ਲੁਧਿਆਣਾ (ਮੁਕੇਸ਼)- ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਗੁਰਦੁਆਰਾ ਸਾਹਿਬ ਨੇੜੇ ਹੰਪ ਦੇ ਉਪਰੋਂ ਗੁਜ਼ਰ ਰਹੀ ਕਾਰ ਦਾ ਅਚਾਨਕ ਟਾਇਰ ਫਟ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਤੇ ਰੋਡ ਕਿਨਾਰੇ ਕੋਠੀ ਦੀ ਕੰਧ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਕੋਠੀ ਦੀ ਕੰਧ ਢਹਿ ਗਈ। ਇਸ ਦੌਰਾਨ ਕਾਰ ਚਾਲਕ ਵਾਲ-ਵਾਲ ਬਚ ਗਿਆ, ਜਿਸ ਦੇ ਹਲਕੀਆਂ ਸੱਟਾਂ ਲੱਗੀਆਂ ਹਨ ਪਰ ਜਾਨ ਬਚ ਗਈ।
ਹਾਦਸੇ ਵਾਲੀ ਥਾਂ ਤੋਂ ਦੁਕਾਨਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਬੀਤੀ ਰਾਤ ਅੱਧੀ ਰਾਤ ਦਾ ਦੱਸਿਆ ਜਾਂਦਾ ਹੈ, ਜਦੋਂ ਕਾਰ ਚਾਲਕ ਹੰਪ ਉਪਰੋਂ ਗੁਜ਼ਰ ਰਿਹਾ ਸੀ ਤਾਂ ਕਾਰ ਦਾ ਟਾਇਰ ਫਟ ਗਿਆ ਤੇ ਉਕਤ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ- ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ, 5 ਅਧਿਕਾਰੀਆਂ ਦੀ ਹੋ ਗਈ 'ਛੁੱਟੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਨੇ ਤਸਕਰ ! ਪੁਲਸ ਨੇ ਇਕੋ ਇਲਾਕੇ 'ਚੋਂ 9 ਨਸ਼ਾ ਸਮੱਗਲਰਾਂ ਨੂੰ ਹੈਰੋਇਨ ਸਣੇ ਕੀਤਾ ਕਾਬੂ
NEXT STORY