ਲੁਧਿਆਣਾ, (ਮਹੇਸ਼)- 14 ਸਾਲ ਦੀ ਨਾਬਾਲਗਾ ਸਾਲੀ ਨੂੰ ਡਰਾ ਧਮਕਾ ਕੇ ਜੀਜਾ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਇਹ ਕਰਤੂਤ ਉਸ ਨੇ ਕਈ ਵਾਰ ਦੁਹਰਾਈ। ਸਾਲੀ ਜਦ ਗਰਭਵਤੀ ਹੋ ਗਈ ਤਾਂ ਉਸ ਦੀ ਕਾਲੀ ਕਰਤੂਤ ਦਾ ਰਾਜ਼ ਖੁੱਲ੍ਹਿਆ। ਪਹਿਲਾਂ ਤਾਂ ਪੀਡ਼ਤ ਪਰਿਵਾਰ ਬਦਨਾਮੀ ਦੇ ਡਰੋਂ ਮਾਮਲੇ ਨੂੰ ਦਬਾਉਂਦਾ ਰਿਹਾ ਪਰ ਜਦ ਕੇਸ ਪੁਲਸ ਤੱਕ ਪੁੱਜਾ ਤਾਂ ਉਸ ਨੇ ਤੁਰੰਤ ਮੁਲਜ਼ਮ ਅਰਜਨ ਬਹਾਦਰ ਖਿਲਾਫ ਜਬਰ-ਜ਼ਨਾਹ ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ। ਮੁਲਜ਼ਮ ਦੀ ਗ੍ਰਿਫਤਾਰੀ ਦੀ ਫਿਲਹਾਲ ਹੁਣ ਤੱਕ ਪੁਸ਼ਟੀ ਨਹੀਂ ਹੋਈ ਹੈ।
ਇਹ ਮਾਮਲਾ ਪੀਡ਼ਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਦਰਜ ਹੋਇਆ ਹੈ। ਉਹ ਮੂਲਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਹੈ। ਲਗਭਗ 2 ਦਹਾਕਿਆਂ ਤੋਂ ਇਥੇ ਗੈਸ ਦੇ ਇਕ ਗੋਦਾਮ ਵਿਚ ਲੇਬਰ ਦਾ ਕੰਮ ਕਰਦਾ ਹੈ। ਉਸ ਦੇ 4 ਲਡ਼ਕੇ ਅਤੇ 3 ਲਡ਼ਕੀਆਂ ਹਨ। ਵੱਡੀ ਬੇਟੀ ਦਾ ਵਿਆਹ ਸਾਲ 2017 ਵਿਚ ਅਰਜਨ ਬਹਾਦਰਕੇ ਨਾਲ ਹੋਇਆ ਸੀ। ਉਹ ਗੁਆਂਢ ਵਿਚ ਹੀ ਰਹਿੰਦਾ ਹੈ।
ਦੋਸ਼ ਹੈ ਕਿ ਜੂਨ ਮਹੀਨੇ ਤੋਂ ਹੀ ਮੁਲਜ਼ਮ ਨੇ ਸਾਲੀ ਨੂੰ ਡਰਾ ਧਮਕਾ ਕੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਸ਼ੱਕ ਹੋਣ ’ਤੇ ਪੀਡ਼ਤਾ ਦੀ ਮਾਤਾ ਨੇ ਜਦ ਲੜਕੀ ਤੋਂ ਪੁੱਛਗਿਛ ਕੀਤੀ ਤਾਂ ਉਸ ਦੀ ਗੱਲ ਸੁਣ ਕੇ ਸੁੰਨ ਹੋ ਗਏ। ਉਸ ਨੇ ਇਹ ਗੱਲ ਆਪਣੇ ਪਤੀ ਨੂੰ ਦੱਸੀ। ਜਾਂਚ ਲਈ ਉਹ ਆਪਣੀ ਲੜਕੀ ਨੂੰ ਡਿਸਪੈਂਸਰੀ ਲੈ ਕੇ ਗਏ। ਸਮਾਜ ’ਚ ਬਦਨਾਮੀ ਅਤੇ ਡਰ ਕਾਰਣ ਪਹਿਲਾਂ ਤਾਂ ਪਰਿਵਾਰ ਚੁੱਪ ਰਿਹਾ ਪਰ ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੁਲਜ਼ਮ ਨੇ ਉਨ੍ਹਾਂ ਦੀ ਮਾਸੂਮ ਲੜਕੀ ਨਾਲ ਗਲਤ ਕੀਤਾ ਹੈ। ਇਸ ’ਤੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਮਿਲਦੇ ਹੀ ਪੁਲਸ ਤੁਰੰਤ ਹਰਕਤ ਵਿਚ ਆ ਗਈ। ਕੇਸ ਦਰਜ ਕਰ ਕੇ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਕੋਰਟ ਵਿਚ ਪੀਡ਼ਤਾ ਦੇ ਬਿਆਨ ਵੀ ਦਰਜ ਕਰਵਾਏ ਜਾਣਗੇ।
ਮਾਈਨਿੰਗ ਵਿਭਾਗ ਦੀ ਟੀਮ ’ਤੇ ਹਮਲਾ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ
NEXT STORY