ਪਟਿਆਲਾ, (ਜੋਸਨ)- ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ਭਲਾਈ ਟਰੱਸਟ’ ਦੇ ਮੁੱਖ ਫਾਊਂਡਰ ਚੇਅਰਮੈਨ ਡਾ. ਭਾਈ ਪਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਹੰਗਾਮੀ ਮੀਟਿੰਗ ਕੀਤੀ। ਫੈਸਲਾ ਹੋਇਆ ਕਿ ਦਸੰਬਰ ਮਹੀਨੇ ’ਚ ਮੋਹਾਲੀ ਅਤੇ ਚੰਡੀਗਡ਼੍ਹ ਯੂਨਿਟ ਪਹਿਲੇ ਹਫਤੇ ਵਿਚ ਸਵੈਟਰਾਂ, ਕੋਟੀਆਂ ਅਤੇ ਬੂਟ ਲੋਡ਼ਵੰਦ ਬੱਚੀਆਂ ਨੂੰ ਸਕੂਲਾਂ ਵਿਚ ਜਾ ਕੇ ਵੰਡੇਗਾ। ਇਸ ਮੌਕੇ ਡਾ. ਭਾਈ ਪਰਮਜੀਤ ਸਿੰਘ ਨੇ ਦੱਸਿਆ ਰਾਜਪੁਰਾ, ਬਨੂਡ਼-ਜ਼ੀਰਕਪੁਰ, ਪਟਿਆਲਾ ਸ਼ਹਿਰੀ ਅਤੇ ਪਟਿਆਲਾ ਦਿਹਾਤੀ ਯੂਨਿਟ 15 ਦਸੰਬਰ ਤੱਕ ਸਬੰਧਤ ਸਕੂਲੀ ਬੱਚੀਆਂ ਨੂੰ ਬੂਟ, ਜੁਰਾਬਾਂ ਤੇ ਸਵੈਟਰ ਭੇਟ ਕਰੇਗਾ। ਇਸ ਦੇ ਨਾਲ ਹੀ ਸ਼ਹਿਰ ਦੇ ਫੀਲਖਾਨਾ ਸਕੂਲ ਦੀ ਬਾਰ੍ਹਵੀਂ ਕਲਾਸ ਦੀ ਇਕ ਲੋਡ਼ਵੰਦ ਬੱਚੀ ਦੀ ਸਕੂਲੀ ਸਾਲਾਨਾ ਫੀਸ ਦੇਣ ਦਾ ਫੈਸਲਾ ਵੀ ਲਿਆ ਗਿਆ। ਇਸ ਦੌਰਾਨ ਪਟਿਆਲਾ ਸ਼ਹਿਰੀ ਯੂਨਿਟ ਲਈ ਬੀਬੀ ਦਰਸ਼ਨਾ ਪੁਰੀ ਸਮਾਜ ਸੇਵਿਕਾ ਨੂੰ ਸ਼ਹਿਰੀ ਮਹਿਲਾ ਪ੍ਰਧਾਨ ਅਤੇ ਪਾਰਸ ਮਹਿਤਾ ਨੂੰ ਪਟਿਆਲਾ ਸ਼ਹਿਰੀ ਮੀਡੀਆ-ਪ੍ਰੈੈੱਸ ਸਕੱਤਰ ਚੁਣਿਆ ਗਿਆ। ਦਿਹਾਤੀ ਲਈ ਬਲਜੀਤ ਸਿੰਘ ਧਰਮਗਡ਼੍ਹ ਨੂੰ ਜ਼ਿਲਾ ਦਿਹਾਤੀ ਪ੍ਰਧਾਨ ਅਤੇ ਜਨਰਲ ਸਕੱਤਰ ਦਿਹਾਤੀ ਰਣਧੀਰ ਸਿੰਘ ਸ਼ੰਭੂ ਕਲਾਂ ਨੂੰ ਨਿਯੁਕਤ ਕੀਤਾ ਗਿਆ। ਟਰੱਸਟ ਦੇ ਚੇਅਰਮੈਨ ਡਾ. ਭਾਈ ਪਰਮਜੀਤ ਸਿੰਘ ਨੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਮੀਟਿੰਗ ਨੂੰ ਟਰੱਸਟ ਦੇ ਸਕੱਤਰ ਸੁਰਿੰਦਰ ਸਿੰਘ, ਸ਼ਹਿਰੀ ਪ੍ਰਧਾਨ ਰਾਜਿੰਦਰ ਸਿੰਘ ਵੋਹਰਾ, ਜ਼ੀਰਕਪੁਰ ਦੇ ਇੰਚਾਰਜ ਅਮਿਤ ਚੋਪਡ਼ਾ, ਬੀਬੀ ਨਿਸ਼ਾ, ਬੀਬੀ ਲਵਲੀਨ ਕੌਰ, ਬੀਬੀ ਨੇਹਾ ਸ਼ਰਮਾ, ਰਾਜਪੁਰਾ ਯੂਨਿਟ ਦੇ ਪ੍ਰਧਾਨ ਡੀ. ਐੈੱਸ. ਕੱਕਡ਼, ਜਨਰਲ ਸਕੱਤਰ ਐਡਵੋਕੇਟ ਰਵਦੀਪ ਸਿੰਘ ਸੂਰੀ, ਕੈਸ਼ੀਅਰ ਕੁਲਵੰਤ ਸਿੰਘ, ਅਮਰਜੀਤ ਸਿੰਘ ਸ਼ੰਭੂ ਕਲਾਂ ਤੇ ਕੁਲਦੀਪ ਸਿੰਘ ਬਨੂਡ਼ ਨੇ ਵੀ ਟਰੱਸਟ ਦੀਆਂ ਬ੍ਰਾਂਚਾਂ ਪਿੰਡ-ਪਿੰਡ ਵਿਚ ਖੋਲ੍ਹਣ ਦਾ ਟੀਚਾ ਮਿਥਿਆ।
ਫੈਕਟਰੀ ਵਰਕਰਾਂ ਨਾਲ ਭਰੀ ਬੱਸ ਤੇ ਟਰੱਕ ਦੀ ਟੱਕਰ, 50 ਜ਼ਖਮੀ
NEXT STORY