ਮੋਹਾਲੀ (ਰਾਣਾ) : ਸੈਕਟਰ-70 ਮੈਰੀਟੋਰੀਅਸ ਸਕੂਲ ਦੇ ਅੰਦਰ 9 ਮਾਰਚ ਨੂੰ 11ਵੀਂ ਦੇ ਵਿਦਿਆਰਥੀ ਹਰਮਨਜੀਤ ਸਿੰਘ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਵਿਚ ਵੀਰਵਾਰ ਨੂੰ ਮ੍ਰਿਤਕ ਦੇ ਪਰਿਵਾਰ ਵਲੋਂ ਮੋਹਾਲੀ ਦੇ ਐੱਸ. ਐੱਸ. ਪੀ. ਦੇ ਦਫਤਰ ਦੇ ਸਾਹਮਣੇ ਪਾਰਕਿੰਗ 'ਚ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਮਾਮਲਾ ਵਧਦਾ ਵੇਖ ਖੁਦ ਐੱਸ. ਪੀ. ਆਏ ਅਤੇ ਪਰਿਵਾਰ ਨੂੰ ਸਮਝਾ ਕੇ ਸ਼ਾਂਤ ਕਰਵਾਇਆ। ਇਸ 'ਚ ਮ੍ਰਿਤਕ ਦੇ ਪਰਿਵਾਰ ਨੇ ਐੱਸ. ਪੀ. ਨੂੰ ਇਕ ਮੰਗ -ਪੱਤਰ ਸੌਂਪਿਆ ਜਿਸ ਵਿਚ ਉਨ੍ਹਾਂ ਨੇ ਹਰਮਨਜੀਤ ਸਿੰਘ ਦੀ ਮੌਤ ਮਾਮਲੇ 'ਚ ਲਗਾਈ ਗਈ ਧਾਰਾ-304ਏ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਧਾਰਾ-302 ਲਗਾਉਣ ਦੀ ਮੰਗ ਕੀਤੀ ਹੈ। ਉਥੇ ਹੀ ਜੋ ਮੰਗ-ਪੱਤਰ ਮ੍ਰਿਤਕ ਪਰਿਵਾਰ ਨੇ ਸੌਂਪਿਆ ਹੈ ਉਸ 'ਚ ਉਨ੍ਹਾਂ ਵਲੋਂ ਸਕੂਲ ਪ੍ਰਸ਼ਾਸਨ, ਹੋਸਟਲ ਵਾਰਡਰ, ਸਕਿਓਰਿਟੀ ਗਾਰਡ ਅਤੇ ਹਰਮਨਜੀਤ ਦੇ ਰੂਮਮੇਟ ਸਾਰੇ ਵਿਦਿਆਰਥੀ ਨੂੰ ਜਾਂਚ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਬੱਚੇ ਦੀ ਮੌਤ ਤੋਂ ਬਾਅਦ ਸਕੂਲ ਪ੍ਰਸ਼ਾਸਨ ਦੇ ਨਾਲ ਥਾਣਾ ਪੁਲਸ ਵਲੋਂ ਲਗਾਈ ਗਈ ਧਾਰਾ-304ਏ ਤੋਂ ਨਾਰਾਜ਼ ਚੱਲ ਰਹੇ ਮ੍ਰਿਤਕ ਦੇ ਪਰਿਵਾਰ ਤੋਂ ਇਲਾਵਾ ਪਿੰਡ ਦੇ ਹੋਰ ਲੋਕ ਅਤੇ ਪੰਜਾਬ ਅਗੇਂਸਟ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂ ਵਲੋਂ ਵੀਰਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਜਿਥੇ ਅਦਾਲਤ, ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਦਫਤਰ ਤੋਂ ਇਲਾਵਾ ਹੋਰ ਦਫਤਰ ਹਨ, ਉਸ ਦੇ ਨਾਲ ਲੱਗਦੀ ਰੋਡ ਉੱਤੇ ਜਾਮ ਲਗਾ ਦਿੱਤਾ ਅਤੇ ਇਹ ਜਾਮ ਕਾਫ਼ੀ ਦੇਰ ਤਕ ਚਲਦਾ ਰਿਹਾ। ਇਸ 'ਚ ਉੱਥੇ ਮੌਜੂਦ ਸਾਰੇ ਲੋਕ ਸਕੂਲ ਪ੍ਰਸ਼ਾਸਨ ਅਤੇ ਪੁਲਸ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਵਿਖਾਈ ਦਿੱਤੇ, ਜਿਸ ਤੋਂ ਬਾਅਦ ਉਥੇ ਰੋਡ 'ਤੇ ਕਾਫ਼ੀ ਦੂਰ ਤਕ ਜਾਮ ਲੱਗ ਗਿਆ ਅਤੇ ਮਾਮਲਾ ਵਧਦਾ ਵੇਖ ਐੱਸ. ਪੀ. ਮੌਕੇ 'ਤੇ ਪਹੁੰਚੇ ਅਤੇ ਨਾਅਰੇਬਾਜ਼ੀ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਵਾਇਆ । ਨਾਲ ਹੀ ਐੱਸ. ਪੀ. ਸਿਟੀ ਹਰਵਿੰਦਰ ਸਿੰਘ ਵਿਰਕ ਵੱਲੋਂ ਮ੍ਰਿਤਕ ਦੇ ਪਰਿਵਾਰ ਤੋਂ ਮੰਗ-ਪੱਤਰ ਲੈਣ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੇ ਨਾਲ ਨਾ-ਇਨਸਾਫੀ ਨਹੀਂ ਹੋਵੇਗੀ, ਮਾਮਲੇ ਦੀ ਜਾਂਚ ਨਿਰਪੱਖ ਤਰੀਕੇ ਨਾਲ ਕੀਤੀ ਜਾਵੇਗੀ। ਜਾਂਚ ਵਿਚ ਜੇਕਰ ਕਿਸੇ ਦਾ ਵੀ ਨਾਂ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕੋਈ ਵੀ ਹੋਵੇ ।
ਇਹ ਵੀ ਪੜ੍ਹੋ ► ਫਾਹਾ ਲੈਣ ਵਾਲੇ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਖੁੱਲ੍ਹੇ ਸਕੂਲ ਦੇ ਰਾਜ਼
ਕਾਰਵਾਈ ਕਰੋ ਨਹੀਂ ਤਾਂ ਸੁਸਾਇਡ ਕਰ ਲਵਾਂਗੀ
ਪੁਲਸ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮ੍ਰਿਤਕ ਦੀ ਮਾਂ ਕਿਰਨਜੀਤ ਕੌਰ ਬੇਹੋਸ਼ ਹੋ ਗਈ ਸੀ, ਜਿਸ ਨੂੰ ਪਾਣੀ ਪਿਲਾ ਕੇ ਹੋਸ਼ ਵਿਚ ਲਿਆਂਦਾ ਗਿਆ । ਉਥੇ ਹੀ ਕਿਰਨਜੀਤ ਕੌਰ ਨੇ ਕਿਹਾ ਕਿ ਜੇਕਰ ਪੁਲਸ ਨੇ ਉਸ ਦੇ ਬੇਟੇ ਦੇ ਕਾਤਲਾਂ ਦੇ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਆਤਮਹੱਤਿਆ ਕਰ ਲਵੇਗੀ, ਉਥੇ ਹੀ ਮ੍ਰਿਤਕ ਦੇ ਪਿਤਾ ਤਰਸੇਮ ਨੇ ਮਟੌਰ ਥਾਣਾ ਪੁਲਸ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਸ ਦਬਾਅ ਵਿਚ ਕੰਮ ਕਰ ਰਹੀ ਹੈ, ਇਸ ਦਾ ਪਤਾ ਤਾਂ ਉਨ੍ਹਾਂ ਨੂੰ ਉਦੋਂ ਹੋ ਗਿਆ ਸੀ ਜਦੋਂ ਪੁਲਸ ਨੇ ਉਨ੍ਹਾਂ ਦੇ ਬੇਟੇ ਦੀ ਮੌਤ ਦੇ ਕਾਫ਼ੀ ਸਮੇਂ ਬਾਅਦ ਵੀ ਬਾਥਰੂਮ ਅਤੇ ਉਸ ਦੇ ਕਮਰੇ ਨੂੰ ਸੀਲ ਨਹੀਂ ਕੀਤਾ।
ਐੱਸ. ਪੀ. ਸਿਟੀ ਨੂੰ ਸੌਂਪੀ ਜਾਂਚ
ਪਤਾ ਲੱਗਾ ਹੈ ਕਿ ਮ੍ਰਿਤਕ ਦੇ ਪਰਿਵਾਰ ਵਲੋਂ ਨਾਅਰੇਬਾਜ਼ੀ ਕਰਨ ਤੋਂ ਬਾਅਦ ਐੱਸ. ਐੱਸ. ਪੀ. ਵੱਲੋਂ ਇਸ ਕੇਸ ਦੀ ਜਾਂਚ ਦੀ ਜ਼ਿੰਮੇਵਾਰੀ ਐੱਸ. ਪੀ. ਸਿਟੀ ਨੂੰ ਸੌਂਪ ਦਿੱਤੀ ਗੲੀ ਪਰ ਜਦੋਂ ਐੱਸ. ਪੀ. ਸਿਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਜੇ ਤਕ ਉਨ੍ਹਾਂ ਦੇ ਕੋਲ ਇਸ ਕੇਸ ਦੀ ਜਾਂਚ ਸਬੰਧੀ ਕੋਈ ਆਫੀਸ਼ੀਅਲ ਆਰਡਰ ਨਹੀਂ ਆਇਆ । ਜੇਕਰ ਉਨ੍ਹਾਂ ਦੇ ਕੋਲ ਆਰਡਰ ਆਉਂਦਾ ਹੈ ਤਾਂ ਉਹ ਨਿਰਪੱਖ ਤਰੀਕੇ ਨਾਲ ਇਸ ਕੇਸ ਦੀ ਜਾਂਚ ਕਰਨਗੇ।
ਬਾਲ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
ਸਕੂਲ ਵਿਚ ਹੋਈ ਮੌਤ ਦੇ ਮਾਮਲੇ ਨੂੰ ਵੇਖਦੇ ਹੋਏ ਪੰਜਾਬ ਬਾਲ ਅਧਿਕਾਰ ਕਮਿਸ਼ਨਰ ਵਲੋਂ ਖੁਦ ਹੀ ਨੋਟਿਸ ਲੈਂਦੇ ਹੋਏ ਥਾਣਾ ਮਟੌਰ ਪੁਲਸ ਤੋਂ ਜਵਾਬ ਮੰਗਿਆ ਹੈ, ਜਿਸ ਵਿਚ ਕਿਹਾ ਗਿਆ ਕਿ ਸਕੂਲ ਵਿਚ ਜਿਸ ਵਿਦਿਆਰਥੀ ਦੀ ਮੌਤ ਹੋਈ ਹੈ ਜੋ ਪੁਲਸ ਅਧਿਕਾਰੀ ਉਸ ਕੇਸ ਦੀ ਜਾਂਚ ਕਰ ਰਿਹਾ ਹੈ ਉਹ ਖੁਦ 20 ਮਾਰਚ ਨੂੰ ਪੇਸ਼ ਹੋਵੇ ਅਤੇ ਨਾਲ ਹੀ ਮਾਮਲੇ ਸਬੰਧੀ ਪੂਰੀ ਰਿਪੋਰਟ ਵੀ ਨਾਲ ਲਿਆਵੇ ।
ਆਮਦਨ ਤੋਂ ਜ਼ਿਆਦਾ ਪ੍ਰਾਪਰਟੀ ਮਾਮਲੇ 'ਚ ਸਾਬਕਾ ਅਸਿਸਟੈਂਟ ਇੰਜੀਨੀਅਰ ਤੇ ਪਤਨੀ ਨੂੰ ਸਜ਼ਾ
NEXT STORY