ਅਬੋਹਰ (ਸੁਨੀਲ) : ਸਿਟੀ ਥਾਣਾ ਨੰਬਰ 2 ਦੀ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 8 ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰਕੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਆਦਿਲ ਸਾਮਾ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਰੇਲਵੇ ਫਾਟਕ ਠਾਕੁਰ ਆਬਾਦੀ ਰੋਡ ਨੇੜੇ ਮੌਜੂਦ ਸੀ ਤਾਂ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਕੁਲਜੀਤ ਸਿੰਘ ਉਰਫ਼ ਕੰਨੜ ਪੁੱਤਰ ਬਬਲੀ ਸਿੰਘ ਵਾਸੀ ਗਲੀ ਨੰਬਰ 18 ਠਾਕੁਰ ਆਬਾਦੀ, ਵਿਕਾਸ ਉਰਫ਼ ਸੁਜਲ ਮੋਟਾ ਪੁੱਤਰ ਰਮੇਸ਼ ਕੁਮਾਰ ਵਾਸੀ ਗਲੀ ਨੰਬਰ 2 ਆਰੀਆ ਨਗਰੀ, ਹਨੀ ਕੁਮਾਰ ਉਰਫ਼ ਰਾਂਝਾ ਪੁੱਤਰ ਵਿਜੇ ਕੁਮਾਰ ਵਾਸੀ ਗਲੀ ਨੰਬਰ 5 ਆਰੀਆ ਨਗਰੀ, ਭਰਤ ਪੁੱਤਰ ਰਜਿੰਦਰ ਕੁਮਾਰ ਉਰਫ਼ ਗੋਲੂ ਵਾਸੀ ਆਰੀਆ ਨਗਰੀ, ਸੁਮਿਤ ਉਰਫ਼ ਅਨਮੋਲ ਪੁੱਤਰ ਰਾਮ ਕ੍ਰਿਸ਼ਨ ਵਾਸੀ ਆਰੀਆ ਨਗਰੀ, ਰੋਸ਼ਨ ਲਾਲ ਉਰਫ਼ ਕੋਚੀ ਪੁੱਤਰ ਰਾਮਧਨ ਵਾਸੀ ਰਾਮਦੇਵ ਨਗਰ ਅਬੋਹਰ, ਵਿਸ਼ਾਲ ਉਰਫ਼ ਭਿੱਲਰ ਪੁੱਤਰ ਓਮ ਪ੍ਰਕਾਸ਼ ਵਾਸੀ ਠਾਕੁਰ ਆਬਾਦੀ,ਗਲੀ ਨੰਬਰ 9, ਅਤੇ ਰਾਹੁਲ ਪੁੱਤਰ ਓਮ ਪ੍ਰਕਾਸ਼ ਵਾਸੀ ਗਲੀ ਨੰਬਰ 13 ਠਾਕੁਰ ਆਬਾਦੀ ਨੇ ਇਕ ਗਿਰੋਹ ਬਣਾਇਆ ਹੈ ।
ਜਿਹੜੇ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਤੋਂ ਕੀਮਤੀ ਸਮਾਨ, ਫ਼ੋਨ, ਨਕਦੀ, ਗਹਿਣੇ ਅਤੇ ਵਾਹਨ ਆਦਿ ਲੁੱਟ ਲੈਂਦੇ ਹਨ। ਜਾਣਕਾਰੀ ਦੇ ਆਧਾਰ ’ਤੇ, ਪੁਲਿਸ ਨੇ ਕੁਲਜੀਤ ਸਿੰਘ, ਵਿਕਾਸ ਅਤੇ ਵਿਸ਼ਾਲ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਕਤ ਸਾਰਿਆਂ ਖਿਲਾਫ਼ ਬੀਐਨਐਸ ਦੀ ਧਾਰਾ 304(2), 331(4), 305 ਅਤੇ 112 ਤਹਿਤ ਮਾਮਲਾ ਦਰਜ ਕੀਤਾ ਹੈ।
ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਿਆ ਪੁੱਤ, ਮਿਲਿਆ ਆਪਣਾ ਡੈੱਥ ਸਰਟੀਫ਼ਿਕੇਟ
NEXT STORY