ਫਾਜ਼ਿਲਕਾ- ਨਸ਼ਾ ਮੁਕਤ ਪੰਜਾਬ ਯਾਤਰਾ ਦੇ ਤੀਜੇ ਦਿਨ ਦੀ ਸ਼ੁਰੂਆਤ ਅੱਜ ਫਾਜ਼ਿਲਕਾ ਤੋਂ ਹੋਈ। ਇਸ ਦੌਰਾਨ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੁਸਤਾਨ 'ਚ 28 ਸੂਬੇ ਹਨ ਪਰ ਇਕੱਲਾ ਪੰਜਾਬ ਹੀ ਨਸ਼ੇ ਦੀ ਦਲਦਲ ਵਿੱਚ ਫਸਿਆ ਹੈ। ਪੰਜਾਬ ਦੀ ਆਬਾਦੀ ਹਿੰਦੂਸਤਾਨ ਦੀ ਕੁਲ ਆਬਾਦੀ ਦੇ ਮੁਕਾਬਲੇ 2 ਫੀਸਦੀ ਹੈ, ਪਰ ਹਿੰਦੁਸਤਾਨ ਦੀ ਫੌਜ 'ਚ 10 ਫੀਸਦੀ ਨੌਜਵਾਨ ਪੰਜਾਬ ਦੇ ਹਨ। ਉਨ੍ਹਾਂ ਕਿਹਾ ਕਿ ਦੁਸ਼ਮਣਾਂ ਨੂੰ ਪਤਾ ਹੈ ਕਿ ਜੇਕਰ ਪੰਜਾਬ ਨੂੰ ਕਮਜ਼ੋਰ ਕਰਾਂਗੇ ਤਾਂ ਹਿੰਦੁਸਤਾਨ ਆਪਣੇ ਆਪ ਕਮਜ਼ੋਰ ਹੋ ਜਾਵੇਗਾ। ਪਿਛਲੇ ਸਾਲਾਂ ਵਿੱਚ ਜਿੰਨੀਆਂ ਵੀ ਲੜਾਈਆਂ ਹੋਈਆਂ ਹਨ, ਬਹਾਦਰੀ ਦੇ ਅੱਧੇ ਤਮਗੇ ਪੰਜਾਬ ਨੂੰ ਮਿਲੇ ਅਤੇ ਅੱਧੇ ਸਾਰੇ ਹਿੰਦੁਸਤਾਨ ਨੂੰ ਮਿਲੇ ਹਨ।
ਇਹ ਵੀ ਪੜ੍ਹੋ-ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ 'ਚੋਂ ਛੇਕਿਆ
ਮਨਪ੍ਰੀਤ ਬਾਦਲ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਸਿਰਫ ਨਾਅਰਾ ਨਹੀਂ, ਸਗੋਂ ਵਾਅਦਾ ਵੀ ਹੈ। ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਬੱਚਿਆਂ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਕਸ਼ਮੀਰ 'ਚੋਂ ਅੱਤਵਾਦ ਖਤਮ ਕਰ ਦਿੱਤਾ ਹੈ। ਜੇਕਰ ਪੰਜਾਬ ਦੇ ਲੋਕ ਭਾਜਪਾ ਨੂੰ ਮੌਕਾ ਦੇਣ ਤਾਂ ਇੱਥੋਂ ਵੀ ਨਸ਼ਾ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਅੱਜ ਫਾਜ਼ਿਲਕਾ ਦੀ ਧਰਤੀ ਤੋਂ ਇਹ ਗੱਲ ਬੋਲ ਰਿਹਾ ਹਾਂ ਕਿ ਇੱਕ ਦਿਨ ਆਵੇਗਾ ਜਦੋਂ ਪੰਜਾਬ 'ਚੋਂ ਨਸ਼ਾ ਖਤਮ ਹੋਵੇਗਾ ਅਤੇ ਹਿੰਦੁਸਤਾਨ 'ਚੋਂ ਗਰੀਬੀ ਖਤਮ ਹੋ ਜਾਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਿਹੰਗ ਸਿੰਘਾਂ ਦਰਮਿਆਨ ਝੜਪ, ਬਚਾਅ ਲਈ ਪਹੁੰਚੀ ਮਹਿਲਾ SHO ਨੂੰ ਮਾਰੇ ਧੱਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਸੁਨੀਲ ਜਾਖੜ ਦਾ ਵੱਡਾ ਬਿਆਨ
NEXT STORY