ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਪੰਜਾਬ ਸਰਕਾਰ ਵੱਲੋਂ ਸੱਤ ਜ਼ਿਲ੍ਹਿਆਂ ਦੇ ਬਦਲੇ ਡਿਪਟੀ ਕਮਿਸ਼ਨਰਾਂ ਵਿੱਚ ਜ਼ਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਰਾਮਵੀਰ ਆਈ ਏ ਐੱਸ (ਐੱਮ ਡੀ ਪਨਸਪ ਪੰਜਾਬ) ਜ਼ਿਲ੍ਹਾ ਸੰਗਰੂਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਹੁਕਮਾਂ 'ਚ ਡੀ. ਸੀ. ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪ੍ਰਦੀਪ ਕੁਮਾਰ ਡੀ. ਸੀ. ਲੁਧਿਆਣਾ, ਘਨਸ਼ਿਆਮ ਥੋਰੀ ਡੀ. ਸੀ. ਸੰਗਰੂਰ, ਕੁਮਾਰ ਸੋਰਵ ਰਾਜ ਡੀ. ਸੀ. ਫਰੀਦਕੋਟ, ਕੁਲਵੰਤ ਸਿੰਘ ਡੀ. ਸੀ. ਫਿਰੋਜ਼ਪੁਰ, ਪ੍ਰਦੀਪ ਕੁਮਾਰ ਡੀ .ਸੀ. ਤਰਨਤਾਰਨ, ਵਿਨੇ ਬੁਬਲਾਨੀ ਡੀ. ਸੀ. ਐਸ. ਬੀ. ਐਸ. ਨਗਰ ਦੇ ਤਬਾਦਲੇ ਕੀਤੇ ਗਏ ਹਨ।
ਕੋਰੋਨਾ ਨੇ ਮਾਲੇਰਕੋਟਲਾ ’ਚ ਮਚਾਇਆ ਮੌਤ ਦਾ ਕਹਿਰ, 4 ਦਿਨਾਂ ’ਚ ਤੀਜੀ ਮੌਤ
NEXT STORY