ਲੁਧਿਆਣਾ (ਰਾਜ) : ਥਾਣਾ ਸਰਾਭਾ ਦੇ ਫਲਾਈਓਵਰ ਤੋਂ ਫਿਰੋਜ਼ਪੁਰ ਰੋਡ ਜਾ ਰਹੀ ਓਵਰਸਪੀਡ ਇੰਡੈਵਰ, ਟੈਂਪੂ ਨੂੰ ਓਵਰਟੇਕ ਕਰਨ ਦੇ ਚੱਕਰ ’ਚ ਟੱਕਰ ਮਾਰ ਕੇ ਪਲਟ ਗਈ। ਉਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਵੀ ਟੱਕਰ ਮਾਰੀ। ਫਿਰ ਇੰਡੈਵਰ ਫਿਲਮੀ ਸਟਾਈਲ ’ਚ ਪਲਟੀਆਂ ਖਾਂਦੀ ਹੋਈ ਡਿਵਾਈਡਰ ’ਤੇ ਜਾ ਡਿੱਗੀ। ਹਾਦਸੇ ’ਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗੁਰੀ ਅਤੇ ਸਤਨਾਮ ਹਨ, ਜਦਕਿ ਤੀਜਾ ਹਰਿੰਦਰ ਸਿੰਘ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ। ਜਾਣਕਾਰੀ ਅਨੁਸਾਰ ਗੁਰੀ ਅਤੇ ਸਤਨਾਮ ਸਿੰਘ ਇੰਡੈਵਰ ’ਚ ਫਿਰੋਜ਼ਪੁਰ ਰੋਡ ਵੱਲ ਜਾ ਰਹੇ ਸਨ। ਉਹ ਫਲਾਈਓਵਰ ਤੋਂ ਜਦ ਡੀ- ਮਾਰਟ ਕੋਲ ਪੁੱਜੇ ਤਾਂ ਉਨ੍ਹਾਂ ਨੇ ਇਕ ਵਾਹਨ ਨੂੰ ਓਵਰਟੇਕ ਕਰਨਾ ਚਾਹਿਆ। ਇਸ ਦੌਰਾਨ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਲਟੀਆਂ ਖਾਂਦੀ ਹੋਈ ਡਿਵਾਈਡਰ ਨਾਲ ਜਾ ਟਕਰਾਈ। ਗੱਡੀ ਦੇ ਪਲਟੀਆਂ ਖਾਂਦੇ ਸਮੇਂ ਦੋਵੇਂ ਪਾਸੇ ਤੋਂ ਆਉਣ ਵਾਲੇ ਵਾਹਨਾਂ ਦੀ ਆਵਾਜਾਈ ਰੁਕ ਗਈ। ਹਾਦਸੇ ’ਚ ਟੈਂਪੂ ਵੀ ਪਲਟ ਗਿਆ ਤੇ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਨਿਗਮ ਦੀ ਮਹਿਲਾ ਕਲਰਕ ਨੇ ਕੀਤਾ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਚੱਲ ਰਹੇ ਕੁਰੱਪਸ਼ਨ ਦੀ ਖੇਡ ਦਾ ਖੁਲਾਸਾ
ਐਕਟਿਵਾ ਅਤੇ ਕੈਂਟਰ ਦੀ ਟੱਕਰ, ਨੌਜਵਾਨ ਲੜਕੀ ਦੀ ਮੌਤ
ਬੀ. ਐੱਸ. ਸੀ. ਦਾ ਪੇਪਰ ਦੇਣ ਜਾ ਰਹੀ ਸੀ ਮ੍ਰਿਤਕ ਵਿਦਿਆਰਥਣ
ਹੰਬੜਾਂ (ਮਨਜਿੰਦਰ) : ਇੱਥੋਂ ਥੋੜ੍ਹੀ ਦੂਰ ਪਿੰਡ ਰਾਣਕੇ ਦੀ ਮੇਨ ਲੁਧਿਆਣਾ-ਸਿੱਧਵਾਂਬੇਟ ਰੋਡ ’ਤੇ ਕੈਂਟਰ ਅਤੇ ਐਕਟਿਵਾ ਦੀ ਭਿਆਨਕ ਟੱਕਰ ’ਚ ਇਕ ਨੌਜਵਾਨ ਕੁੜੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੈਂਟਰ ਗੱਡੀ ਨੰ. ਪੀ. ਬੀ. 07 ਬੀ. ਵੀ. 3111 ਜੋ ਕਿ ਲੁਧਿਆਣਾ ਹੰਬੜਾਂ ਵੱਲ ਤੋਂ ਆ ਰਹੀ ਸੀ ਅਤੇ ਐਕਟਿਵਾ ਨੰਬਰ ਜੋ ਕਿ ਇਕ ਕੁੜੀ ਚਲਾ ਰਹੀ ਸੀ, ਬਾਣੀਏਵਾਲ ਵੱਲੋਂ ਆ ਰਹੀ ਸੀ। ਜਿਉਂ ਹੀ ਕੁੜੀ ਮੇਨ ਸੜਕ ’ਤੇ ਚੜ੍ਹ ਕੇ ਬੱਸ ਨੂੰ ਕ੍ਰਾਸ ਕਰਨ ਲੱਗੀ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਟੱਕਰ ਹੋ ਗਈ। ਐਕਟਿਵਾ ਸਵਾਰ ਕੁੜੀ ਦੇ ਸੜਕ ’ਤੇ ਡਿੱਗਣ ਕਾਰਨ ਉਸ ਦੇ ਸਿਰ ’ਤੇ ਗਹਿਰੀ ਸੱਟ ਲੱਗ ਗਈ, ਜਿਸ ਨੂੰ ਲੋਕਾਂ ਵੱਲੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਾਹ ਜਾਂਦਿਆਂ ਹੀ ਉਸ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕਿਰਨਪ੍ਰੀਤ ਕੌਰ ਪੁੱਤਰੀ ਰਾਜ ਕੁਮਾਰ ਵਾਸੀ ਬਾਣੀਏਵਾਲ, ਲੁਧਿਆਣਾ ਵਜੋਂ ਹੋਈ। ਕਿਰਨਪ੍ਰੀਤ ਕੌਰ ਜੋ ਕਿ ਲੁਧਿਆਣਾ ਗੌਰਮਿਟ ਕਾਲਜ (ਲੜਕੀਆਂ) ਪੜ੍ਹਦੀ ਸੀ ਅਤੇ ਅੱਜ ਉਹ ਬੀ. ਐੱਸ. ਸੀ. ਦਾ ਪਹਿਲਾ ਪੇਪਰ ਦੇਣ ਜਾ ਰਹੀ ਸੀ ਪਰ ਮੰਦਭਾਗੇ ਐਕਸੀਡੈਂਟ ਨੇ ਮਾਤਾ-ਪਿਤਾ ਦੀ ਇਸ ਲਾਡਲੀ ਬੇਟੀ ਨੂੰ ਸਦਾ ਲਈ ਖੋਹ ਲਿਆ।
ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਸਮੇਂ ਨਿਗਮ ਦਾ ਜੋ ਸਿਸਟਮ ਵਿਗੜਿਆ, ਉਹ 5 ਕਮਿਸ਼ਨਰ ਬਦਲਣ ਦੇ ਬਾਵਜੂਦ ਠੀਕ ਨਹੀਂ ਹੋਇਆ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਦੀ ਪਾਇਆ ਕਰਨਗੇ ਗੱਡੀਆਂ 'ਚ ਤੇਲ, ਵਿੱਤ ਮੰਤਰੀ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਪੈਟਰੋਲ ਪੰਪ ਦੀ ਸ਼ੁਰੂਆਤ
NEXT STORY