ਬਾਘਾ ਪੁਰਾਣਾ (ਰਾਕੇਸ਼)— ਸਥਾਨਕ ਮੇਨ ਚੌਂਕ 'ਚ ਘੋੜਾ ਟਰਾਲਾ ਪੱਲਟਣ ਨਾਲ ਟਰਾਲੇ 'ਚ ਲੱਧੀਆਂ ਲੱਖਾਂ ਰੁਪਏ ਦੀਆਂ ਟਾਇਲਾਂ ਨੂੰ ਜਿੱਥੇ ਵੱਡਾ ਨੁਕਸਾਨ ਪੁੱਜਾ ਹੈ, ਉਥੇ ਰਾਤ ਹੋਣ ਕਰਕੇ ਇਕ ਵੱਡਾ ਜਾਨੀ ਹਾਦਸਾ ਵਾਪਰਨ ਤੋਂ ਬੱਚ ਗਿਆ । ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਕਰੀਬ 2 ਵਜੇ ਰਾਜਸਥਾਨ ਤੋ ਸ਼ਾਹਕੋਟ ਲਈ ਜਾ ਰਿਹਾ ਟਰਾਲਾ ਜਦੋਂ ਬੱਸ ਸਟੈਂਡ ਨੇੜੇ ਪੁੱਜਾ ਤਾਂ ਅਚਾਨਕ ਸੜਕਾਂ ਤੇ ਫਿਰਦੇ ਅਵਾਰਾ ਪਸ਼ੂ ਤੇਜ਼ ਰਫਤਾਰ ਟਰਾਲੇ ਦੇ ਮੂਹਰੇ ਆ ਗਏ ਅਤੇ ਡਰਾਇਵਰ ਨੇ ਢੱਠਿਆਂ ਨੂੰ ਬਚਾਉਂਦਿਆਂ ਹੋਇਆਂ ਟਰਾਲਾ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਮੇਨ ਚੌਂਕ 'ਚ ਪੁਲਸ ਨਾਕੇ ਮੂਹਰੇ ਆ ਪਲਟਿਆ, ਜਿਵੇਂ ਹੀ ਅੱਜ ਲੋਕਾਂ ਨੂੰ ਪਤਾ ਲੱਗਾ ਤਾਂ ਲੋਕਾਂ 'ਚ ਸੜਕਾ ਤੇ ਫਿਰਦੇ ਅਵਾਰਾ ਪਸ਼ੂਆਂ ਦੀ ਸੰਭਾਲ ਨਾ ਹੋਣ ਕਰਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਸੀ ਅਤੇ ਸੜਕ ਆਵਾਜਾਈ ਨੂੰ ਚਾਲੂ ਰੱਖਣ ਲਈ ਟਰੱਕ ਡਰਾਇਵਰ ਨੇ ਲੱਧਿਆ ਮਾਲ ਟਾਇਲਾਂ ਨੂੰ ਪ੍ਰਾਈਵੇਟ ਲੇਬਰ ਲਾ ਕੇ ਇਕ ਪਾਸੇ ਤੇ ਰਖਵਾਇਆ ਜਾ ਰਿਹਾ ਸੀ।
ਅੰਤਰਰਾਸ਼ਟਰੀ ਨਗਰ ਕੀਰਤਨ ਰਾਜਸਥਾਨ ਤੋਂ ਪੰਜਾਬ 'ਚ ਹੋਇਆ ਦਾਖ਼ਲ
NEXT STORY