ਮਾਨਸਾ, (ਮਿੱਤਲ/ਮਨਜੀਤ/ਬਾਂਸਲ)- ਸ਼੍ਰੌਮਣੀ ਅਕਾਲੀ ਦਲ ਤੇ ਇਨੈਲੋ ਦਾ ਸਿਆਸੀ ਗਠਜੋੜ ਪੰਜਾਬ ਅਤੇ ਹਰਿਆਣੇ ਦੇ ਹਿੱਤਾਂ ਨੂੰ ਸਮਰਪਿਤ ਹੈ ਕਿਉਂਕਿ ਰਾਜਨੀਤੀ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਅਤੇ ਹਰਿਆਣੇ ਦਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਨੇ ਹਮੇਸ਼ਾ ਹੀ ਕਿਸਾਨਾਂ, ਮਜਦੂਰਾਂ, ਨੌਜਵਾਨਾਂ, ਮੁਲਾਜਮਾਂ ਅਤੇ ਵਪਾਰੀਆਂ ਦੀ ਖੁਸ਼ਹਾਲੀ ਲਈ ਆਪਣੀਆਂ ਸੇਵਾਵਾਂ ਲੋਕਾਂ ਨੂੰ ਸਮਰਪਿਤ ਕੀਤੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਤੀਆ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਕੁਲਵਿੰਦਰ ਸਿੰਘ ਕੁਨਾਲ ਦੇ ਹੱਕ 'ਚ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗਠਜੋੜ ਜਿੱਥੇ ਇਤਿਹਾਸਿਕ ਤੌਰ 'ਤੇ ਕਦਮ ਪੁੱਟੇਗਾ, ਉੱਥੇ ਹੀ ਹਰਿਆਣਾ ਦੇ ਲਈ ਵਿਕਾਸਸ਼ੀਲ ਸਿੱਧ ਹੋਵੇਗਾ। ਸ: ਬਾਦਲ ਨੇ ਦਾਅਵੇ ਨਾਲ ਕਿਹਾ ਕਿ ਪੰਜਾਬ 'ਚ ਪਿਛਲੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਜੋ ਵਾਅਦੇ ਲੋਕਾਂ ਨਾਲ ਕੀਤੇ, ਉਹ ਪੂਰੇ ਕੀਤੇ। ਉਸੇ ਤਰ੍ਹਾਂ ਦੀ ਵਚਨਬੱਧਤਾ ਹਰਿਆਣੇ ਦੇ ਲੋਕਾਂ ਨਾਲ ਨਿਭਾਈ ਜਾਵੇਗੀ। ਇਸ ਮੌਕੇ ਕੁਲਵਿੰਦਰ ਸਿੰਘ ਕੁਨਾਲ, ਬਿੱਕਰ ਸਿੰਘ ਹਡੋਲੀ, ਅਸ਼ੌਕ ਕੁਮਾਰ, ਹਰਬੰਸ ਖੰਨਾ, ਕੌਰ ਸਿੰਘ ਇਨੈਲੋ ਆਗੂ, ਰਮੇਸ਼ ਲਾਲੀ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਐੱਮ.ਐੱਲ.ਏ ਦਿਲਰਾਜ ਸਿੰਘ ਭੂੰਦੜ, ਜਿਲ੍ਹਾ ਜਥੇਦਾਰ ਗੁਰਮੇਲ ਸਿੰਘ ਫਫੜੇ, ਜਿਲ੍ਹਾ ਸ਼ਹਿਰੀ ਜਥੇਦਾਰ ਪ੍ਰੇਮ ਅਰੋੜਾ, ਚੇਅਰਮੈਨ ਤੇਜਿੰਦਰ ਮਿੱਡੂਖੇੜਾ, ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਪਟਵਾਰੀ ਬਲਵਿੰਦਰ ਸਿੰਘ, ਸ਼ਾਮ ਲਾਲ ਧਲੇਵਾਂ, ਜਗਸੀਰ ਸਿੰਘ ਅੱਕਾਂਵਾਲੀ, ਐਡਵੋਕੇਟ ਗੁਰਚਰਨ ਸਿੰਘ ਅਨੇਜਾ, ਗੁਰਦੀਪ ਸਿੰਘ ਚਹਿਲ ਟੋਡਰਪੁਰ, ਰੇਸ਼ਮ ਸਿੰਘ ਬਣਾਂਵਾਲੀ, ਗੋਲਡੀ ਗਾਂਧੀ ਮਾਨਸਾ, ਜਥੇਦਾਰ ਦਰਸ਼ਨ ਸਿੰਘ ਗੰਢੂ ਕਲਾਂ, ਮੁਖਇੰਦਰ ਸਿੰਘ ਪਿੰਕਾ ਬੁਢਲਾਡਾ, ਦਵਿੰਦਰ ਸਿੰਘ ਚੱਕ ਅਲੀਸ਼ੇਰ ਤੋਂ ਇਲਾਵਾ ਹੋਰ ਵੀ ਆਗੂ ਮੌਜੁਦ ਸਨ।
ਦਿੱਲੀ ਤੋਂ ਪਰਤ ਰਹੇ ਵਿਦਿਆਰਥੀ ਨੂੰ ਦਿੱਤੀ ਲਿਫਟ, ਬਣਾਇਆ ਲੁੱਟ ਦਾ ਸ਼ਿਕਾਰ
NEXT STORY