ਚੰਡੀਗੜ੍ਹ: ਭਾਰਤੀ ਸਿੱਖਿਆ ਮੰਡਲ, ਪੰਜਾਬ ਇਕਾਈ ਦਾ ਪਹਿਲਾ ਇਜਲਾਸ 8 ਅਕਤੂਬਰ 2023 ਨੂੰ ਕਰਵਾਇਆ ਗਿਆ। ਇਸ ਇਜਲਾਸ ਵਿੱਚ ਭਾਰਤੀ ਸਿੱਖਿਆ ਮੰਡਲ ਦੀ ਪੰਜਾਬ ਇਕਾਈ ਦਾ ਗਠਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੁਰਾਤਨ ਸਮੇਂ 'ਚ ਗੁਰੂਕੁਲਾਂ ਵਿੱਚ ਸਿਰਫ਼ ਪੜ੍ਹਾਇਆ ਹੀ ਨਹੀਂ ਜਾਂਦਾ ਸੀ, ਸਗੋਂ ਜੀਵਨ ਜਿਊਣ ਦਾ ਤਰੀਕਾ ਵੀ ਸਿਖਾਇਆ ਜਾਂਦਾ ਸੀ।
ਇਹ ਵੀ ਪੜ੍ਹੋ- ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੰਸਥਾ ਦੇ ਵਿਕਾਸ ਲਈ ਕਾਰਜਕਰਤਾ ਨੂੰ ਹਰ ਕਾਰਜ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਅਨੁਸ਼ਾਸਨ ਤੋਂ ਨਿਪੁੰਨਤਾ ਤੱਕ ਕੰਮ ਕਰਨਾ ਇੱਕ ਵਰਕਰ ਦੀ ਵਿਸ਼ੇਸ਼ਤਾ ਹੈ। ਉਨ੍ਹਾਂ ਸੱਚੇ-ਸੁੱਚੇ ਵਰਕਰਾਂ ਨੂੰ ਦੇਸ਼ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਰਹਿਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਨਿਰੰਤਰ ਕਾਰਜਸ਼ੀਲ ਰਹਿਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਆਮ ਜੀਵਨ ਦੀ ਬਜਾਏ ਸੰਸਥਾ ਲਈ ਲਾਹੇਵੰਦ ਜੀਵਨ ਜਿਊਣ ਲਈ ਆਪਣੀ ਕਾਰਜਕੁਸ਼ਲਤਾ ਵਧਾਉਣ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ- ਅਮਰਪ੍ਰੀਤ ਸਿੰਘ ਨੇ ਖ਼ਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਉਨ੍ਹਾਂ ਕਿਹਾ ਕਿ ਪ੍ਰਤਿਭਾਸ਼ਾਲੀ ਕਾਮੇ 'ਚ ਜਲਦੀ ਫੈਸਲੇ ਲੈਣ ਦੀ ਸਮਰੱਥਾ ਦੇ ਨਾਲ-ਨਾਲ ਪੜ੍ਹਾਈ ਵੱਲ ਝੁਕਾਅ ਵੀ ਹੋਣਾ ਚਾਹੀਦਾ ਹੈ। ਪ੍ਰੋਫ਼ੈਸਰ ਤਿਵਾੜੀ ਨੇ ਵਰਕਰ ਦੇ ਸਿੱਖਣ ਦੇ ਚਾਰ ਪੜਾਵਾਂ 'ਤੇ ਜ਼ੋਰ ਦਿੱਤਾ ਜਿਸ ਵਿੱਚ ਸੁਣਨਾ, ਸੁਣੀ ਗਈ ਗੱਲ 'ਤੇ ਮੰਥਨ ਕਰਨਾ, ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨਾ ਅਤੇ ਉਸ ਦਾ ਮੁਲਾਂਕਣ ਕਰਨਾ, ਤਾਂ ਜੋ ਉਹ ਇੱਕ ਹੁਨਰਮੰਦ ਕਿਰਤੀ ਬਣ ਸਕੇ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਆਈ.ਆਈ.ਐਮ.ਸੀ. ਜੰਮੂ ਦੇ ਡਾ: ਦਿਲੀਪ ਨੇ ਕੀਤੀ।
ਇਹ ਵੀ ਪੜ੍ਹੋ- CM ਮਾਨ ਦੇ ਚੈਲੰਜ ਮਗਰੋਂ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ
ਇਸ ਮੌਕੇ ਭਾਰਤੀ ਸਿੱਖਿਆ ਮੰਡਲ ਪੰਜਾਬ ਦੀ ਨਵੀਂ ਕਾਰਜਕਾਰਨੀ ਦਾ ਗਠਨ, ਜਿਸ ਦੇ ਪ੍ਰਧਾਨ ਪ੍ਰੋ. ਰਾਜੀਵ ਆਹੂਜਾ, ਡਾਇਰੈਕਟਰ ਆਈ. ਆਈ. ਟੀ. ਰੋਪੜ, ਮੰਤਰੀ- ਪ੍ਰੋ. ਮਨਜੀਤ ਬਾਂਸਲ, ਐੱਮ.ਆਰ.ਐੱਸ. ਅਕਾਦਮਿਕ ਪੱਧਰ 'ਤੇ ਉੱਚ ਅਹੁਦਿਆਂ 'ਤੇ ਕੰਮ ਕਰ ਰਹੇ ਪੀਟੀਯੂ ਦੇ ਤਿੰਨ ਵਰਕਰਾਂ ਨੂੰ ਵੱਖ-ਵੱਖ ਪਹਿਲੂਆਂ ਦੇ ਸਹਿ-ਮੰਤਰੀ ਅਤੇ ਮੁਖੀ ਅਤੇ ਸਹਿ-ਮੁਖੀ ਨਿਯੁਕਤ ਕੀਤਾ ਗਿਆ। ਇਸ ਮੌਕੇ 'ਤੇ ਵਿਸ਼ੇਸ਼ਤੌਰ 'ਤੇ ਐੱਨ.ਆਈ.ਟੀ.ਟੀ.ਆਰ. ਕੇ ਡਾਇਰੇਕਟਰ ਪ੍ਰੋਫੇਸਰ ਭੋਲਾ ਰਾਮ ਗੁਜਰ, ਕੁਲਪਤੀ ਪੰਜਾਬ ਯੂਨੀਵਰਸਿਟੀ ਪ੍ਰੋਫੇਸਰ ਰੇਣੂ ਵਿਜ, ਚੰਡੀਗੜ੍ਹ ਮਹਾਂਨਗਰ ਯੂਨਿਟ ਦੇ ਸੰਯੋਜਕ ਪ੍ਰੋ. ਸੰਜੇ ਕੌਸ਼ਿਕ, ਪੰਜਾਬ ਅਤੇ ਚੰਡੀਗੜ੍ਹ ਦੇ ਸੰਗਠਨ ਮੰਤਰੀ ਅਨਿਲ ਦੀਕਸ਼ਿਤ ਅਤੇ ਹਿਮਾਚਲ ਦੇ ਸੰਗਠਨ ਮੰਤਰੀ ਕੌਸ਼ਲ ਪ੍ਰਤਾਪ ਮੌਜੂਦ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀ ਭਾਸ਼ਾ 'ਚ ਬੋਰਡ ਲਿਖਣ ਨੂੰ ਲੈ ਕੇ ਮੁੜ ਨਵਾਂ ਫਰਮਾਨ ਜਾਰੀ
NEXT STORY