟਿਆ ਗਾਈਡ ਬੰਨ੍ਹ, ਧੁੱਸੀ ਬੰਨ੍ਹ ਵੱਲ ਵਧਿਆ ਪਾਣੀ
NEXT STORY