ਜਲਾਲਾਬਾਦ (ਸੇਤੀਆ) - ਬੀਤੇ ਦਿਨੀਂ ਦੁਸਹਿਰੇ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਨੇੜੇ ਵਾਪਰੇ ਹਾਦਸੇ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸ ਘਟਨਾ ਤੋਂ ਬਾਅਦ ਹੁਣ ਪ੍ਰਸ਼ਾਸਨ ਪੂਰੀ ਤਰ੍ਹਾਂ ਸਖਤ ਨਜ਼ਰ ਆ ਰਿਹਾ ਹੈ ਅਤੇ ਇਸ ਦਾ ਅਸਰ 18 ਨਵੰਬਰ ਨੂੰ ਸ਼ਹਿਰ ਦੀ ਪ੍ਰਸਿੱਧ ਖਾਕੀ ਸ਼ਾਹ ਸਮਾਧ 'ਤੇ ਲੱਗਣ ਵਾਲੇ ਸਾਲਾਨਾ ਮੇਲੇ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੀ ਖਾਕੀ ਸ਼ਾਹ ਸਮਾਧ ਰੇਲਵੇ ਟਰੈਕ ਤੋਂ ਕੁਝ ਦੂਰੀ 'ਤੇ ਸਥਿਤ ਹੈ ਅਤੇ ਮੇਲੇ ਦੌਰਾਨ ਕਰੀਬ 5 ਹਜ਼ਾਰ ਦੀ ਗਿਣਤੀ 'ਚ ਸ਼ਰਧਾਲੂ ਸਮਾਧ 'ਤੇ ਮੱਥਾ ਟੇਕਣ ਲਈ ਪਹੁੰਚਦੇ ਹਨ। ਸਮਾਧ ਰੇਲਵੇ ਟਰੈਕ 'ਤੇ ਹੋਣ ਕਾਰਨ ਆਮ ਲੋਕਾਂ ਦੀ ਭੀੜ ਅਕਸਰ ਹੀ ਦੇਖੀ ਜਾਂਦੀ ਹੈ ਅਤੇ ਕਾਫੀ ਗਿਣਤੀ 'ਚ ਲੋਕ ਰੇਲਵੇ ਟਰੈਕ 'ਤੇ ਖਾਂਦੇ-ਪੀਂਦੇ ਨਜ਼ਰ ਆਉਂਦੇ ਹਨ ਪਰ ਇਸ ਵਾਰ ਹਾਦਸੇ ਨੂੰ ਦੇਖਦਿਆਂ ਪੁਲਸ ਵਿਭਾਗ ਨੇ ਰੇਲਵੇ ਵਿਭਾਗ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਕਰ ਦਿੱਤਾ ਹੈ।ਇਸ ਸਬੰਧੀ ਡੀ. ਐੱਸ. ਪੀ. ਦਫਤਰ ਵਿਖੇ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਡੀ. ਮੁਖਤਿਆਰ ਸਿੰਘ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਰੇਲਵੇ ਲਾਈਨਾਂ ਦੇ ਨਾਲ ਹੋਣ ਵਾਲੇ ਆਯੋਜਨਾਂ ਸਬੰਧੀ ਸਖਤ ਕਦਮ ਚੁੱਕੇ ਹਨ ਅਤੇ ਜਲਾਲਾਬਾਦ ਦੀ ਖਾਕੀ ਸ਼ਾਹ ਸਮਾਧ ਰੇਲਵੇ ਟਰੈਕ ਦੇ ਨਜ਼ਦੀਕ ਹੀ ਹੈ, ਇਸ ਲਈ ਜੇਕਰ ਮੇਲਾ ਪ੍ਰਬੰਧਕ ਮੇਲੇ ਦੇ ਆਯੋਜਨ ਤੋਂ ਪਹਿਲਾਂ ਰੇਲਵੇ ਵਿਭਾਗ ਤੋਂ ਮਨਜ਼ੂਰੀ ਲੈਣਗੇ, ਤਦ ਪੁਲਸ ਵਿਭਾਗ ਵੱਲੋਂ ਸੁਰੱਖਿਆ ਅਤੇ ਹੋਰ ਇੰਤਜ਼ਾਮਾਂ ਨੂੰ ਪੱਕਾ ਕੀਤਾ ਜਾਵੇਗਾ।
ਇਸ ਸਬੰਧੀ ਜਦੋਂ ਰੇਲਵੇ ਵਿਭਾਗ ਦੇ ਸਟੇਸ਼ਨ ਮਾਸਟਰ ਪ੍ਰਿਥਵੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਮੇਲਾ ਪ੍ਰਬੰਧਕਾਂ ਵੱਲੋਂ ਮਨਜ਼ੂਰੀ ਸਬੰਧੀ ਕੋਈ ਅਰਜ਼ੀ ਨਹੀਂ ਆਈ ਹੈ ਅਤੇ ਜੇਕਰ ਅਰਜ਼ੀ ਆਏਗੀ ਤਾਂ ਉਸ ਨੂੰ ਰੇਲਵੇ ਦੇ ਉੱਚ ਅਧਿਕਾਰੀਆਂ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ।
ਬਰਗਾੜੀ ਮੋਰਚੇ ਸਬੰਧੀ ਸਿੱਖ ਜਥੇਬੰਦੀਆਂ ਦੇ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
NEXT STORY