ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਅੱਜ ਦੁਪਹਿਰ 2 ਵਜੇ ਦੇ ਕਰੀਬ ਸਥਾਨਕ ਧੂਰੀ ਰੋਡ 'ਤੇ ਸਥਿਤ ਇਕ ਪੇਪਰ ਮਿੱਲ 'ਚ ਕੰਮ ਕਰਦੇ ਇਕ ਨੌਜਵਾਨ ਦੀ ਅਚਾਨਕ ਮਸ਼ੀਨ ਦੇ ਲਪੇਟ 'ਚ ਆ ਕੇ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮੁਹੰਮਦ ਸ਼ਕੀਲ (35) ਪੁੱਤਰ ਮੁਹੰਮਦ ਰਫੀਕ ਵਾਸੀ ਮੁਹੱਲਾ ਮਿਲਖ ਰੋਡ ਨੇੜੇ ਇਸਲਾਮੀਆਂ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਸਥਾਨਕ ਧੂਰੀ ਰੋਡ 'ਤੇ ਡਰੇਨ ਨਾਲੇ ਨੇੜੇ ਸਥਿਤ ਇਕ ਪੇਪਰ ਮਿੱਲ 'ਚ ਲੇਬਰ ਵਜੋਂ ਕੰਮ ਕਰਦਾ ਆ ਰਿਹਾ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੂੜਾ ਡੰਪ ਨੂੰ ਅੱਗ ਲੱਗਣ ਨਾਲ 7 ਜੀਆਂ ਦੀ ਹੋਈ ਮੌਤ ਦਾ NGT ਨੇ ਲਿਆ ਨੋਟਿਸ
ਅੱਜ ਬਾਅਦ ਦੁਪਹਿਰ 2 ਵਜੇ ਦੇ ਕਰੀਬ ਜਦੋਂ ਉਹ ਮਿੱਲ 'ਚ ਵਜ਼ਨ ਚੁੱਕਣ ਵਾਲੀ ਇਕ ਮਸ਼ੀਨ ਦੀ ਰਿਪੇਅਰ ਕਰ ਰਿਹਾ ਸੀ ਤਾਂ ਅਚਾਨਕ ਮਸ਼ੀਨ ਦਾ ਕੋਈ ਪੁਰਜ਼ਾ ਟੁੱਟ ਕੇ ਉਸ ਦੇ ਸਿਰ 'ਚ ਵੱਜਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਹੰਮਦ ਸ਼ਕੀਲ ਨੂੰ ਲਹੂ-ਲੁਹਾਨ ਹਾਲਤ 'ਚ ਜਦੋਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਲਾਸ਼ ਦਾ ਭਲਕੇ 23 ਅਪ੍ਰੈਲ ਨੂੰ ਸਵੇਰੇ ਪੋਸਟਮਾਰਟਮ ਕੀਤਾ ਜਾਵੇਗਾ।
ਪੰਜਾਬ ਸਰਕਾਰ ਨੇ IAS ਤੇ PCS ਅਧਿਕਾਰੀਆਂ ਦੇ ਕੀਤੇ ਤਬਾਦਲੇ
NEXT STORY