ਮਾਨਸਾ (ਸੰਦੀਪ ਮਿੱਤਲ)—ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਮਾਨਸਾ ਪੁਲਸ ਨੇ ਅੱਜ ਲੁਧਿਆਣਾ ਨਿਵਾਸੀ ਇਕ ਵਿਅਕਤੀ ਅਤੇ ਇਕ ਔਰਤ ਨੂੰ 1 ਲੱਖ 37 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਨਿਰਮਲ ਸਿੰਘ ਅਤੇ ਮਨਪ੍ਰੀਤ ਕੌਰ ਪਿੰਡ ਮਡਿਆਣੀ, ਥਾਣਾ ਦਾਖਾ, ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਨਿਰਮਲ ਸਿੰਘ 'ਤੇ ਸਾਲ 2013 ਵਿਚ ਵੀ ਲੁਧਿਆਣਾ ਪੁਲਸ ਨੇ 20 ਕਿਲੋਗ੍ਰਾਮ ਭੁੱਕੀ ਦਾ ਮਾਮਲਾ ਦਰਜ ਕੀਤਾ ਸੀ।ਐੱਸ. ਐੱਸ. ਪੀ. ਮਨਧੀਰ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਹਾਇਕ ਥਾਣੇਦਾਰ ਅਮਰੀਕ ਸਿੰਘ ਦੀ ਅਗਵਾਈ ਵਿਚ ਬੋਹਾ ਥਾਣੇ ਦੀ ਪੁਲਸ ਟੀਮ ਦੁਆਰਾ ਪਿੰਡ ਗਾਮੀਵਾਲਾ ਨਜ਼ਦੀਕ ਲਾਏ ਨਾਕੇ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕਾਰ 'ਚ ਸਵਾਰ ਉਕਤ ਵਿਅਕਤੀ ਅਤੇ ਔਰਤ ਨੂੰ ਜਦੋਂ ਪੁਲਸ ਪਾਰਟੀ ਵੱਲੋਂ ਰੋਕਿਆ ਗਿਆ ਤਾਂ ਨਿਰਮਲ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਵੱਲੋਂ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ। ਉਨ੍ਹਾਂ ਦੱÎਸਿਆ ਕਿ ਤਲਾਸ਼ੀ ਲੈਣ ਉਪਰੰਤ ਕਾਰ ਵਿਚੋਂ ਮਿਲੇ ਦੋ ਪਲਾਸਟਿਕ ਦੇ ਗੱਟਿਆਂ ਵਿਚੋਂ 1 ਲੱਖ 37 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।ਐੱਸ. ਐੱਸ. ਪੀ. ਨੇ ਦੱਸਿਆ ਕਿ ਨਿਰਮਲ ਸਿੰਘ ਅਤੇ ਮਨਪ੍ਰੀਤ ਕੌਰ ਜੋ ਕਿ ਦੋਸਤ ਹਨ ਇਹ ਗੋਲੀਆਂ ਹਰਿਆਣਾ ਵਾਸੀ ਰਾਕੇਸ਼ ਰਾਮ ਨਾਮਕ ਵਿਅਕਤੀ ਤੋਂ 1 ਲੱਖ 25 ਹਜ਼ਾਰ ਰੁਪਏ ਵਿਚ ਲੈ ਕੇ ਆਏ ਸਨ। ਇਸ ਨੇ 80 ਹਜ਼ਾਰ ਰੁਪਏ ਰਾਕੇਸ਼ ਰਾਮ ਨੂੰ ਦੇ ਦਿੱਤੇ ਅਤੇ ਬਾਕੀ ਅਜੇ ਦੇਣੇ ਸਨ।ਉਨ੍ਹਾਂ ਦੱਸਿਆ ਕਿ ਦੋਨਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਜਾਰੀ ਹੈ।
ਕਿਸਾਨ ਕਰਜ਼ਾ ਮੁਆਫੀ ਬਾਰੇ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਦਿੱਤਾ ਐਫੀਡੇਵਿਟ
NEXT STORY