ਭਵਾਨੀਗੜ੍ਹ, (ਕਾਂਸਲ, ਸੰਜੀਵ)— ਪਿੰਡ ਕਾਕੜਾ ਨੂੰ ਜਾਂਦੀ ਸੜਕ 'ਤੇ ਅੱਜ ਇਕ ਅਲਟੋ ਕਾਰ ਦੇ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਨਾਲ ਧੁੱਤ ਚਾਲਕ ਵੱਲੋਂ ਰਸਤੇ 'ਚ 3 ਮੋਟਰਸਾਈਕਲਾਂ ਨੂੰ ਟੱਕਰ ਮਾਰ ਦੇਣ ਕਾਰਨ ਵਾਪਰੇ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਤੇ ਕਾਰ ਚਾਲਕ ਤੇ ਇਕ ਔਰਤ ਸਮੇਤ 6 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।
ਜ਼ੇਰੇ ਇਲਾਜ ਗੁਰਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਕਾਕੜਾ ਤੋਂ ਭਵਾਨੀਗੜ੍ਹ ਨੂੰ ਆ ਰਿਹਾ ਸੀ ਤਾਂ ਰਸਤੇ 'ਚ ਭਵਾਨੀਗੜ੍ਹ ਸਾਈਡ ਤੋਂ ਆਉਂਦੀ ਇਕ ਅਲਟੋ ਕਾਰ, ਜਿਸ ਦਾ ਚਾਲਕ ਜ਼ਿਆਦਾ ਸ਼ਰਾਬ ਪੀਤੀ ਹੋਣ ਕਾਰਣ ਨਸ਼ੇ 'ਚ ਪੂਰੀ ਤਰ੍ਹਾਂ ਧੁੱਤ ਸੀ, ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਇਸ ਕਾਰ ਚਾਲਕ ਨੇ ਸੜਕ 'ਤੇ ਜਾ ਰਹੇ ਇਕ ਹੋਰ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਬਲਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਹਿਸਮਪੁਰ ਦੀ ਮੌਤ ਹੋ ਗਈ ਤੇ ਉਸ ਦਾ ਦੂਜਾ ਸਾਥੀ ਦੇਵ ਰਾਜ ਪੁੱਤਰ ਚੰਨਣ ਨਾਥ ਵਾਸੀ ਭਵਾਨੀਗੜ੍ਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਦੇਵ ਰਾਜ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਵਿਖੇ ਰੈਫਰ ਕੀਤਾ ਗਿਆ। ਉਕਤ ਕਾਰ ਵੱਲੋਂ ਟੱਕਰ ਮਾਰਨ ਤੋਂ ਬਾਅਦ ਬੇਕਾਬੂ ਹੋਇਆ। ਜਿਸ ਕਾਰਨ ਮੋਟਰਸਾਈਕਲ ਸੜਕ 'ਤੇ ਜਾ ਰਹੇ ਇਕ ਹੋਰ ਮੋਟਰਸਾਈਕਲ ਨਾਲ ਜਾ ਟਕਰਾਇਆ ਤੇ ਮੋਟਰਸਾਈਕਲ 'ਤੇ ਸਵਾਰ ਰਾਜ ਕੁਮਾਰ ਪੁੱਤਰ ਜਸਪਾਲ ਵਾਸੀ ਪਿੰਡ ਕਾਕੜਾ, ਉਸ ਦਾ ਭਰਾ ਪ੍ਰੀਤ ਸਿੰਘ ਅਤੇ ਨਾਨੀ ਚੰਦ ਕੌਰ ਨੂੰ ਵੀ ਇਸ ਹਾਦਸੇ 'ਚ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਬੇਕਾਬੂ ਹੋਈ ਇਹ ਕਾਰ ਸੜਕ ਕੰਢੇ ਇਕ ਦਰੱਖਤ ਨਾਲ ਜਾ ਟਕਰਾਈ ਅਤੇ ਇਸ ਹਾਦਸੇ 'ਚ ਕਾਰ ਚਾਲਕ ਵੀ ਜ਼ਖਮੀ ਹੋ ਗਿਆ, ਜਿਸ ਨੂੰ ਵੀ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਕੈਪਟਨ ਅਮਰਿੰਦਰ ਸਿੰਘ ਨੇ ਈਰਾਨੀ ਰਾਜਦੂਤ ਨਾਲ ਕੀਤੀ ਮੁਲਾਕਾਤ
NEXT STORY