ਭਾਦਸੋਂ, (ਅਵਤਾਰ)- ਸਥਾਨਕ ਸਰਹਿੰਦ ਰੋਡ ’ਤੇ ਸਥਿਤ ਹਰਪ੍ਰੀਤ ਸ਼ਰਮਾ ਦੇ ਘਰ ਨੂੰ ਕਥਿਤ ਬਿਜਲੀ ਦੀ ਖਰਾਬੀ ਕਾਰਨ ਅੱਗ ਲੱਗ ਗਈ ਜਿਸ ਨਾਲ ਲੱਖਾਂ ਦਾ ਸਾਮਾਨ ਸਡ਼ ਕੇ ਸੁਆਹ ਹੋ ਗਿਆ।
ਜਾਣਕਾਰੀ ਅਨੁਸਾਰ ਅੱਜ ਉਕਤ ਵਿਅਕਤੀ ਦਾ ਸਾਰਾ ਪਰਿਵਾਰ ਘਰ ਨੂੰ ਜਿੰਦਰਾ ਲਗਾ ਕੇ ਗੁਰਦੁਆਰਾ ਸਿੰਘ ਸਭਾ ’ਚ ਇਕ ਧਾਰਮਿਕ ਸਮਾਗਮ ਵਿਚ ਗਿਆ ਹੋਇਆ ਸੀ ਜਦੋਂ ਉਹ ਵਾਪਸ ਆਏ ਤਾਂ ਅੱਗ ਲੱਗਣ ਕਾਰਨ ਘਰ ਵਿਚ ਪਿਆ ਫਰਨੀਚਰ, ਸਜਾਵਟ ਦਾ ਸਾਮਾਨ ਤੇ ਬਿਜਲੀ ਦੇ ਉਪਕਰਨ ਨੁਕਸਾਨੇ ਗਏ। ਘਰ ਦੇ ਮਾਲਕ ਹਰਪ੍ਰੀਤ ਸ਼ਰਮਾ ਨੇ ਦੱਸਿਆ ਕਿ ਘਰ ਦੀਆਂ ਕੰਧਾਂ ਤੇ ਛੱਤ ਾਂ ਦਾ ਪਲਸਤਰ ਬੁਰੀ ਤਰ੍ਹਾਂ ਉੱਖੜ ਚੁੱਕਾ ਸੀ । ਹਰਪ੍ਰੀਤ ਸ਼ਰਮਾ ਨੇ ਇਸ ਘਟਨਾ ਦਾ ਦੋਸ਼ ਪਾਵਰਕਾਮ ’ਤੇ ਲਗਾਉਂਦਿਆਂ ਕਿਹਾ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੈ। ਉਸ ਨੇ ਦੱਸਿਆ ਕਿ ਉਹ ਬਿਜਲੀ ਸਪਲਾੲੀ ਦੇ ਨੁਕਸ ਬਾਰੇ ਹਫਤੇ ਭਰ ਤੋਂ ਸ਼ਿਕਾਇਤ ਕਰ ਰਹੇ ਸਨ ਪਰ ਸਬੰਧਤ ਵਿਭਾਗ ਵੱਲੋਂ ਉਸ ਦੀ ਸ਼ਿਕਾਇਤ ਦਾ ਕੋਈ ਹੱਲ ਨਹੀਂ ਕੀਤਾ ਗਿਆ।ਇਸ ਬਾਰੇ ਪਾਵਰਕਾਮ ਦੇ ਜੇ. ਈ. ਲਖਵੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਅੱਗ ਘਰ ਦੇ ਅੰਦਰ ਹੀ ਲੱਗੀ ਹੈ ਜਦਕਿ ਘਰ ਦੇ ਬਾਹਰ ਲੱਗੇ ਬਿਜਲੀ ਦੇ ਮੀਟਰ ਤੋਂ ਲੈ ਕੇ ਘਰ ਦੇ ਅੰਦਰ ਤੱਕ ਤਾਰ ਅਤੇ ਮੀਟਰ ਵਿਚ ਕੋਈ ਨੁਕਸ ਨਹੀਂ ਦਿਸਿਆ।
ਹਰ ਪਾਸਿਓਂ ਕਿਸਾਨ ਨੂੰ ਮਾਰ ; ਧਰਤੀ ’ਤੇ ਵਿਛ ਗੲੀ ਫਸਲ
NEXT STORY