ਤਪਾ ਮੰਡੀ (ਮੇਸ਼ੀ): ਤਪਾ ਦੇ ਇਕ ਨੌਜਵਾਨ ਦੀ ਪਿੰਡ ਦਰਾਜ ਦੀ ਮੋਟਰ ’ਤੇ ਭੇਦਭਰੀ ਹਾਲਤ ’ਚ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ ਮ੍ਰਿਤਕ ਨੌਜਵਾਨ ਦੇ ਹੋਰ ਦੋਸਤ ਘਟਨਾ ਵਾਪਰਣ ਮਗਰੋਂ ਰਫੂ ਚੱਕਰ ਹੋ ਗਏ। ਜਿਨ੍ਹਾਂ ਬਾਰੇ ਪੁਲਸ ਜਾਂਚ ਕਰ ਰਹੀ ਹੈ। ਪਰ ਸਪਸ਼ਟ ਤੌਰ ’ਤੇ ਪੁਲਸ ਮਾਮਲੇ ਸਬੰਧੀ ਕੋਈ ਗੱਲ ਦੱਸਣ ਲਈ ਤਿਆਰ ਨਹੀਂ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਤਪਾ ਦੀ ਹਵੇਲੀ ਪੱਤੀ ਦਾ ਨੌਜਵਾਨ ਅਪਣੇ ਦੋਸਤਾਂ ਨਾਲ ਪਿੰਡ ਦਰਾਜ ਵਿਖੇ ਕਿਸੇ ਕਿਸਾਨ ਦੀ ਮੋਟਰ ’ਤੇ ਪਾਰਟੀ ਕਰਨ ਗਿਆ ਸੀ।
ਇਹ ਵੀ ਪੜ੍ਹੋ: ‘ਪਿਛਲੀਆਂ ਚੋਣਾਂ ਰੱਬ ਦੀ ਸਹੁੰ ਖਾ ਕੇ ਲੜੀਆਂ, ਹੁਣ ਅਗਲੀਆਂ ਚੋਣਾਂ ਕਿਵੇਂ ਲੜਨਗੇ ਕੈਪਟਨ ਸਾਬ੍ਹ’
ਜ਼ਿਆਦਾ ਠੰਡ ਜਾਂ ਹੋਰ ਕਾਰਨਾਂ ਕਰਕੇ ਉਸ ਦੀ ਮੌਤ ਹੋਣ ਬਾਅਦ ਵੀ ਕਈ ਘੰਟੇ ਤੱਕ ਲਾਸ਼ ਉਸੇ ਮੋਟਰ ਵਾਲੇ ਕੋਠੇ ’ਚ ਪਈ ਰਹੀ। ਕਲੱਬ ਦੀ ਐਬੂਲੈਂਸ ਰਾਹੀਂ ਲਾਸ਼ ਵਾਰਸਾਂ ਨੇ ਘਰ ਲਿਆਂਦੀ। ਉਧਰ ਥਾਣਾ ਮੁਖੀ ਨਰਦੇਵ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦਿਲ ਦਾ ਦੋਰਾ ਪੈਣ ਕਾਰਨ ਹੋਈ ਹੈ। ਜਿਸ ਕਾਰਨ ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।
ਇਹ ਵੀ ਪੜ੍ਹੋ: ਕੈਪਟਨ ਵਲੋਂ ਸਿੰਘੂ ਬਾਰਡਰ ’ਤੇ ਹੋਈ ਕਿਸਾਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਕੈਪਟਨ ਵਲੋਂ ਸਿੰਘੂ ਬਾਰਡਰ ’ਤੇ ਹੋਈ ਕਿਸਾਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
NEXT STORY