ਜੈਤੋ (ਰਘੁਨੰਦਨ ਪਰਾਸ਼ਰ) : ਰੇਲ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਨੂੰ ਲੈ ਕੇ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਟਰੇਨਾਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਮੁਤਾਬਕ ਟਰੇਨ ਨੰਬਰ 04678/04677 ਫ਼ਿਰੋਜ਼ਪੁਰ ਕੈਂਟ-ਪਟਨਾ-ਫ਼ਿਰੋਜ਼ਪੁਰ ਕੈਂਟ ਰਿਜ਼ਰਵਡ ਫੈਸਟੀਵਲ ਸਪੈਸ਼ਲ (2 ਗੇੜੇ), ਟਰੇਨ 04678 ਫ਼ਿਰੋਜ਼ਪੁਰ ਕੈਂਟ ਤੋਂ ਪਟਨਾ ਲਈ 25 ਅਕਤੂਬਰ ਅਤੇ 28 ਅਕਤੂਬਰ (ਦੋ ਗੇੜੇ) ਨੂੰ ਚੱਲੇਗੀ।
ਇਹ ਵੀ ਪੜ੍ਹੋ- ਟੈਂਡਰ ਘਪਲੇ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ, ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਕੌਂਸਲਰ ਸੰਨੀ ਭੱਲਾ ਨੂੰ ਕੀਤਾ ਗ੍ਰਿਫ਼ਤਾਰ
ਇਹ ਤਿਉਹਾਰ ਸਪੈਸ਼ਲ ਟਰੇਨ 04678 ਫ਼ਿਰੋਜ਼ਪੁਰ ਕੈਂਟ ਤੋਂ ਬਾਅਦ ਦੁਪਹਿਰ 01.25 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 05.00 ਵਜੇ ਪਟਨਾ ਪਹੁੰਚੇਗੀ। ਵਾਪਸੀ ਦੀ ਦਿਸ਼ਾ ’ਚ 04677 ਪਟਨਾ ਤੋਂ ਫਿਰੋਜ਼ਪੁਰ ਕੈਂਟ ਲਈ 26 ਅਕਤੂਬਰ ਨੂੰ ਅਤੇ 29 ਅਕਾਈ (ਦੋ ਗੇੜੇ) ਨੂੰ ਚੱਲੇਗੀ। ਇਹ ਸਪੈਸ਼ਲ ਟਰੇਨ 04677 ਪਟਨਾ ਤੋਂ ਸ਼ਾਮ 7:00 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 10.15 ਵਜੇ ਫ਼ਿਰੋਜ਼ਪੁਰ ਕੈਂਟ ਪਹੁੰਚੇਗੀ। ਇਸ ਦੌਰਾਨ ਸਪੈਸ਼ਲ ਟਰੇਨ ਕੋਟਕਪੂਰਾ, ਬਠਿੰਡਾ, ਰਾਮਪੁਰਫੂਲ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਪ੍ਰਤਾਪਗੜ੍ਹ, ਵਾਰਾਣਸੀ, ਪੰਡਿਤ, ਦੀਨਦਿਆਲ ਉਪਾਧਿਆਏ, ਬਕਸਰ, ਆਰਾ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਚ ਰੁਕੇਗੀ।
ਇਹ ਵੀ ਪੜ੍ਹੋ- ਤਜਿੰਦਰ ਬੱਗਾ ਦੇ ਮਾਮਲੇ 'ਚ ਰਾਜਾ ਵੜਿੰਗ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ, ਕਹਿ ਦਿੱਤੀ ਵੱਡੀ ਗੱਲ
ਟਰੇਨ ਨੰਬਰ 04680/04679 ਅੰਮ੍ਰਿਤਸਰ-ਕਟਿਹਾਰ-ਅੰਮ੍ਰਿਤਸਰ ਰਿਜ਼ਰਵਡ ਫੈਸਟੀਵਲ ਸਪੈਸ਼ਲ (2 ਗੇੜੇ) 04680 ਅੰਮ੍ਰਿਤਸਰ ਤੋਂ ਕਟਿਹਾਰ ਲਈ 22 ਅਤੇ 27 ਅਕਤੂਬਰ (ਦੋ ਗੇੜੇ) ਨੂੰ ਚੱਲੇਗੀ। ਟਰੇਨ 04680 ਅੰਮ੍ਰਿਤਸਰ ਤੋਂ ਸਵੇਰੇ 08:10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 4.30 ਵਜੇ ਕਟਿਹਾਰ ਪਹੁੰਚੇਗੀ। ਵਾਪਸੀ ਦਿਸ਼ਾ ’ਚ, ਟਰੇਨ 04679 ਕਟਿਹਾਰ ਤੋਂ ਅੰਮ੍ਰਿਤਸਰ ਲਈ 23 ਅਤੇ 28 ਅਕਤੂਬਰ (ਦੋ ਗੇੜੇ) ਨੂੰ ਚੱਲੇਗੀ। ਇਹ ਸਪੈਸ਼ਲ ਟਰੇਨ 04679 ਕਟਿਹਾਰ ਤੋਂ ਰਾਤ 08:00 ਵਜੇ ਰਵਾਨਾ ਹੋਵੇਗੀ ਅਤੇ ਇਕ ਦਿਨ ਬਾਅਦ ਸਵੇਰੇ 04.30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਸਪੈਸ਼ਲ ਟਰੇਨ ਜਲੰਧਰ ਸ਼ਹਿਰ, ਫਗਵਾੜਾ, ਲੁਧਿਆਣਾ, ਸਰਹਿੰਦ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੌਂਡਾ, ਬਸਤੀ, ਗੋਰਖਪੁਰ, ਛਪਰਾ, ਛਪਰਾ ਦਿਹਾਤੀ, ਹਾਜੀਪੁਰ, ਮੁਜ਼ੱਫਰਪੁਰ, ਸਮਸਤੀਪੁਰ, ਬਰੌਨੀ, ਖਗਰੀਆ, ਮਾਨਸੀ ਅਤੇ ਨੌਗਛੀਆ ਸਟੇਸ਼ਨਾਂ ’ਤੇ ਦੋਵੇਂ ਦਿਸ਼ਾਵਾਂ ’ਚ ਰੁਕੇਗੀ। ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਆਦਮਪੁਰ ਹਵਾਈ ਅੱਡੇ ’ਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਆਦਮਪੁਰ ਹਵਾਈ ਅੱਡੇ ’ਤੇ ਜ਼ਿਲੇ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹਿਣਗੇ। ਜਲੰਧਰ ਦੇ ਪੁਲਸ ਕਮਿਸ਼ਨਰ ਜੀ. ਐੱਸ. ਸੰਧੂ ਅਤੇ ਦੇਹਾਤੀ ਦੇ ਐੱਸ. ਐੱਸ. ਪੀ. ਵੀ ਆਦਮਪੁਰ ’ਚ ਮੌਜੂਦ ਰਹਿਣਗੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਟੈਂਡਰ ਘਪਲੇ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ, ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਕੌਂਸਲਰ ਸੰਨੀ ਭੱਲਾ ਨੂੰ ਕੀਤਾ ਗ੍ਰਿਫ਼ਤਾਰ
NEXT STORY