ਤਲਵੰਡੀ ਭਾਈ, (ਗੁਲਾਟੀ)— ਬੀਤੀ ਰਾਤ ਕੌਮੀਸ਼ਾਹ ਮਾਰਗ 'ਤੇ ਮੋਗਾ-ਫਿਰੋਜ਼ਪੁਰ ਰੋਡ 'ਤੇ ਬਣੇ ਫਲਾਈਓਵਰ ਦੇ ਪੁਲ ਦੀ ਦੀਵਾਰ ਨਾਲ ਟਕਰਾਉਣ ਕਾਰਨ ਇਕ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਉਮਰ 18 ਸਾਲ ਪੁੱਤਰ ਤਰਸੇਮ ਸਿੰਘ ਵਾਸੀ ਮਹੀਆਂ ਵਾਲਾ ਕਲਾਂ ਵਜੋਂ ਹੋਈ। ਪੁਲਸ ਦੇ ਜਾਂਚ ਅਧਿਕਾਰੀ ਪਾਲ ਸਿੰਘ ਮੁਤਾਬਕ ਮ੍ਰਿਤਕ ਨੌਜਵਾਨ ਪਿੰਡ ਲੰਗੇਆਣਾ ਵਿਖੇ ਨਿਗਾਹੇ ਵਾਲੇ ਪੀਰ ਦੇ ਮੱਥਾ ਟੇਕਣ ਲਈ ਜਾ ਰਿਹਾ ਸੀ ਕਿ ਉਸ ਦੀ ਐਕਟਿਵਾ ਬੇਕਾਬੂ ਹੋਣ ਕਾਰਨ ਫਲਾਈਓਵਰ ਦੇ ਪੁਲ ਦੀ ਦੀਵਾਰ ਨਾਲ ਜਾ ਟਕਰਾਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਕਾਰਵਾਈ ਅਮਲ 'ਚ ਲਿਆਂਦੀ ਹੈ।
ਡੇਢ ਦਰਜ਼ਨ ਲੁਟੇਰਿਆਂ ਵਲੋਂ ਵੇਅਰ ਹਾਊਸ ਦੇ ਗੋਦਾਮ 'ਚ ਡਾਕਾ
NEXT STORY