ਤਲਵੰਡੀ ਭਾਈ(ਪਾਲ) : ਪੰਜਾਬ ਵਿਚ ਨਿੱਤ ਦਿਹਾੜੇ ਵਾਪਰ ਰਹੀਆਂ ਕਤਲੋ-ਗਾਰਦ ਦੀਆਂ ਮੰਦ ਭਾਗੀਆਂ ਘਟਨਾਵਾਂ ’ਚ ਮਾਰੇ ਜਾ ਰਹੇ ਕਈ ਨਾਮਾ-ਗ੍ਰਾਮੀ ਨੌਜਵਾਨਾਂ ਦੀ ਮੌਤ ਤੋਂ ਕੁਝ ਸਮੇਂ ਬਾਅਦ ਹੀ ਸ਼ਰੇਆਮ ਵੱਖ-ਵੱਖ ਗੈਂਗਸਟਰਾਂ ਵਲੋਂ ਲਈਆਂ ਜਾ ਰਹੀਆਂ ਕਤਲ ਕਰਨ ਦੀਆਂ ਜ਼ਿੰਮੇਵਾਰੀਆਂ ਕਾਰਨ ਪੰਜਾਬ ਦੇ ਲੋਕਾਂ ਵਿਚ ਕਾਫ਼ੀ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਜਿਸ ਦੀਆਂ ਤਾਜ਼ੀਆਂ ਮਿਸਾਨਾਂ ਪਹਿਲਾ ਕਬੱਡੀ ਖਿਡਾਰੀ ਦੇ ਦਿਨ ਦਿਹਾੜੇ ਹੋਏ ਕਤਲ ਅਤੇ ਫਿਰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਦਰਦਨਾਕ ਕਤਲ ਦਾ ਦਰਦ ਲੋਕਾਂ ਦੇ ਮਨਾਂ ਉਪਰ ਸੋਗ ਬਣਿਆ ਹੋਇਆ ਹੈ ਅਤੇ ਕਈ ਸੂਬਿਆਂ ਦੀ ਪੁਲਸ ਉਨ੍ਹਾਂ ਦੇ ਕਾਤਲਾਂ ਨੂੰ ਕਾਨੂੰਨ ਦੇ ਸ਼ਿਕੰਜ਼ੇ ’ਚ ਲਿਆਉਣ ਲਈ ਸਿਰ ਤੋੜ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ- ਐੱਸ. ਜੀ. ਪੀ. ਸੀ. ਚੋਣਾਂ ਲਈ ਪੱਬਾਂ ਭਾਰ ਹੋਏ ਸਿਮਰਨਜੀਤ ਮਾਨ, ਬਾਦਲ ਪਰਿਵਾਰ ’ਤੇ ਬੋਲਿਆ ਵੱਡਾ ਹਮਲਾ
ਘਰ ਦੂਜੇ ਪਾਸੇ ਪੁਲਸ ਦੇ ਡਰ ਤੋਂ ਬੇਖੌਫ ਹੋ ਕੇ ਕੁਝ ਨਿੱਜੀ ਦੁਸ਼ਮਣੀਆਂ ਵਾਲੇ ਅਸਲਾ ਧਾਰੀ ਨੌਜਵਾਨ ਰਾਤ ਬਰਾਤੇ ਆਪਣੀਆਂ ਗੱਡੀਆਂ ’ਚ ਸ਼ਰੇਆਮ ਅਸਲਾ ਰੱਖ ਗਲੀਆਂ ’ਚ ਗੇੜੇ ਮਾਰਦੇ ਹੋਏ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ, ਜਿਸ ਦੀ ਮਿਸਾਲ ਦਿੰਦਿਆਂ ਸਥਾਨਕ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੀ ਨੇੜਲੀ ਗਲੀ ਦੇ ਵਸਨੀਕਾਂ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ ਸਾਡੇ 10 ਵਜੇ ਦੇ ਕਰੀਬ ਇਕ ਸਕਾਰਪੀਓ ਗੱਡੀ ’ਚ ਆਇਆ ਨੌਜਵਾਨ ਅਸਲੇ ਸਮੇਤ ਸਾਡੀ ਗਲੀ ’ਚ ਕਾਫ਼ੀ ਗੇੜੇ ਕੱਢ ਰਿਹਾ ਸੀ, ਜਿਸ ਕਾਰਨ ਇਸ ਇਲਾਕੇ ਦੇ ਲੋਕਾਂ ਵਿਚ ਇਕ ਡਰ ਦਾ ਮਾਹੌਲ ਪੈਦਾ ਹੋ ਗਿਆ।
ਇਹ ਵੀ ਪੜ੍ਹੋ- ਡੇਰਾ ਸਲਾਬਤਪੁਰਾ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨੀ ਨਾਅਰੇ, ਬਦਲਾ ਲੈਣ ਦੀ ਦਿੱਤੀ ਚਿਤਾਵਨੀ
ਆਖਿਰ ਕਾਫ਼ੀ ਸਮਾਂ ਉਸ ਨੂੰ ਵੇਖਣ ਤੋਂ ਉਪਰੰਤ ਗਲੀ ਦੇ ਕੁਝ ਵਿਅਕਤੀਆਂ ਵੱਲੋਂ ਹੌਂਸਲਾ ਕਰ ਕੇ ਉਸ ਅਸਲਾ ਧਾਰੀ ਨੌਜਵਾਨ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਸ ਨੂੰ ਮਿਲਣਾ ਹੈ ਤਾਂ ਉਕਤ ਨੌਜਵਾਨ ਬਿਨਾਂ ਕੁਝ ਦੱਸੇ ਆਪਣੇ ਅਸਲੇ ਸਮੇਤ ਸਕਾਰਪੀਓ ਗੱਡੀ ’ਚ ਬੈਠ ਕੇ ਉਥੋਂ ਫਰਾਰ ਹੋ ਗਿਆ। ਇਸ ਗਲੀ ਦੇ ਲੋਕਾਂ ਨੇ ਦੱਸਿਆ ਕਿ ਉਕਤ ਅਣਪਛਾਤੇ ਅਸਲਾਧਾਰੀ ਨੌਜਵਾਨ ਦੀਆਂ ਗਲੀਆਂ ’ਚ ਸ਼ਰੇਆਮ ਅਸਲਾ ਲੈ ਕੇ ਘੁੰਮਦੇ ਦੀਆਂ ਕਈ ਤਸਵੀਰਾਂ ਆਸ-ਪਾਸ ਲੋਕਾਂ ਦੇ ਘਰਾਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਵੀ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਥਾਨਕ ਪੁਲਸ ਥਾਣੇ ਦੇ ਇੰਚਾਰਜ ਨੂੰ ਵੀ ਤੁਰੰਤ ਇਤਲਾਹ ਦੇ ਦਿੱਤੀ ਗਈ ਸੀ ਪਰ ਅਜੇ ਤੱਕ ਰਾਤ ਨੂੰ ਗਲੀਆਂ ’ਚ ਅਸਲਾ ਲੈ ਕੇ ਸ਼ਰੇਆਮ ਘੁੰਮਣ ਵਾਲਾ ਨੌਜਵਾਨ ਆਖਰ ਕੌਣ ਸੀ ਦਾ ਪਤਾ ਲਗਾਉਣ ’ਚ ਪੁਲਸ ਸਫ਼ਲ ਨਹੀਂ ਹੋ ਸਕੀ। ਜਿਸ ਕਾਰਨ ਲੋਕਾਂ ’ਚ ਕਾਫ਼ੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ
NEXT STORY