ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਹਾਲ ਹੀ 'ਚ ਆਪਣੇ ਲੰਬੇ ਵਾਲ ਕਟਵਾ ਦੇ ਦਾਨ ਕਰ ਦਿੱਤੇ ਹਨ। ਡਾ. ਨਵਜੋਤ ਕੌਰ ਨੇ ਆਪਣੀ ਬੁਆਏ ਕੱਟ ਵਾਲੀ ਲੁੱਕ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕਰਦਿਆਂ ਲੋਕਾਂ ਨੂੰ ਵੀ ਵਾਲ ਦਾਨ ਕਰਨ ਲਈ ਕਿਹਾ ਤਾਂ ਜੋ ਕਿਸੇ ਜ਼ਰੂਰਤਮੰਦ ਕੈਂਸਰ ਮਰੀਜ਼ ਸਸਤੀ ਵਿੱਗ ਪ੍ਰਾਪਤ ਕਰ ਸਕੇ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮਨਮੀਤ ਭਗਤਾਣਾ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ
ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਕਿ ਚੀਜ਼ਾਂ ਨੂੰ ਨਾਲੇ 'ਚ ਸੁੱਟਣਾ ਦੂਜਿਆਂ ਲਈ ਬਹੁਤ ਮਾਅਨੇ ਰੱਖ ਸਕਦਾ ਹੈ। ਡਾ. ਨਵਜੋਤ ਕੌਰ ਨੇ ਦੱਸਿਆ ਕਿ ਮੈਂ ਬਸ ਆਪਣੇ ਲਈ ਕੁਦਰਤੀ ਵਾਲਾਂ ਦੇ ਵਿੱਗ ਦੀ ਕੀਮਤ ਬਾਰੇ ਪੁੱਛ-ਗਿੱਛ ਕੀਤੀ, ਜਿਸ ਦੀ ਮੈਨੂੰ ਦੂਜੀ ਕੀਮੋਥੈਰੇਪੀ ਤੋਂ ਬਾਅਦ ਲੋੜ ਪਵੇਗੀ ਅਤੇ ਉਸ ਦੀ ਕੀਮਤ ਲਗਭਗ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਹੈ। ਇਸ ਲਈ ਮੈਂ ਕੈਂਸਰ ਦੇ ਮਰੀਜ਼ਾਂ ਲਈ ਆਪਣੇ ਵਾਲ ਦਾਨ ਕਰਨ ਬਾਰੇ ਸੋਚਿਆ ਕਿਉਂਕਿ ਵਧੇਰੇ ਦਾਨ ਦਾ ਮਤਲਬ ਸਸਤਾ ਵਿੱਗ ... ।
ਇਹ ਵੀ ਪੜ੍ਹੋ- ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਬੰਬੀਹਾ ਗੈਂਗ ਦੇ ਗੈਂਗਸਟਰ ਨੇ ਖੋਲ੍ਹੇ ਕਈ ਰਾਜ਼, ਦੇਣਾ ਸੀ ਵੱਡੀ ਵਾਰਦਾਤ ਨੂੰ ਅੰਜਾਮ
ਦੱਸ ਦੇਈਏ ਕਿ ਡਾ. ਨਵਜੋਤ ਕੌਰ ਨੂੰ ਬੀਤੇ ਮਹੀਨੇ ਹੀ ਆਪਣੇ ਕੈਂਸਰ ਦਾ ਆਪਰੇਸ਼ਨ ਹੈ। ਉਹ ਕੈਂਸਰ ਦੇ ਦੂਜੀ ਸਟੇਜ ਨਾਲ ਪੀੜਤ ਸਨ ਅਤੇ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਤੀ ਨਵਜੋਤ ਸਿੱਧੂ ਲਈ ਇਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਸੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਹੁਣ ਪੰਜਾਬ 'ਚ ਹਾਈਵੇਅ 'ਤੇ ਮਿਲੇਗਾ ਵਿਦੇਸ਼ਾਂ ਵਰਗਾ ਸਿਸਟਮ, ਯੋਜਨਾ 'ਤੇ ਕੰਮ ਕਰ ਰਹੀ ਸਰਕਾਰ
NEXT STORY