Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 18, 2026

    5:16:28 PM

  • court sentences convict to death in hoshiarpur boy brutality case

    ਹੁਸ਼ਿਆਰਪੁਰ 'ਚ ਜਵਾਕ ਨਾਲ ਦਰਿੰਦਗੀ ਮਗਰੋਂ ਕਤਲ ਦੇ...

  • fssai on nestle india  legal cases filed for 3 children  s products

    FSSAI ਦਾ Nestle India 'ਤੇ ਸ਼ਿਕੰਜਾ : ਬੱਚਿਆਂ...

  • orders issued organize community watch patrols in villages along sutlej river

    ਪੰਜਾਬ: ਇਨ੍ਹਾਂ ਪਿੰਡਾਂ ਲਈ 30 ਸਤੰਬਰ ਤੱਕ ਸਖ਼ਤ...

  • khalsa march is conveying a message to the youth  jathedar gargaj

    ਖ਼ਾਲਸਾ ਮਾਰਚ ਦਾ ਮਕਸਦ ਕੌਮ ਦੀ ਇਕਜੁਟਤਾ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਡਿਜ਼ੀਟਲ ਅਰੈਸਟ ਦਾ ਫੈਲਦਾ ਮੱਕੜ ਜਾਲ ਅਤੇ ਸਾਧਾਰਨ ਲੋਕ!

MERI AWAZ SUNO News Punjabi(ਨਜ਼ਰੀਆ)

ਡਿਜ਼ੀਟਲ ਅਰੈਸਟ ਦਾ ਫੈਲਦਾ ਮੱਕੜ ਜਾਲ ਅਤੇ ਸਾਧਾਰਨ ਲੋਕ!

  • Edited By Rajwinder Kaur,
  • Updated: 08 Nov, 2024 06:46 PM
Jalandhar
digital arrest
  • Share
    • Facebook
    • Tumblr
    • Linkedin
    • Twitter
  • Comment

ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ। 
ਸੰਪਰਕ :9530950053

ਅੱਜ ਦੇ ਇਸ ਡਿਜੀਟਲਕਰਨ ਦੇ ਯੁੱਗ ਵਿੱਚ ਜਿੱਥੇ ਰੋਜ਼ਮੱਰਾ ਜੀਵਨ ਦੇ ਬਹੁਤ ਸਾਰੇ ਕੰਮ ਡਿਜੀਟਲ ਤਰੀਕਿਆਂ ਨਾਲ ਹੋਣ ਲੱਗ ਪਏ ਹਨ, ਉੱਥੇ ਹੀ ਇਸ ਖੇਤਰ ਵਿੱਚ ਹੁਣ ਠੱਗਾਂ ਦੁਆਰਾ ਠੱਗੀਆਂ ਮਾਰਨ ਦੇ ਢੰਗ ਤਰੀਕੇ ਵੀ ਡਿਜੀਟਲ ਹੋਣ ਲੱਗ ਪਏ ਹਨ। ਇਸੇ ਸੰਦਰਭ ਵਿੱਚ ਪਿਛਲੇ ਦਿਨਾਂ ਤੋਂ ਇੱਕ ਸ਼ਬਦ ਜੋ ਲਗਾਤਾਰ ਮੀਡੀਆ ਦੀ ਚਰਚਾ 'ਚ ਬਣਿਆ ਹੋਇਆ ਹੈ। ਉਹ ਹੈ ''ਡਿਜੀਟਲ ਅਰੈਸਟ!'' ਇਹ ਸ਼ਬਦ ਭਾਵੇਂ ਤੁਹਾਨੂੰ ਕਿਸੇ ‘ਸਾਇੰਸ ਫਿਕਸ਼ਨ’ ਫਿਲਮ ਦੇ ਵਿਸ਼ੇ ਵਰਗਾ ਜਾਪੇ ਪਰ ਸੱਚਾਈ ਤਾਂ ਇਹ ਹੈ ਕਿ ਅੱਜ ਇਹ ਸ਼ਬਦ ਜਿਵੇਂ ਤੇਜ਼ੀ ਨਾਲ ਆਮ ਜ਼ਿੰਦਗੀ ਲਈ ਇੱਕ ਖ਼ਤਰਾ ਬਣ ਸਾਧਾਰਨ ਲੋਕਾਂ ਦੇ ਜੀਵਨ ਤੇ ਮੰਡਰਾ ਰਿਹਾ ਹੈ।

ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ

ਇਸ ਡਿਜੀਟਲ ਅਰੈਸਟ ਰਾਹੀਂ ਪਹਿਲਾਂ ਪਹਿਲ ਠੱਗ ਵੀਡੀਓ ਕਾਲ ਰਾਹੀਂ ਪੁਲਸ ਅਫ਼ਸਰ ਅਤੇ ਸਰਕਾਰੀ ਅਧਿਕਾਰੀ ਬਣ ਕੇ ਤੁਹਾਨੂੰ ਡਰਾਉਂਦੇ ਹਨ। ਵੀਡੀਓ ਕਾਲ ਰਾਹੀਂ ਤੁਹਾਡੀ ਹਰ ਪਲ਼ ਦੀ ਜਾਣਕਾਰੀ ਲੈਂਦੇ ਹਨ, ਤੁਸੀਂ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ। ਤੁਹਾਨੂੰ ਗ੍ਰਿਫ਼ਤਾਰੀ ਦਾ ਡਰ ਦੇ ਖ਼ੋਫ਼ਜ਼ਦਾ ਕੀਤਾ ਜਾਂਦਾ ਹੈ। ਡਰਾ ਧਮਕਾ ਕੇ ਤੁਹਾਡੇ ਕੋਲੋਂ ਨਿੱਜੀ ਬੈਂਕ ਖਾਤਿਆਂ ਵਿੱਚ ਪੈਸੇ ਮੰਗਵਾਉਂਦੇ ਹਨ। ਦਿਨ ਤੋਂ ਲੈ ਕੇ ਰਾਤ ਤੱਕ ਤੁਹਾਨੂੰ ਹਰ ਪਲ਼ ਉਨ੍ਹਾਂ ਦੀ ਨਿਗਰਾਨੀ ਵਿੱਚ ਰਹਿਣਾ ਪੈਂਦਾ ਹੈ।

ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੀ 27 ਅਕਤੂਬਰ ਨੂੰ ਆਪਣੇ ਪ੍ਰੋਗਰਾਮ ''ਮਨ ਕੀ ਬਾਤ" ਦੌਰਾਨ ਪ੍ਰਧਾਨ ਮੰਤਰੀ ਨੇ ਇਸ ਦਾ ਤਜ਼ਕਰਾ ਕਰਦਿਆਂ ਕਿਹਾ, 'ਡਿਜੀਟਲ ਅਰੈਸਟ' ਦੇ ਸ਼ਿਕਾਰ ਲੋਕਾਂ 'ਚ ਹਰ ਵਰਗ ਅਤੇ ਹਰ ਉਮਰ ਦੇ ਲੋਕ ਸ਼ਾਮਲ ਹਨ। ਡਰ ਕਾਰਨ ਉਹ ਮਿਹਨਤ ਨਾਲ ਕਮਾਏ ਲੱਖਾਂ ਰੁਪਏ ਗੁਆ ਦਿੰਦੇ ਹਨ।" ਉਨ੍ਹਾਂ ਅੱਗੇ ਇਹ ਵੀ ਕਿਹਾ, 'ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਡਰਨਾ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਾਂਚ ਏਜੰਸੀ ਕਦੇ ਵੀ ਫ਼ੋਨ ਕਾਲ ਜਾਂ ਵੀਡੀਓ ਕਾਲ 'ਤੇ ਇਸ ਤਰ੍ਹਾਂ ਦੀ ਪੁੱਛ-ਗਿੱਛ ਨਹੀਂ ਕਰਦੀ।''
ਡਿਜੀਟਲ ਅਰੈਸਟ ਤੋਂ ਬਚਣ ਲਈ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, "ਕੋਈ ਵੀ ਕਾਲ ਆਉਣ ਉੱਤੇ ਪਹਿਲਾਂ ਰੁਕੋ ਫੇਰ ਸੋਚੋ ਅਤੇ ਐਕਸ਼ਨ ਲਵੋ, ਕਿਸੇ ਨੂੰ ਆਪਣੀ ਨਿੱਜੀ ਜਾਣਕਾਰੀ ਨਾ ਦਿਓ। ਸੰਭਵ ਹੋਵੇ ਤਾਂ ਸਕ੍ਰੀਨਸ਼ਾਟ ਲਵੋ ਅਤੇ ਰਿਕਾਰਡਿੰਗ ਜ਼ਰੂਰ ਕਰੋ।''

ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼

ਉਕਤ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਜਿਹੇ ਮਾਮਲਿਆਂ 'ਚ ਰਾਸ਼ਟਰੀ ਸਾਈਬਰ ਹੈਲਪਲਾਈਨ 1930 'ਤੇ ਡਾਇਲ ਕਰਨ ਅਤੇ ਸਾਈਬਰ ਕ੍ਰਾਈਮ ਡਾਟ ਜੀਓਵੀ ਡਾਟ ਇਨ 'ਤੇ ਰਿਪੋਰਟ ਕਰਨ ਤੋਂ ਇਲਾਵਾ ਪਰਿਵਾਰ ਅਤੇ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਵੱਲੋ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਭਾਰਤ ਵਿੱਚ ਡਿਜੀਟਲ ਅਰੈਸਟ ਰਾਹੀਂ 2024 ਅਪ੍ਰੈਲ ਤੱਕ ਕੁੱਲ 120.30 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਦੋਂ ਕਿ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਨੇ ਇਸ ਸਾਲ 1 ਜਨਵਰੀ ਤੋਂ 30 ਅਪ੍ਰੈਲ ਤੱਕ 0.74 ਮਿਲੀਅਨ ਸ਼ਿਕਾਇਤਾਂ ਦਰਜ ਕੀਤੀਆਂ, ਜਦਕਿ 2023 ਵਿੱਚ 1.5 ਮਿਲੀਅਨ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।" 

ਵਰਨਣਯੋਗ ਹੈ ਕਿ ਡਿਜੀਟਲ ਇੰਡੀਆ ਪ੍ਰੋਗਰਾਮ ਭਾਰਤ ਸਰਕਾਰ ਨੇ 2015 ਵਿੱਚ ਬੜੇ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤਾ ਸੀ। ਇਸ ਨੇ ਦੇਸ਼ ਨੂੰ ਡਿਜੀਟਲ ਤੌਰ ’ਤੇ ਸਸ਼ਕਤ ਦੇਸ਼ ਬਣਾਉਣ ਦਾ ਆਪਣਾ ਉਦੇਸ਼ ਕਾਫ਼ੀ ਹੱਦ ਤੱਕ ਪੂਰਾ ਵੀ ਕਰ ਲਿਆ ਹੈ ਪਰ ਇਸਦਾ ਨਾਕਰਾਤਮਕ ਸਿੱਟਾ ਇਹ ਨਿਕਲਿਆ ਹੈ ਕਿ ਸਾਈਬਰ ਅਪਰਾਧ ਦੇ ਸੰਦਰਭ ਵਿੱਚ ਦੇਸ਼ ਦੇ ਨਾਗਰਿਕ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ। ਇਸ ਸਾਈਬਰ ਕ੍ਰਾਈਮ ਤੋਂ ਲੋਕਾਂ, ਖ਼ਾਸਕਰ ਬਜ਼ੁਰਗਾਂ ਨੂੰ ਇਸ ਮਾਮਲੇ ਵਿੱਚ ਬਹੁਤ ਚੌਕਸ ਰਹਿਣ ਦੀ ਲੋੜ ਹੈ, ਕਿਉਂਕਿ ਉਹ ਤਕਨਾਲੋਜੀ ਨਾਲ ਵਿਚਰਨ ਪੱਖੋਂ ਵਧੇਰੇ ਸਹਿਜ ਨਹੀਂ ਹੁੰਦੇ। 

ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ

ਜਿਥੋਂ ਤੱਕ ਡਿਜੀਟਲ ਅਰੈਸਟ ਅਪਰਾਧ ਦੇ ਤੌਰ-ਤਰੀਕੇ ਸਵਾਲ ਹੈ ਤਾਂ ਉਹ ਇਸ ਤਰ੍ਹਾਂ ਦਾ ਹੈ: ਕਿ ਕਾਲਰ ਪੁਲੀਸ, ਸੀਬੀਆਈ, ਆਰਬੀਆਈ ਜਾਂ ਨਾਰਕੋਟਿਕਸ ਵਿਭਾਗ ਦਾ ਅਧਿਕਾਰੀ ਬਣ ਕੇ ਫੋਨ ਕਰਦਾ ਹੈ ਤੇ ਫੋਨ ਚੁੱਕਣ ਵਾਲੇ ਨੂੰ ਦੱਸਦਾ ਹੈ ਕਿ ਏਜੰਸੀ ਉਸ ਬਾਰੇ ਜਾਂਚ-ਪੜਤਾਲ ਕਰ ਰਹੀ ਹੈ। ਇਸ ਉਪਰੰਤ ਫਰਜ਼ੀ ਅਧਿਕਾਰੀ ਉਕਤ ਵਿਅਕਤੀ ਨੂੰ ਪੈਸਿਆਂ ਦਾ ਜੁਗਾੜ ਕਰਨ ਲਈ ਕਹਿੰਦਾ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਦਾ ਡਰਾਵਾ ਦਿੰਦਾ ਹੈ ਜਿਸ ’ਚ ਗ੍ਰਿਫ਼ਤਾਰੀ ਵੀ ਸ਼ਾਮਿਲ ਹੈ। ਨਿਰੋਲ ਘਬਰਾਹਟ ਤੇ ਇਸ ਤੱਥ ਤੋਂ ਡਰਿਆ ‘ਪੀੜਤ’ ਕਿ ‘ਅਧਿਕਾਰੀ’ ਤਾਂ ਉਸ ਬਾਰੇ ਬਹੁਤ ਕੁਝ ਜਾਣਦਾ ਹੈ, ਅਖ਼ੀਰ ’ਚ ਅਦਾਇਗੀ ਕਰ ਬੈਠਦਾ ਹੈ।

ਉਕਤ ਸੰਦਰਭ ਵਿੱਚ ਕੁਝ ਮਹੀਨੇ ਪਹਿਲਾਂ ਸਾਈਬਰ ਅਪਰਾਧੀਆਂ ਦੇ ਇੱਕ ਅੰਤਰਰਾਜੀ ਗੈਂਗ ਨੇ ਸੀਬੀਆਈ ਅਧਿਕਾਰੀ ਬਣ ਕੇ ਇੱਕ ਉੱਘੇ ਉਦਯੋਗਪਤੀ ਤੋਂ ਸੱਤ ਕਰੋੜ ਰੁਪਏ ਹਥਿਆ ਲਏ ਸਨ। ਇੱਥੇ ਦੱਸਦੇ ਚੱਲੀਏ ਕਿ ਅਪਰਾਧੀਆਂ ਨੇ ਦੋ ਦਿਨਾਂ ਤੱਕ ਓਸਵਾਲ ਨੂੰ ਡਿਜੀਟਲ ਨਿਗਰਾਨੀ ਹੇਠ ਰੱਖਿਆ ਤੇ ਕਿਸੇ ਨੂੰ ਵੀ ਫੋਨ ਜਾਂ ਮੈਸੇਜ ਨਹੀਂ ਕਰਨ ਦਿੱਤਾ। ਜਾਅਲਸਾਜ਼ਾਂ ਨੇ ਇੱਕ ਵੀਡੀਓ ਕਾਲ ਜ਼ਰੀਏ ਸੁਪਰੀਮ ਕੋਰਟ ਦੀ ਜਾਅਲੀ ਸੁਣਵਾਈ ਵੀ ਬਣਾ ਲਈ। ਜੇ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਵਿਅਕਤੀ ਨੂੰ ਫਰਾਡੀਆਂ ਵੱਲੋਂ ਲਾਚਾਰ ਬਣਾ ਕੇ ਰੱਖਿਆ ਜਾ ਸਕਦਾ ਹੈ ਤਾਂ ਆਮ ਲੋਕਾਂ ਨਾਲ ਉਹ ਕੀ ਕੁਝ ਕਰ ਸਕਦੇ ਹਨ, ਇਸ ਦਾ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਲਖਨਊ ਦੀ ਇੱਕ ਡਾਕਟਰ ਨਾਲ ਵੀ ਡਿਜੀਟਲ ਅਰੈਸਟ ਦੌਰਾਨ ਕਰੀਬ ਦੋ ਕਰੋੜ ਦੀ ਠੱਗੀ ਵੱਜ ਚੁੱਕੀ ਹੈ। 

ਇਹ ਵੀ ਪੜ੍ਹੋ -  ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੁਝ ਦਿਨ ਪਹਿਲਾਂ ਨੋਇਡਾ ਦੇ ਇੱਕ ਸਿਨਹਾ ਨਾਂ ਦੇ ਵਿਅਕਤੀ ਤੋਂ ਵੀ ਉਕਤ ਡਿਜੀਟਲ ਅਰੈਸਟ ਗਿਰੋਹ ਦੇ ਮੈਂਬਰਾਂ ਨੇ ਕਰੀਬ ਡੇਢ ਕਰੋੜ ਰੁਪਏ ਆਪਣੇ ਜ਼ਾਤੀ ਬੈਂਕਾਂ ਚ ਟਰਾਂਸਫਰ ਕਰ ਕਰਵਾ ਲਏ। ਇਸੇ ਸੰਦਰਭ ਵਿੱਚ ਇੱਕ ਹੋਰ ਬਹੁਤ ਚਰਚਿਤ ਮਾਮਲਾ ਜੋ ਪਿਛਲੇ ਮਹੀਨੇ ਚੰਡੀਗੜ੍ਹ ਦੇ ਹਰੀਨਾਥ ਨੂੰ ਪੇਸ਼ ਆਇਆ। ਇਸ ਸੰਬੰਧੀ ਪੀੜਤ ਵਿਅਕਤੀ ਹਰੀਨਾਥ ਨੇ ਇੱਕ ਨਿਊਜ਼ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ "ਉਹ (ਭਾਵ ਡਿਜੀਟਲ ਅਰੈਸਟ ਕਰਨ ਵਾਲੇ) 22 ਦਿਨ ਹਰ ਸਮੇਂ ਮੇਰੇ ਨਾਲ ਵੀਡੀਓ ਕਾਲ ਉੱਤੇ ਰਹਿੰਦੇ ਸਨ। ਮੈਂਨੂੰ ਬਾਥਰੂਮ ਜਾਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਮੈਸੇਜ ਕਰਨਾ ਪੈਂਦਾ ਸੀ ਕਿ ਹੁਣ ਮੈਂ ਬਾਥਰੂਮ ਵਿੱਚ ਜਾ ਰਿਹਾ ਹਾਂ।" ਉਹਨਾਂ ਅਨੁਸਾਰ ਉਹ 2 ਅਕਤੂਬਰ ਤੋਂ 24 ਅਕਤੂਬਰ ਤੱਕ ਕੁੱਲ 22 ਦਿਨ ਲਗਾਤਾਰ ਸਾਇਬਰ ਠੱਗਾਂ ਦੇ ਕਹਿਣ ਮੁਤਾਬਕ ਚੱਲਦੇ ਰਹੇ ਅਤੇ ਉਨ੍ਹਾਂ ਨੂੰ ਪੈਸੇ ਭੇਜਦੇ ਰਹੇ। ਉਹ ਘਰ ਵਿੱਚ ਜਾਂ ਬਾਹਰ ਜਾਣ ਵੇਲੇ ਹਰ ਕੰਮ ਸਾਈਬਰ ਠੱਗਾਂ ਨੂੰ ਦੱਸਕੇ ਕਰਦੇ ਸਨ। ਹਰੀਨਾਥ ਅਨੁਸਾਰ ਇਨ੍ਹਾਂ 22 ਦਿਨਾਂ ਦੌਰਾਨ ਵੱਖ ਵੱਖ ਦਿਨਾਂ ਚ ਹੁਣ ਤੱਕ ਮੇਰੇ ਤੋਂ 51 ਲੱਖ ਦੋ ਹਜ਼ਾਰ ਰੁਪਏ ਦੀ ਠੱਗੀ ਮੇਰੇ ਨਾਲ ਮਾਰੀ ਜਾ ਚੁੱਕੀ ਹੈ । 2 ਅਕਤੂਬਰ ਨੂੰ 12 ਵਜੇ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਉਸਨੇ ਕਿਹਾ ਕਿ ਮੈਂ ਟੈਲੀਕਾਮ ਕੰਪਨੀ ਤੋਂ ਬੋਲ ਰਹੀ ਹਾਂ, ਦੋ ਘੰਟੇ ਬਾਅਦ ਤੁਹਾਡਾ ਫ਼ੋਨ ਬੰਦ ਹੋ ਜਾਵੇਗਾ। ਮੇਰੇ ਪੁੱਛਣ ਉੱਤੇ ਕੁੜੀ ਨੇ ਦੱਸਿਆ ਕਿ ਮੁੰਬਈ ਵਿੱਚ ਤੁਹਾਡੇ ਅਧਾਰ ਕਾਰਡ ਉੱਤੇ 30 ਅਗਸਤ ਨੂੰ ਇੱਕ ਮੋਬਾਈਲ ਸਿਮ ਜਾਰੀ ਕੀਤਾ ਗਿਆ ਹੈ। ਇਸ ਸਿਮ ਉੱਤੇ ਸੱਤ ਧੋਖਾਧੜੀ ਦੀਆਂ ਸ਼ਿਕਾਇਤਾਂ ਅਤੇ ਇੱਕ ਐੱਫ਼ਆਈਆਰ ਦਰਜ ਹੋਈ ਹੈ। 

ਇਸ 'ਤੇ ਮੈਂ ਉਨ੍ਹਾਂ ਨੂੰ ਕਿਹਾ ਮੁੰਬਈ ਵਿੱਚ ਤਾਂ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ, ਮੈਂ ਤਾਂ ਚੰਡੀਗੜ੍ਹ ਵਿੱਚ ਰਹਿੰਦਾ ਹਾਂ। ਉਨ੍ਹਾਂ ਨੇ ਮੇਰੀ ਨਾਲ ਦੀ ਨਾਲ ਇੱਕ ਫਰਜ਼ੀ ਪੁਲਸ ਅਧਿਕਾਰੀ ਨਾਲ ਗੱਲ ਕਰਵਾਈ। ਇਸ ਤੇ ਉਸ ਪੁਲਸ ਅਧਿਕਾਰੀ ਨੇ ਮੈਨੂੰ ਜਵਾਬ ਦਿੱਤਾ ਕਿ, "ਅਰੇ ਇਹ ਕੀ ਕਰ ਦਿੱਤਾ ਤੁਸੀਂ? ਤੁਸੀਂ ਤਾਂ ਬਹੁਤ ਵੱਡੀ ਧੋਖਾਧੜੀ ਕਰ ਰਹੇ ਹੋ। ਨਰੇਸ਼ ਗੋਇਲ ਨਾਮ ਦੇ ਵਿਅਕਤੀ ਨਾਲ ਕੋਈ ਬਹੁਤ ਵੱਡਾ ਧੋਖਾ ਹੋਇਆ ਹੈ। ਤੁਹਾਡੇ ਨਾਮ ਦਾ ਕੇਨਰਾ ਬੈਂਕ ਵਿੱਚ ਖਾਤਾ ਖੁੱਲ੍ਹਿਆ ਹੋਇਆ ਹੈ। ਉਨ੍ਹਾਂ ਕਿਹਾ “ਇਸ ਖਾਤੇ ਤੋਂ 6 ਕਰੋੜ 80 ਲੱਖ ਦਾ ਲੈਣ-ਦੇਣ ਹੋਇਆ ਹੈ। ਇਸ ਦੇ ਵਿੱਚੋਂ 10 ਫ਼ੀਸਦੀ ਤੁਹਾਡੇ ਨਾਮ ਉੱਤੇ ਆਇਆ ਹੈ। ਤੁਹਾਡੇ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਹੋ ਚੁੱਕਿਆ ਹੈ। ਪੁਲਿਸ ਦੋ ਘੰਟੇ ਦੇ ਅੰਦਰ-ਅੰਦਰ ਤੁਹਾਨੂੰ ਗ੍ਰਿਫ਼ਤਾਰ ਕਰਨ ਲਈ ਆ ਰਹੀ ਹੈ।” ਹਰੀਨਾਥ ਅੱਗੇ ਦੱਸਦੇ ਹਨ, "ਮੈਂ ਘਬਰਾ ਗਿਆ ਸੀ। ਮੈਂ ਕੁਝ ਵੀ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।”

ਇਹ ਵੀ ਪੜ੍ਹੋ -  ਜੇਲ੍ਹ ਕਰਵਾ ਸਕਦਾ ਸਮਾਰਟਫੋਨ, ਖਰੀਦਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਇਸ ਤੋਂ ਬਾਅਦ ਉਸ ਫਰਜ਼ੀ ਪੁਲਸ ਵਾਲੇ ਨੇ ਮੈਨੂੰ ਕਿਹਾ ਕਿ ਇਹ ਕੇਸ ਤਾਂ ਬਹੁਤ ਵੱਡਾ ਹੈ। ਇਸ ਕੇਸ ਦੀ ਜਾਂਚ ਆਰਬੀਆਈ, ਸੀਬੀਆਈ, ਸੁਪਰੀਮ ਕੋਰਟ ਕਰ ਰਹੀ ਹੈ। ਮੈਂ ਤੁਹਾਡੀ ਸੀਬੀਆਈ ਅਫ਼ਸਰ ਨਾਲ ਗੱਲਬਾਤ ਕਰਵਾ ਰਿਹਾ ਹੈ। ਫ਼ਿਰ ਕਿਸੇ ਨੇ ਮੇਰੇ ਨਾਲ ਸੀਬੀਆਈ ਅਫ਼ਸਰ ਬਣ ਕੇ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਲਦ ਤੋਂ ਜਲਦ ਮੁੰਬਈ ਆ ਜਾਓ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਮੁੰਬਈ ਨਹੀਂ ਆ ਸਕਦਾ। ਫ਼ਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਜੇਕਰ ਤੁਸੀਂ ਮੁੰਬਈ ਨਹੀਂ ਆ ਸਕਦੇ ਤਾਂ ਸਾਡੇ ਕੋਲ ਇੱਕ ਹੋਰ ਤਰੀਕਾ ਹੈ। ਤੁਸੀਂ ਘਰ ਵਿੱਚ ਰਹਿ ਕੇ ਹੀ ਜਾਂਚ ਵਿੱਚ ਸਹਿਯੋਗ ਦਿਓ। ਹਰੀਨਾਥ ਦੱਸਦੇ ਹਨ ਕਿ ਉਨ੍ਹਾਂ ਨੇ ਕਿਹਾ,“ਤੁਸੀਂ ਹਰ ਪਲ ਸਾਡੇ ਨਾਲ ਮੋਬਾਈਲ ਰਾਹੀਂ ਜੁੜੇ ਰਹੋਗੇ ਅਗਲੇ ਦਿਨ ਸਵੇਰੇ 10 ਵਜੇ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ।” ''ਤੁਸੀਂ ਆਪਣੀ ਸਾਰੀ ਸੰਪਤੀ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰੋਗੇ। ਆਰਬੀਆਈ ਤੁਹਾਡੇ ਖਾਤਿਆਂ, ਜਮਾਂ-ਪੂੰਜੀ ਦੀ ਜਾਂਚ ਕਰੇਗੀ ਜੇਕਰ ਤੁਸੀਂ ਬੇਕਸੂਰ ਸਾਬਤ ਹੋਏ ਤਾਂ ਤੁਹਾਨੂੰ ਛੱਡ ਦਿੱਤਾ ਜਾਵੇਗਾ।"

PunjabKesari

ਹਰੀਨਾਥ ਨੇ ਅੱਗੇ ਦੱਸਿਆ,"ਅਗਲੇ ਦਿਨ 3 ਅਕਤੂਬਰ ਨੂੰ ਸਵੇਰੇ 10 ਵਜੇ ਮੋਬਾਈਲ ਰਾਹੀਂ ਸਾਡੀ ਮੀਟਿੰਗ ਹੋਈ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਪੈਸੇ ਹਨ, ਕਿੰਨੀ ਜਾਇਦਾਦ ਹੈ। ਮੈਂ ਸਭ ਕੁਝ ਸਪੱਸ਼ਟ ਦੱਸ ਦਿੱਤਾ ਕਿ ਮੇਰੇ ਕੋਲ 9 ਲੱਖ ਰੁਪਏ ਦੀ ਐੱਫਡੀ ਹੈ।” “ਉਨ੍ਹਾਂ ਨੇ ਮੈਨੂੰ ਤੁਰੰਤ ਬੈਂਕ ਜਾ ਕੇ ਪੈਸੇ ਉਨ੍ਹਾਂ ਨੂੰ ਭੇਜਣ ਲਈ ਕਿਹਾ। ਮੈਂ 3 ਤਰੀਕ ਸ਼ਾਮ ਨੂੰ ਆਨਲਾਈਨ ਆਪਣੀ ਐੱਫਡੀ ਤੁੜਵਾ ਦਿੱਤੀ। ਅਗਲੇ ਦਿਨ 4 ਤਰੀਕ ਨੂੰ ਮੁੜ ਸਾਡੀ ਮੀਟਿੰਗ ਹੋਈ।”
ਹਰੀਨਾਥ ਕਹਿੰਦੇ ਹਨ, "ਮੇਰੇ ਤੋਂ ਇਹ ਬਹੁਤ ਵੱਡੀ ਗ਼ਲਤੀ ਹੋਈ ਕਿ ਮੈਂ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕੌਣ ਹਨ ਤੇ ਆਰਬੀਆਈ, ਸੀਬੀਆਈ ਮੈਨੂੰ ਵ੍ਹਟਸਐਪ ਰਾਹੀਂ ਸੰਪਰਕ ਕਿਉਂ ਕਰ ਰਹੇ ਹਨ। ਮੈਂ ਬਸ ਡਰ ਗਿਆ ਸੀ ਅਤੇ ਜੋ ਜੋ ਉਹ ਕਹਿੰਦੇ ਗਏ ਮੈਂ ਕਰਦਾ ਗਿਆ।" ਹਰੀਨਾਥ ਦੱਸਦੇ ਹਨ,"ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਪੈਸੇ ਬੈਂਕ ਰਾਹੀਂ ਭੇਜ ਦਿਓ। ਮੈਂ ਪਹਿਲੀ ਵਾਰ 4 ਅਕਤੂਬਰ ਨੂੰ ਆਰਟੀਜੀਐੱਸ ਰਾਹੀਂ 9 ਲੱਖ 80 ਹਜ਼ਾਰ ਰੁਪਏ ਭੇਜੇ।” “ਦੂਜੀ ਵਾਰ ਮੈਂ 5 ਅਕਤੂਬਰ ਨੂੰ 20 ਲੱਖ ਰੁਪਏ ਭੇਜੇ। ਫ਼ਿਰ 7 ਅਕਤੂਬਰ ਨੂੰ ਪਹਿਲਾਂ 9 ਲੱਖ 80 ਹਜ਼ਾਰ ਰੁਪਏ ਭੇਜੇ ਅਤੇ ਬਾਅਦ ਵਿੱਚ 50 ਹਜ਼ਾਰ ਰੁਪਏ ਭੇਜੇ ਗਏ। ਇਸੇ ਤਰ੍ਹਾਂ 9 ਅਕਤੂਬਰ ਨੂੰ 5 ਲੱਖ ਰੁਪਏ ਭੇਜੇ ਗਏ।”

“ਇਹ ਸਿਲਸਿਲਾ ਜਾਰੀ ਰਿਹਾ 13 ਅਕਤੂਬਰ ਨੂੰ 99 ਹਜ਼ਾਰ 999 ਰੁਪਏ ਭੇਜੇ ਅਤੇ 14 ਅਕਤੂਬਰ ਨੂੰ 2 ਲੱਖ 80 ਹਜ਼ਾਰ ਰੁਪਏ ਭੇਜੇ ਗਏ।” “ਫ਼ਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜੇਕਰ ਆਪਣੀ ਐੱਫ਼ਆਈਆਰ ਰੱਦ ਕਰਵਾਉਣੀ ਹੈ ਤਾਂ 2 ਲੱਖ ਰੁਪਏ ਦੇ ਦਿਓ ਤਾਂ ਮੈਂ 16 ਅਕਤੂਬਰ ਨੂੰ 88 ਹਜ਼ਾਰ ਰੁਪਏ ਦਿੱਤੇ।” ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਆਰਬੀਆਈ ਨੇ ਜੋ ਜਾਂਚ ਕੀਤੀ ਹੈ ਉਸ ਜਾਂਚ ਦੀ ਫੀਸ ਡੇਢ ਲੱਖ ਰੁਪਏ ਹੈ। ਇਸ ਤੋਂ ਬਾਅਦ ਮੈਨੂੰ ਲੱਗਿਆ ਕਿ ਜੇਕਰ ਮੈਂ ਪੈਸੇ ਕਢਾਵਾਉਣੇ ਹਨ ਤਾਂ ਮੈਨੂੰ ਪੈਸੇ ਦੇਣੇ ਹੀ ਪੈਣਗੇ। ਇਸ ਲਈ ਮੈਂ 22 ਅਕਤੂਬਰ ਨੂੰ 1 ਲੱਖ 50 ਹਜ਼ਾਰ ਰੁਪਏ ਹੋਰ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤੇ। ਇਹ ਸਭ ਕੁੱਝ ਵਾਪਰਣ ਉਪਰੰਤ ਉਕਤ ਵਿਅਕਤੀ ਨੂੰ ਲੱਗਿਆ ਕਿ ਉਹਦੇ ਨਾਲ ਕੋਈ ਧੋਖਾ ਹੋਇਆ ਹੈ। ਉਸ ਤੋਂ ਬਾਅਦ ਉਸ ਨੇ ਪਰਿਵਾਰ ਨਾਲ ਗੱਲ ਕੀਤੀ ਅਤੇ ਮਲੋਆ ਥਾਣੇ ਗਿਆ, ਤੇ ਉਨ੍ਹਾਂ ਨੇ ਉਸ ਨੂੰ ਸਾਈਬਰ ਸੈੱਲ ਜਾਣ ਲਈ ਕਿਹਾ। ਇਸ ਉਪਰੰਤ ਉਨ੍ਹਾਂ 17 ਸੈਕਟਰ ਸਾਈਬਰ ਥਾਣੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ। ਦਰਅਸਲ ਅੱਜ ਲੋੜ ਹੈ ਅਜਿਹੇ ਫਰਜ਼ੀ ਲੋਕਾਂ ਤੋਂ ਚੁਕੰਨੇ ਅਤੇ ਹੁਸ਼ਿਆਰ ਰਹਿਣ ਦੀ।

ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Digital Arrest
  • Spread
  • Spider Web
  • Common People
  • Cheats
  • ਡਿਜ਼ੀਟਲ ਅਰੈਸਟ
  • ਮੱਕੜ ਜਾਲ
  • ਸਾਧਾਰਨ ਲੋਕ

ਟਰੰਪ ਦੇ ਜਿੱਤ ਤੋਂ ਬਾਅਦ ਪਹਿਲੇ ਸੰਬੋਧਨ ਦੇ ਅਰਥ...!

NEXT STORY

Stories You May Like

  • growing network of banned chemical drugs in the country
    ‘ਦੇਸ਼ ’ਚ ਪਾਬੰਦੀਸ਼ੁਦਾ ਕੈਮੀਕਲ ਨਸ਼ਿਆਂ ਦਾ ਵਧਦਾ ਜਾਲ’ ਨਾਜਾਇਜ਼ ਫੈਕਟਰੀਆਂ ਧੜੱਲੇ ਨਾਲ ਕਰ ਰਹੀਆਂ ਨਿਰਮਾਣ!
  • 2 people arrested
    ਹੈਰੋਇਨ ਅਤੇ ਕੈਪਸੂਲਾਂ ਸਮੇਤ 2 ਲੋਕ ਗ੍ਰਿਫ਼ਤਾਰ
  • jalandhar cp satinder singh appeal to public  be careful of   digital arrest
    ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ 'ਤੇ ਰਹੋ ਸਾਵਧਾਨ
  • 7 people arrested with heroin and drug capsules
    ਹੈਰੋਇਨ ਅਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ 7 ਲੋਕ ਗ੍ਰਿਫ਼ਤਾਰ
  • chinese government  s censorship net on floods in tibet
    ਤਿੱਬਤ 'ਚ ਆਏ ਹੜ੍ਹ 'ਤੇ ਚੀਨੀ ਸਰਕਾਰ ਦਾ ਸੈਂਸਰਸ਼ਿਪ ਦਾ ਜਾਲ ! ਹੋਇਆ ਵੱਡਾ ਖੁਲਾਸਾ
  • 29 451 cases settled in national lok adalat
    ਕੌਮੀ ਲੋਕ ਅਦਾਲਤ ’ਚ 29,451 ਮਾਮਲਿਆਂ ਦਾ ਨਿਪਟਾਰਾ, 11.96 ਕਰੋੜ ਰੁਪਏ ਤੋਂ ਵੱਧ ਦੇ ਐਵਾਰਡ ਪਾਸ
  • india  s   digital blueprint   for brics  sovereignty and interoperability
    BRICS ਲਈ ਭਾਰਤ ਦਾ 'ਡਿਜੀਟਲ ਬਲੂਪ੍ਰਿੰਟ': ਪ੍ਰਭੂਸੱਤਾ ਅਤੇ ਅੰਤਰ-ਕਾਰਜਸ਼ੀਲਤਾ 'ਤੇ ਅਧਾਰਤ ਇੱਕ ਨਵਾਂ ਆਦੇਸ਼
  • a new  wrong number call  scam in punjab
    ਪੰਜਾਬ ’ਚ ਕੁੜੀਆਂ ਦਾ ‘ਗਲਤੀ ਨਾਲ ਕਾਲ’ ਵਾਲਾ ਨਵਾਂ ਜਾਲ! ਮੁੰਡੇ ਨੂੰ ਬੇਹੋਸ਼ ਕਰਕੇ ਜੋ ਕੀਤਾ, ਹੋਸ਼ ਉਡਾਵੇਗਾ ਮਾਮਲਾ
  • bjp  s anti drug rally on september 30
    ਜਲੰਧਰ 'ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ...
  • launch of the drug free punjab yatra by the bjp
    'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ...
  • sodhal ram leela park dug up to install swings
    ਝੂਲੇ ਲਾਉਣ ਦੀ ਆੜ 'ਚ ਪੁੱਟ ਦਿੱਤਾ ਸੋਢਲ ਰਾਮ ਲੀਲਾ ਪਾਰਕ, ਕਮਿਸ਼ਨਰ ਕੋਲ ਪਹੁੰਚੀ...
  • kidnapped boy recovered in jalandhar within 12 hours
    ਜਲੰਧਰ 'ਚ ਖੇਡਦੇ ਸਮੇਂ ਅਗਵਾ ਹੋਇਆ ਜਵਾਕ 12 ਘੰਟਿਆਂ 'ਚ ਬਰਾਮਦ, ਬੱਸ ਸਟੈਂਡ...
  • uproar over encroachment on tradinag stalls market
    ਨਵੀਂ ਮਕਸੂਦਾਂ ਸਬਜ਼ੀ ਮੰਡੀ ’ਚ ਫੜ੍ਹਾਂ ’ਤੇ ਕਬਜ਼ੇ ਨੂੰ ਲੈ ਕੇ ਹੰਗਾਮਾ: ਆੜ੍ਹਤੀ...
  • rail traffic affected by farmers   protest
    ਕਿਸਾਨ ਅੰਦੋਲਨ ਨਾਲ ਰੇਲ ਆਵਾਜਾਈ ਪ੍ਰਭਾਵਿਤ: 1 ਘੰਟਾ ਦੇਰੀ ਨਾਲ ਪਹੁੰਚੀ...
  • councilors corner the corporation over the completion certificate
    ਕੰਪਲੀਸ਼ਨ ਸਰਟੀਫਿਕੇਟ ’ਤੇ ਕੌਂਸਲਰਾਂ ਨੇ ਨਿਗਮ ਨੂੰ ਘੇਰਿਆ, ਕਮਿਸ਼ਨਰ ਤੋਂ ਫੰਡ ਦੇ...
  • municipal corporation in dire straits
    ਨਗਰ ਨਿਗਮ ਦੇ ਹਾਲਾਤ ਬਦਤਰ, ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਰੱਖਿਆ ਜਾ...
Trending
Ek Nazar
flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +