ਜਲਾਲਾਬਾਦ (ਸੇਤੀਆ, ਜਤਿੰਦਰ) - ਬੀਤੀ ਰਾਤ ਸ਼ਰਾਬ ਠੇਕੇ ਦੀਆਂ ਦੁਕਾਨਾਂ 'ਤੇ ਧਾਵਾ ਬੋਲਦੇ ਹੋਏ ਅਣਪਛਾਤੇ ਚੋਰਾਂ ਨੇ ਲੱਖਾਂ ਰੁਪਏ ਦੀ ਸ਼ਰਾਬ ਅਤੇ ਨਗਦੀ ਚੋਰੀ ਕਰ ਲਈ। ਚੋਰੀ ਦੀ ਸੂਚਨਾ ਮਿਲਣ 'ਤੇ ਥਾਣਾ ਮੁਖੀ ਭੁਪਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਸ਼ਰਾਬ ਠੇਕੇਦਾਰ ਰਾਣਾ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਨਵਾਂ ਬੱਸ ਸਟੈਂਡ, ਟਿਵਾਨਾ ਮੋੜ ਅਤੇ ਟਰੱਕ ਯੂਨੀਅਨ ਨੇੜੇ ਸ਼ਰਾਬ ਠੇਕਿਆਂ 'ਤੇ ਧਾਵਾ ਬੋਲ ਕੇ ਅੰਦਰੋਂ ਲੱਖਾਂ ਰੁਪਏ ਦੀ ਸ਼ਰਾਬ ਅਤੇ ਨਗਦੀ ਚੋਰੀ ਕਰ ਲਈ। ਘਟਨਾ ਦੇ ਬਾਰੇ ਉਨ੍ਹਾਂ ਨੂੰ ਸਵੇਰੇ ਲਗਾ ਜਦ ਉਨ੍ਹਾਂ ਨੇ ਸ਼ਰਾਬ ਠੇਕਿਆਂ ਦੇ ਬਾਹਰ ਤਾਲੇ ਟੁੱਟੇ ਪਏ ਹੋਏ ਦੇਖੇ। ਉਨ੍ਹਾਂ ਦੱਸਿਆ ਕਿ ਚੋਰ ਕਰੀਬ 2.5 ਲੱਖ ਰੁਪਏ ਦੀ ਸ਼ਰਾਬ ਚੋਰੀ ਕਰਕੇ ਲੈ ਗਏ ਹਨ। ਇਸ ਸੰਬੰਧੀ ਜਦੋਂ ਨਗਰ ਥਾਣਾ ਮੁਖੀ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਚੋਰੀ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚ ਗਏ ਹਨ ਪਰ ਮਾਮਲਾ ਕੁੱਝ ਸ਼ੱਕੀ ਜਾਪ ਰਿਹਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਚੋਰੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਚੰਡੀਗੜ੍ਹ 'ਚ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ
NEXT STORY