ਜੋਗਾ (ਗੋਪਾਲ)-ਪੰਜਾਬ ਪੁਲਸ 'ਚ ਹੌਲਦਾਰ ਵਜੋਂ ਸੇਵਾ ਨਿਭਾਅ ਰਹੇ ਕਸਬਾ ਜੋਗਾ ਦੇ ਇਕ ਵਿਅਕਤੀ ਦੀ ਕੈਂਸਰ ਕਾਰਣ ਮੌਤ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਜੋਗਾ ਵਾਸੀ ਲਖਵਿੰਦਰ ਸਿੰਘ (46) ਪੁੱਤਰ ਬੰਤ ਸਿੰਘ ਪੇਟ ਦੇ ਕੈਂਸਰ ਤੋਂ ਪੀੜਤ ਸੀ ਅਤੇ ਪਿਛਲੇ 7-8 ਮਹੀਨਿਆਂ ਤੋਂ ਪੀ. ਜੀ. ਆਈ. ਚੰਡੀਗੜ੍ਹ 'ਚ ਉਸ ਦਾ ਇਲਾਜ ਚੱਲ ਰਿਹਾ ਸੀ। ਬੀਤੀ ਸ਼ਾਮ ਕੈਂਸਰ ਕਾਰਣ ਘਰ 'ਚ ਹੀ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰ 'ਚ ਪਤਨੀ, ਇਕ ਪੁੱਤਰ ਤੇ ਇਕ ਧੀ ਹਨ।
ਤਲਵੰਡੀ ਭਾਈ 'ਚ ਪੰਜਾਬ ਬੰਦ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾਂ
NEXT STORY