ਟੀ ਵੀ ਉੱਪਰ ਨੰਨ੍ਹੀ ਛਾਂ ਪ੍ਰੋਗਰਾਮ ਦੇਖਦੀ ਹੋਈ ਕਿਰਨ ਸੋਚਦੀ ਹੁੰਦੀ ਸੀ ਕਿ ਉਹ ਵੀ ਇੱਕ ਦਿਨ ਵੱਡੀ ਹੋ ਕੇ ਕੁਝ ਬਣੇਗੀ, ਤੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰੇਗੀ ਇਹੀ ਗੱਲਾਂ ਦੇ ਸੁਪਨੇ ਬੁਣਦੇ ਹੋਏ ਉਹ ਆਪਣੀ ਪੜ੍ਹਾਈ ਕਰ ਰਹੀ ਸੀ ।ਅੱਜ 80%ਨੰਬਰ ਲੈ ਕੇ ਵੀ ਉਹ ਬੇਰੁਜ਼ਗਾਰੀ ਨਾਲ ਜੂਝ ਰਹੀ ਹੈ । ਉਸ ਨੂੰ ਪਤਾ ਨਹੀਂ ਸੀ ਕਿ ਐਨੇ ਸਾਰੇ ਟੈਸਟ ਪਾਸ ਕਰਨ ਤੋਂ ਬਾਅਦ ਵੀ ਉਹ ਨੌਕਰੀ ਦੀ ਭਾਲ ਕਰਦੀ ਕਰਦੀ ਥੱਕ ਜਾਵੇਗੀ ।ਅੱਜ ਨੰਨ੍ਹੀ ਛਾਂ ਵੱਡੀ ਹੋ ਚੁੱਕੀ ਹੈ ਤੇ ਬੇਰੁਜ਼ਗਾਰੀ ਨਾਲ ਜੂਝਦੇ ਹੋਏ ਉਹ ਆਪਣੇ ਸੁਪਨੇ ਨੂੰ ਟੁੱਟਦੇ ਹੋਏ ਵੇਖ ਰਹੀ ਸੀ ।ਤੇ ਬਚਪਨ ਵਿੱਚ ਦੇਖੇ
ਉਹਦੇ ਸੁਪਨੇ ਜ਼ਿੰਦਗੀ ਦੀ ਅਸਲੀਅਤ ਵਿੱਚ ਕਿਤੇ ਦੱਬ ਗਏ ਨੇ ।
ਮਨਜੀਤ ਕੌਰ
ਜਿੰਦਗੀ ਤੇ ਇੱਛਾਵਾਂ ਦੀ ਦੌੜ
NEXT STORY