ਬਰੇਟਾ (ਬਾਂਸਲ) : ਸ਼ਹਿਰ ਅੰਦਰ ਅਣਪਛਾਤੇ ਚੋਰਾਂ ਨੇ ਬਰੇਟਾ ਸਥਿਤ ਗੈਸ ਏਜੰਸੀ ਦੇ ਗੋਦਾਮ ਨੂੰ ਨਿਸ਼ਾਨਾਂ ਬਣਾਉਂਦਿਆਂ ਉਥੋਂ ਲਗਭਗ ਚਾਰ ਦਰਜਨ ਦੇ ਕਰੀਬ ਗੈਸ ਸਿਲੰਡਰ ਚੋਰੀ ਕਰ ਲਏ। ਚੋਰ ਗੋਦਾਮ ਦੀ ਪਿਛਲੀ ਕੰਧ ਵਿਚ ਪਾੜ ਲਗਾ ਕੇ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸਵੇਰੇ ਜਦੋਂ ਏਜੰਸੀ ਦੇ ਕਰਮਚਾਰੀ ਗੋਦਾਮ ਖੋਲ੍ਹਣ ਪਹੁੰਚੇ ਤਾਂ ਪਿਛਲੇ ਪਾਸੇ ਕੰਧ ਵਿਚ ਵੱਡਾ ਪਾੜ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਅੰਦਰ ਜਾ ਕੇ ਵੇਖਿਆ ਤਾਂ ਭਰੇ ਹੋਏ ਸਿਲੰਡਰਾਂ ਦੀ ਗਿਣਤੀ ਘੱਟ ਸੀ। ਜਾਂਚ ਕਰਨ 'ਤੇ ਲਗਭਗ ਚਾਰ ਦਰਜਨ ਦੇ ਕਰੀਬ ਭਰੇ ਸਿਲੰਡਰ ਗਾਇਬ ਪਾਏ ਗਏ। ਇਸ ਦੀ ਸੂਚਨਾ ਤੁਰੰਤ ਏਜੰਸੀ ਦੇ ਮਾਲਕ ਅਤੇ ਪੁਲਸ ਨੂੰ ਦਿੱਤੀ ਗਈ।
ਸੂਚਨਾ ਮਿਲਣ 'ਤੇ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਏਜੰਸੀ ਮਾਲਕ ਨੇ ਦੱਸਿਆ ਕਿ ਚੋਰੀ ਹੋਏ ਸਿਲੰਡਰਾਂ ਦੀ ਕੁੱਲ ਕੀਮਤ ਲੱਖਾਂ ਰੁਪਏ ਬਣਦੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਿਲੰਡਰ ਬਰਾਮਦ ਕੀਤੇ ਜਾਣ। ਇਲਾਕਾ ਵਾਸੀਆਂ ਨੇ ਵੀ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ 'ਤੇ ਚਿੰਤਾ ਪ੍ਰਗਟਾਉਂਦਿਆਂ ਰਾਤ ਦੀ ਪੁਲਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
ਦੇਖ ਲਓ ਹਾਲ ! ਖੜ੍ਹੇ ਟਰੱਕ ਦੇ 8 ਟਾਇਰ ਲਾਹ ਕੇ ਲੈ ਗਏ ਚੋਰ
NEXT STORY