ਮੋਗਾ : ਬੀਤੇ ਕਲ ਮੋਗਾ ਦੇ ਕਸਬਾ ਬਾਘਾਪੁਰਾਣਾ 'ਚ ਦਿਨ-ਦਿਹਾੜੇ ਇਕ 10 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ। ਇਸ 'ਤੇ ਕਾਰਵਾਈ ਕਰਦੇ ਹੋਏ 7 ਘੰਟੇ 'ਚ ਪੁਲਸ ਵਲੋਂ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ 'ਚੋ ਛੁਡਵਾ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਵਲੋਂ ਸੀ. ਸੀ. ਟੀ. ਵੀ. ਫੁਟੇਜ਼ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਪਿੰਡ ਦੇਹ ਪਨੂੜ ਤੋਂ ਬੱਚਾ ਬਰਾਮਦ ਕਰ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਵਾਰਦਾਤ 'ਚ ਇਸਤੇਮਾਲ ਕੀਤੀ ਕਾਰ ਵੀ ਕਾਬੂ ਕਰ ਲਈ ਗਈ ਹੈ। ਅਗਵਾਕਾਰਾਂ ਦੀ ਪਛਾਣ ਨੰਦੂ ਤੇ ਨਿਰਮਲ ਨਿਮਾ ਤੇ ਸੁਖਦੀਪ ਸੁੱਖਾ ਵਜੋਂ ਹੋਈ ਹੈ, ਜਿਨ੍ਹਾਂ ਨੇ ਪੈਸਿਆਂ ਲਈਆਂ ਬੱਚੇ ਨੂੰ ਅਗਵਾ ਕੀਤਾ ਸੀ ਪਰ ਪੁਲਸ ਦੀ ਮੁਸਤੈਦੀ ਦੇ ਚੱਲਦੇ ਦੋਸ਼ੀ ਆਪਣੇ ਮਨਸੂਬਿਆਂ 'ਚ ਅਸਫ਼ਲ ਹੋ ਗਏ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਲਾਪਤਾ ਧੀ ਲੱਭਦੇ ਮਾਪੇ ਹੋਏ ਬੇਹਾਲ, ਛੱਪੜ ਖਾਲ੍ਹੀ ਕਰਵਾਇਆ ਤਾਂ ਵੇਖ ਉਡੇ ਹੋਸ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਫ਼ਿਲਹਾਲ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਬੱਚਾ ਬਰਾਮਦ ਕਰ ਲਿਆ ਗਿਆ ਜਦਕਿ ਬਾਕੀ ਦੋਸ਼ੀ ਅਜੇ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਫ਼ਰਾਰ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸੁਖਬੀਰ ਸਿੰਘ ਬਾਦਲ ਖੇਤੀ ਆਰਡੀਨੈੱਸਾਂ ਤੇ ਧੋਖੇ ਦੀ ਰਾਜਨੀਤੀ ਕਰ ਰਹੇ ਹਨ: ਢੀਂਡਸਾ
NEXT STORY