ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਖੁਰਾਣਾ, ਸੁਖਪਾਲ) - ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹੁਣ ਆਮ ਲੋਕ ਵੀ ਇਸ ਮੁਹਿੰਮ ਨਾਲ ਜੁੜਨ ਲੱਗੇ ਹਨ। ਡਿਪਟੀ ਕਮਿਸ਼ਨਰ ਸ੍ਰੀ ਐੱਮ. ਕੇ. ਅਰਾਵਿੰਦ ਕੁਮਾਰ ਦੀ ਅਗਵਾਈ 'ਚ ਐੱਸ.ਡੀ.ਐੱਮ. ਰਾਜਪਾਲ ਸਿੰਘ ਦੀ ਦੇਖਰੇਖ 'ਚ ਅੱਜ ਕੱਚਾ ਥਾਂਦੇਵਾਲਾ ਰੋਡ 'ਤੇ ਪ੍ਰਸ਼ਾਸਨ ਦੀ ਅਗਵਾਈ 'ਚ ਸ਼ਹਿਰ ਦੇ ਲੋਕਾਂ ਨੇ ਕਾਰਸੇਵਾ ਰਾਹੀਂ ਸਫਾਈ ਕੀਤੀ। ਇਸ ਕੰਮ ਨੂੰ ਸਫਲ ਕਰਨ 'ਚ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਦੀ ਵਿਸ਼ੇਸ਼ ਭੂਮਿਕਾ ਰਹੀ।
ਇਸ ਅਭਿਆਨ 'ਚ ਲੋਕਾਂ ਨੇ ਵਧ ਚੜ ਕੇ ਹਿੱਸਾ ਲਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰਾਂ ਦੀ ਮੁਹਿੰਮ ਦੇ ਬਹੁਤ ਸਾਰਥਕ ਨਤੀਜੇ ਨਿਕਲਣਗੇ। ਐੱਸ.ਡੀ.ਐੱਮ. ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦੀ ਸਫਲਤਾ ਲੋਕ ਭਾਗੀਦਾਰੀ ਨਾਲ ਹੀ ਸੰਭਵ ਹੈ। ਇਸ ਤੋਂ ਪਹਿਲਾ ਲੋਕ ਭਾਗੀਦਾਰੀ ਨਾਲ ਥਾਂਦੇਵਾਲਾ ਰੋਡ ਅਤੇ ਉਦੇਕਰਨ ਸੰਗੁਧੋਨ ਰੋਡ ਦੀ ਸਫਾਈ ਕੀਤੀ ਗਈ। ਇਸ ਮੁਹਿੰਮ 'ਚ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦਾ ਵੀ ਸਹਿਯੋਗ ਰਿਹਾ। ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਨੇ ਕਿਹਾ ਕਿ ਹਰ ਛੁੱਟੀ ਵਾਲੇ ਦਿਨ ਕੋਈ ਨਾ ਕੋਈ ਮੁਹਿੰਮ ਚਲਾਈ ਜਾਂਦੀ ਹੈ, ਜਿਸ 'ਚ ਲੋਕ ਉਤਸ਼ਾਹਿਤ ਹੋ ਕੇ ਭਾਗ ਲੈ ਰਹੇ ਹਨ। ਇਸ ਦੌਰਾਨ ਆਸਰਾ ਯੂਥ ਵੇਲਫੇਅਰ ਐਂਡ ਸਪੋਰਟਸ ਕਲਬ ਲਖੇਵਾਲੀ ਵਲੋਂ ਵੀ ਲੱਖੇਵਾਲੀ ਭਾਗਸਰ ਰੋਡ ਤੇ ਸਫਾਈ ਅਭਿਆਨ ਚਲਾਇਆ ਅਤੇ ਪੌਦਿਆਂ ਨੂੰ ਪਾਣੀ ਦਿੱਤਾ ।
ਮਾਮਲਾ 3 ਬੱਚਿਆਂ ਦੀ ਮਾਂ ਨੂੰ ਭਜਾ ਕੇ ਲਿਜਾਣ ਦਾ, ਪਤੀ ਨੇ ਲਾਇਆ ਧਮਕੀਆਂ ਦੇਣ ਦਾ ਦੋਸ਼
NEXT STORY