ਫਗਵਾੜਾ (ਜਲੋਟਾ) : ਫਗਵਾੜਾ ਦੇ ਕੌਮੀ ਰਾਜ ਮਾਰਗ ਨੰਬਰ 1 'ਤੇ ਪਿੰਡ ਚਾਚੋਕੀ ਨੇੜੇ ਇਕ ਢਾਬੇ ਦੇ ਪਿੱਛੇ ਕਰੀਬ 10 ਦਿਨ ਪਹਿਲਾਂ ਬੇਨਕਾਬ ਹੋਏ ਗਊ ਹੱਤਿਆ ਦੇ ਵੱਡੇ ਮਾਮਲੇ ਦੇ 3 ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਅੱਜ ਹਜ਼ਾਰਾਂ ਗਊ ਮਾਤਾ ਦੇ ਸੇਵਕਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਲੀਆਂ ਅਤੇ ਇਲਾਕੀਆਂ 'ਚ ਜ਼ਿਲ੍ਹਾ ਕਪੂਰਥਲਾ, ਫਗਵਾੜਾ ਪੁਲਸ ਅਤੇ ਪ੍ਰਸ਼ਾਸਨ ਵਿਰੁੱਧ ਕਾਲੀਆਂ ਪੱਟੀਆਂ ਬੰਨ੍ਹ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸ਼ਹਿਰ ਦੇ ਪ੍ਰਸਿੱਧ ਤੀਰਥ ਸ੍ਰੀ ਹਨੂੰਮਾਨਗੜ੍ਹੀ ਮੰਦਰ ਦੇ ਵਿਹੜੇ ਤੋਂ ਦੁਪਹਿਰ 12 ਵਜੇ ਸ਼ੁਰੂ ਹੋਇਆ, ਜਿਸ ਵਿਚ ਸ਼ਹਿਰ ਦੇ ਸਾਰੇ ਹਿੰਦੂ ਸੰਗਠਨਾਂ ਸਮੇਤ ਵੱਖ-ਵੱਖ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਪਤਵੰਤੇ, ਗਊ ਮਾਤਾ ਦੇ ਸੇਵਕ ਵੱਡੀ ਗਿਣਤੀ 'ਚ ਪੁੱਜੇ। ਰੋਸ ਪ੍ਰਦਰਸ਼ਨ ਕਰ ਰਹੇ ਗਊ ਸੇਵਕਾਂ ਨੇ ਕਿਹਾ ਕਿ ਹਾਲੇ ਤੱਕ ਫਗਵਾਡ਼ਾ ਪੁਲਸ ਗਊ ਕਤਲਕਾਂਡ ਦੇ 3 ਮੁੱਖ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿਚ ਪੂਰੀ ਤਰਾਂ ਨਾਲ ਅਸਫਲ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ! ਘਰ ਦੇ ਬਾਹਰ ਸੈਰ ਕਰ ਰਹੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ
ਉਨ੍ਹਾਂ ਪੁਲਸ ਅਤੇ ਪ੍ਰਸ਼ਾਸਨ ਦੀ ਸਖ਼ਤ ਨਿੰਦਾ ਕਰਦਿਆਂ ਮੰਗ ਕੀਤੀ ਕਿ ਫਗਵਾੜਾ ਗਊ ਮਾਸ ਫੈਕਟਰੀ ਕਤਲਕਾਂਡ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਵਿਰੁੱਧ ਸਖ਼ਤ ਪੁਲਸ ਕਾਰਵਾਈ ਹੋਣੀ ਚਾਹੀਦੀ ਹੈ। ਵਿਰੋਧ ਪ੍ਰਦਰਸ਼ਨ ਦੌਰਾਨ ਮਹੱਤਵਪੂਰਨ ਪਹਿਲੂ ਇਹ ਵੇਖਿਆ ਗਿਆ ਹੈ ਕਿ ਫਗਵਾੜਾ ਵਿੱਚ ਹਿੰਦੂ, ਸਿੱਖ ਅਤੇ ਮੁਸਲਿਮ ਭਰਾਵਾਂ ਨੇ ਅਨੇਤਕਾ ਵਿੱਚ ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਫਗਵਾੜਾ ਦੇ ਲੋਕ ਫਗਵਾੜਾ ਵਿੱਚ ਗਊ ਮਾਤਾ ਦੇ ਕਾਤਲਾਂ ਨੂੰ ਲੈ ਕੇ ਹੁਣ ਚੁੱਪ ਬੈਠਣ ਵਾਲੇ ਨਹੀਂ ਹਨ।
ਫਗਵਾੜਾ ਦੇ ਵੱਖ-ਵੱਖ ਬਾਜ਼ਾਰਾਂ, ਗਲੀਆਂ, ਮੁਹੱਲਿਆਂ ਆਦਿ ਤੋਂ ਲੰਘੇ ਇਸ ਰੋਸ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ ਪ੍ਰਦਰਸ਼ਨਕਾਰੀਆਂ ਨੇ ਗਊ ਮਾਤਾ ਦੇ ਜੈਕਾਰੇ ਲਗਾਏ। ਉਹਨਾਂ ਪੁਲਸ ਵੱਲੋਂ ਹਾਲੇ ਤੱਕ ਗਊ ਮਾਤਾ ਦੇ 3 ਕਾਤਲਾਂ ਦੀ ਗ੍ਰਿਫਤਾਰੀ ਨਾ ਹੋਣ ਨੂੰ ਸ਼ਰਮਨਾਕ ਕਰਾਰ ਦਿੱਤਾ ਅਤੇ ਸਾਂਝੇ ਤੌਰ 'ਤੇ ਕਿਹਾ ਕਿ ਹੁਣ ਇਹ ਜਨ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪੂਰਾ ਇਨਸਾਫ ਨਹੀਂ ਮਿਲ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਫਗਵਾੜਾ ਪੁਲਸ ਵੱਲੋਂ ਦਿੱਤੀ ਜਾ ਰਹੀ ਇਸ ਦਲੀਲ ਨੂੰ ਵੀ ਬੇਤੁਕਾ ਅਤੇ ਤਰਕਹੀਣ ਕਰਾਰ ਦਿੱਤਾ ਕਿ ਦੋਸ਼ੀ ਕਾਤਲ ਹੁਸ਼ਿਆਰਪੁਰ ਰੋਡ 'ਤੇ ਹੱਡਾ ਰੋੜੀ ਤੋਂ ਮਰੀਆਂ ਹੋਈਆਂ ਗਊਆਂ ਦਾ ਮਾਸ ਫੈਕਟਰੀ ਵਿੱਚ ਭੇਜ ਰਹੇ ਸਨ।
ਇਹ ਵੀ ਪੜ੍ਹੋ : PhonePe, GPay, Paytm ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ, ਲਾਗੂ ਹੋਣਗੇ 4 ਵੱਡੇ ਬਦਲਾਅ
ਹੁਣ ਤੱਕ ਪੁਲਸ ਨੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਾਂਚ ਜਾਰੀ ਹੈ
ਇਸ ਮਾਮਲੇ ਬਾਰੇ ਫਗਵਾੜਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੀ ਦਲੀਲ ਹੈ ਕਿ ਪੁਲਸ ਨੇ ਹੁਣ ਤੱਕ ਉਕਤ ਕਤਲਕਾਂਡ ਦੇ ਮੁੱਖ ਮਾਸਟਰਮਾਈਂਡ ਵਿਜੇ ਕੁਮਾਰ ਸਮੇਤ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾਅਵਾ ਕਰ ਰਹੀ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਗਊ ਹੱਤਿਆ ਆਦਿ ਦੇ 4 ਮਾਮਲਿਆਂ 'ਚ ਸ਼ਾਮਲ ਸ਼ਾਤਿਰ ਗਊ ਕਾਤਲ ਤਾਸਿਮ ਨੂੰ ਵੀ ਪੁਲਸ ਨੇ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਗਊ ਮਾਸ ਦੀ ਫੈਕਟਰੀ 'ਚ ਗੌਕਸ਼ੀ ਦੇ ਕੰਮ 'ਚ ਸ਼ਾਮਲ ਮਜ਼ਦੂਰਾਂ, ਫੈਕਟਰੀ ਵਿੱਚ ਲੇਬਰ ਲੈ ਕੇ ਆਉਣ ਵਾਲੇ ਇੱਕ ਠੇਕੇਦਾਰ ਅਤੇ ਮੁੱਖ ਦੋਸ਼ੀ ਵਿਜੇ ਕੁਮਾਰ ਦੇ ਨਜ਼ਦੀਕੀ ਸਾਥੀ ਹੁਸਨ ਲਾਲ ਵਾਸੀ ਫਗਵਾੜਾ ਸਮੇਤ 9 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਦੀ ਪੁਲਸ ਜਾਂਚ ਸਹੀ ਢੰਗ ਨਾਲ ਕੀਤੀ ਗਈ ਹੈ ਅਤੇ ਜਾਇਜ਼ ਕਾਰਵਾਈਆਂ ਨੂੰ ਫੌਰੀ ਤੌਰ 'ਤੇ ਪੁਲਸ ਅਫਸਰਾਂ ਨੇ ਅੰਜਾਮ ਦਿੰਦੇ ਹੋਏ ਹਾਲੇ ਤੱਕ ਕੁਲ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਨੂੰ ਲੈਣ ਜਾ ਰਹੇ ਨੌਜਵਾਨ ਨਾਲ ਵਾਪਰ ਗਿਆ ਭਾਣਾ, ਛੱਪੜ 'ਚ ਡੁੱਬਣ ਕਾਰਨ ਬੁੱਝ ਗਿਆ ਘਰ ਦਾ ਚਿਰਾਗ਼
NEXT STORY