ਸੰਗਰੂਰ,(ਬੇਦੀ, ਯਾਦਵਿੰਦਰ)- ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹਡ਼ਤਾਲ ਸ਼ੁਰੂ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ 7ਵੇਂ ਪੇ-ਕਮਿਸ਼ਨ ਦੀ ਰਿਪੋਰਟ ਰੂਬਰੂ ਨਾ ਹੋਣ ਕਾਰਨ ਜਥੇਬੰਦੀ ਨੂੰ ਹਡ਼ਤਾਲ ’ਤੇ ਆਉਣਾ ਪਿਆ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ 15-15 ਦਿਨ ਦੀ ਹਡ਼ਤਾਲ ਕੀਤੀ ਸੀ ਪਰ ਸਰਕਾਰ ਦੇ ਲਾਰਿਆਂ ਤੋਂ ਬਿਨਾਂ ਹੋਰ ਕੁਝ ਪੱਲੇ ਨਹੀਂ ਪਿਆ, ਇਸ ਦਾ ਹਰਜ਼ਾਨਾ ਕੇਂਦਰ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਾਨਾ ਪਵੇਗਾ।
ਆਗੂਆਂ ਨੇ ਮੰਗ ਕੀਤੀ ਕਿ ਰਿਟਾਇਰਮੈਂਟ ’ਤੇ 5 ਲੱਖ ਗ੍ਰੈਚੂਟੀ ਅਤੇ ਪੈਨਸ਼ਨ ਦੀ ਸਹੂਲਤ ਮਿਲੇ, ਸਵੈ ਇੱਛਾ ਰਿਟਾਇਰਮੈਂਟ ’ਤੇ ਪੂਰੀ ਗ੍ਰੈਚੂਟੀ ਪੈਨਸ਼ਨ ਅਤੇ ਇਕ ਬੱਚੇ ਨੂੰ ਨੌਕਰੀ, 12-24-36 ਸਾਲਾਂ ਦਾ ਸਕੇਲ ਵੱਖਰਾ ਮਿਲੇ, ਬਦਲੀ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਬੱਚਿਆਂ ਦਾ ਸਕੂਲੀ ਫੰਡ ਲਾਗੂ ਹੋਣਾ ਚਾਹੀਦਾ, 7ਵੇਂ ਪੇ-ਕਮਿਸ਼ਨ ਦੀ ਸਾਰੀ ਰਿਪੋਰਟ ਲਾਗੁੂ ਕੀਤੀ ਜਾਵੇ, ਮੁਲਾਜ਼ਮਾਂ ਨੂੰ ਵਾਧੂ ਕਾਰਜ ਭਾਰ ਦੇਣ ’ਤੇ ਉਸ ਦਾ ਮਿਹਨਤਾਨਾ ਮਿਲੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਿਵੀਜ਼ਨ ਸੈਕਟਰੀ ਸਤਨਾਮ ਜਵੰਧਾ, ਹਰਿੰਦਰਜੀਤ ਸਿੰਘ ਛਾਜਲੀ ਆਦਿ ਹਾਜ਼ਰ ਸਨ।
ਤੇਲ ਵਾਲੇ ਟੈਂਕਰ ਵੱਲੋਂ ਟੱਕਰ ਮਾਰਨ ’ਤੇ ਇਕ ਵਿਅਕਤੀ ਦੀ ਮੌਤ
NEXT STORY