ਬੁਢਲਾਡਾ (ਮਨਜੀਤ) - ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਹਲਕਿਆਂ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਨੂੰ ਤੇਜ਼ ਕਰਨ ਤੇ ਪਾਰਟੀ ਦੀ ਗੱਲ ਘਰ-ਘਰ ਪਹੁੰਚਾਉਣ ਲਈ ਹਲਕਾ ਇੰਚਾਰਜ ਦੇ ਨਾਲ ਹਲਕਾ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਉਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜ਼ਿਲਾ ਮਾਨਸਾ ਦੇ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੂੰ ਹਲਕਾ ਬੁਢਲਾਡਾ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਇਸ ਨਿਯੁਕਤੀ ’ਤੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਠੇਕੇਦਾਰ ਯਾਦਵਿੰਦਰ ਸਿੰਘ ਯਾਦੂ, ਬਲਬੀਰ ਸਿੰਘ ਬੀਰੋਕੇ ਜ਼ਿਲਾ ਪ੍ਰਧਾਨ ਦਿਹਾਤੀ, ਅਮਰਜੀਤ ਸਿੰਘ ਕੁਲਾਣਾ ਸਰਕਲ ਪ੍ਰਧਾਨ, ਬੱਲਮ ਸਿੰਘ ਕਲੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜੋਗਾ ਸਿੰਘ ਸਾਬਕਾ ਪ੍ਰਧਾਨ ਬੋਹਾ, ਦਲਵੀਰ ਸਿੰਘ ਕਾਲਾ ਜਵੰਦਾ, ਦਵਿੰਦਰ ਸਿੰਘ ਅਲੀਸ਼ੇਰ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ, ਸ਼ਾਮ ਲਾਲ ਧਲੇਵਾ, ਗੁਰਦੀਪ ਸਿੰਘ ਟੋਡਰਪੁਰ, ਤਾਰਾ ਸਿੰਘ ਵਿਰਦੀ, ਕਰਮਜੀਤ ਸਿੰਘ ਮਾਘੀ, ਰਾਜੇਸ਼ ਕੁਮਾਰ ਬਰੇਟਾ, ਸਿਕੰਦਰ ਸਿੰਘ ਜ਼ੈਲਦਾਰ, ਸਤੀਸ਼ ਕੁਮਾਰ ਅਰੋੜਾ, ਸਤਵੰਤ ਸਿੰਘ ਸੱਤਾ ਸ਼ਹਿਰੀ ਪ੍ਰਧਾਨ, ਮਹਿੰਦਰ ਸਿੰਘ ਸੈਦੇਵਾਲਾ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਸਰਕਲ ਪ੍ਰਧਾਨ, ਗੁਰਦੀਪ ਸਿੰਘ ਵਿਰਕ ਸਰਕਲ ਪ੍ਰਧਾਨ, ਜੱਸੂ ਕੁਰਲੀਆਂ ਜ਼ਿਲਾ ਪ੍ਰੀਸ਼ਦ ਮੈਂਬਰ, ਚਰਨਜੀਤ ਸਿੰਘ ਝਲਬੂਟੀ, ਭੁਪਿੰਦਰ ਸਿੰਘ ਨੰਬਰਦਾਰ, ਕੁਲਜੀਤ ਸਿੰਘ ਦਿਓਲ, ਬਲਦੇਵ ਸਿੰਘ ਮੰਗਾ, ਜਸਵੀਰ ਸਿੰਘ ਜੱਸੀ ਹਲਕਾ ਯੂਥ ਪ੍ਰਧਾਨ, ਸੁਖਵਿੰਦਰ ਕੌਰ ਹਲਕਾ ਪ੍ਰਧਾਨ ਇਸਤਰੀ ਵਿੰਗ ਬੁਢਲਾਡਾ, ਛਿੰਦਰਪਾਲ ਸਿੰਘ ਹਲਕਾ ਪ੍ਰਧਾਨ ਬੀ. ਸੀ. ਵਿੰਗ, ਮਿਲਖਾ ਸਿੰਘ ਹਲਕਾ ਪ੍ਰਧਾਨ ਐੱਸ. ਸੀ. ਵਿੰਗ, ਜਸਪਾਲ ਸਿੰਘ ਗੰਢੂ ਕਲਾਂ, ਸੁਖਵਿੰਦਰ ਸਿੰਘ ਮੰਘਾਣੀਆਂ ਤੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ, ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਤਿੰਦਰ ਸਿੰਘ ਸੋਢੀ ਪਾਰਟੀ ਦੇ ਈਮਾਨਦਾਰ, ਮਿਹਨਤੀ, ਪੜ੍ਹੇ ਲਿਖੇ, ਧੜੇਬੰਦੀ ਤੋਂ ਦੂਰ, ਵੱਡਿਆਂ ਨੂੰ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰਨ ਵਾਲੇ ਆਗੂ ਹਨ। ਨਵ-ਨਿਯੁਕਤ ਆਬਜ਼ਰਵਰ ਜਤਿੰਦਰ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣਗੇ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਹਲਵਾਰਾ ਏਅਰਪੋਰਟ ਦਾ ਦੌਰਾ
NEXT STORY