ਜਲੰਧਰ- ਵਧਦੇ ਜਾ ਰਹੇ ਮੁਕਾਬਲੇਬਾਜ਼ੀ ਦੇ ਦੌਰ 'ਚ ਵਿਦਿਆਰਥੀ ਇਸ ਗੱਲ 'ਚ ਹੀ ਬੜੇ ਉਲਝੇ ਹੋਏ ਰਹਿੰਦੇ ਹਨ ਕਿ ਇਕ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਕਿਹੜੇ ਫੀਲਡ 'ਚ ਜਾਣਾ ਚਾਹੀਦਾ ਹੈ। ਇਸ ਦੌਰਾਨ ਕਈ ਵਿਦਿਆਰਥੀ ਡਾਕਟਰ ਬਣਨਾ ਚਾਹੁੰਦੇ ਹਨ, ਕਈ ਇੰਜੀਨੀਅਰ ਤੇ ਕਈ ਵਿਦੇਸ਼ ਜਾ ਕੇ ਸੈੱਟਲ ਹੋਣਾ ਚਾਹੁੰਦੇ ਹਨ।
ਮੈਡੀਕਲ ਲਾਈਨ 'ਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੀ ਇਸੇ ਕਨਫਿਊਜ਼ਨ ਨੂੰ ਦੂਰ ਕਰਨ ਲਈ 'ਦ ਰਾਈਟ ਐਡਮਿਸ਼ਨ' ਦੇ ਡਾਇਰੈਕਟਰ ਤਰੁਨ ਸਿੰਗਲਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਬੱਚਿਆਂ ਦੇ ਦਾਖ਼ਲੇ ਤੋਂ ਲੈ ਕੇ ਉਨ੍ਹਾਂ ਦੀ ਪੜ੍ਹਾਈ ਤੇ ਦਾਖਲਾ ਲੈਣ ਲਈ ਕਿਹੜਾ ਇੰਸਟੀਚਿਊਟ ਸਹੀ ਰਹੇਗਾ, ਬਾਰੇ ਦੱਸਿਆ।
ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ 'ਚ ਰਹਿੰਦੇ ਹਨ ਤੇ ਉਨ੍ਹਾਂ ਦੀ ਕੰਪਨੀ 'ਦ ਰਾਈਟ ਐਡਮਿਸ਼ਨ ਪ੍ਰਾਈਵੇਟ ਲਿਮੀਟੇਡ' ਮੈਡੀਕਲ ਲਾਈਨ 'ਚ ਐੱਮ.ਬੀ.ਬੀ.ਐੱਸ. ਤੇ ਐੱਮ.ਡੀ. 'ਚ ਦਾਖਲੇ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ-ਕੱਲ ਦੇ ਬੱਚੇ ਆਪਣੇ ਕਰੀਅਰ 'ਤੇ ਕਾਫ਼ੀ ਧਿਆਨ ਦਿੰਦੇ ਹਨ ਤੇ ਬਚਪਨ ਤੋਂ ਹੀ ਉਹ ਡਾਕਟਰ, ਇੰਜੀਨੀਅਰ ਜਾਂ ਜੋ ਵੀ ਉਹ ਬਣਨਾ ਚਾਹੁੰਦੇ ਹਨ, ਉਸੇ ਦੇ ਅਨੁਸਾਰ ਆਪਣੀ ਜ਼ਿੰਦਗੀ ਦੇ ਸੁਪਨੇ ਸਜਾਉਣ ਲੱਗ ਪੈਂਦੇ ਹਨ ਤੇ ਉਸ ਕੰਮ 'ਚ ਰੁਚੀ ਲੈਣ ਲੱਗ ਪੈਂਦੇ ਹਨ।
ਉਨ੍ਹਾਂ ਕਿਹਾ ਕਿ ਬਾਕੀ ਸਾਰੇ ਫੀਲਡਜ਼ 'ਚੋਂ ਕਾਫ਼ੀ ਬੱਚੇ ਡਾਕਟਰੀ ਨੂੰ ਪੇਸ਼ੇ ਵਜੋਂ ਚੁਣਨਾ ਚਾਹੁੰਦੇ ਹਨ। ਇਸ ਪੇਸ਼ੇ 'ਚ ਜਾਣ ਦੇ ਚਾਹਵਾਨ ਵਿਦਿਆਰਥੀ 10ਵੀਂ ਤੋਂ ਬਾਅਦ ਮੈਡੀਕਲ ਸਟ੍ਰੀਮ 'ਚ ਜਾਂਦੇ ਹਨ, ਇਸ ਦੀ ਕੋਚਿੰਗ ਲੈਂਦੇ ਹਨ ਤੇ ਕੌਂਪੀਟੇਟਿਵ ਟੈਸਟ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਐੱਮ.ਬੀ.ਬੀ.ਐੱਸ. 'ਚ ਦਾਖਲਾ ਲੈਣ ਲਈ NEET ਦਾ ਟੈਸਟ ਦੇਣਾ ਪੈਂਦਾ ਹੈ। ਜਿਸ 'ਚੋਂ ਰੈਂਕਿੰਗ ਦੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਮੈਡੀਕਲ ਕਾਲਜਾਂ 'ਚ ਦਾਖਲਾ ਮਿਲਦਾ ਹੈ।
ਉਨ੍ਹਾਂ ਦੱਸਿਆ ਕਿ ਐੱਮ.ਬੀ.ਬੀ.ਐੱਸ. ਸਾਢੇ 5 ਸਾਲ ਦਾ ਕੋਰਸ ਹੈ, ਜਿਸ 'ਚੋਂ ਸਾਢੇ 4 ਸਾਲ ਦਾ ਕੋਰਸ ਹੈ, ਜਦਕਿ 1 ਸਾਲ ਉਨ੍ਹਾਂ ਦੀ ਇੰਟਰਨਸ਼ਿਪ ਲੱਗਦੀ ਹੈ। ਦੇਸ਼ 'ਚ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਕਰੀਬ 1,10,000-1,20,000 ਹਨ ਤੇ ਹਰ ਸਾਲ ਕਰੀਬ 25 ਲੱਖ ਵਿਦਿਆਰਥੀ NEET ਦਾ ਟੈਸਟ ਦਿੰਦੇ ਹਨ, ਜਿਨ੍ਹਾਂ 'ਚੋਂ ਕਰੀਬ 15 ਲੱਖ ਬੱਚੇ ਪਾਸ ਹੁੰਦੇ ਹਨ। ਇਨ੍ਹਾਂ 15 ਲੱਖ 'ਚੋਂ ਸਿਰਫ਼ 1,20,000 ਵਿਦਿਆਰਥੀਆਂ ਨੂੰ ਹੀ ਮੈਡੀਕਲ ਕਾਲਜਾਂ 'ਚ ਦਾਖਲਾ ਮਿਲਦਾ ਹੈ।
ਉਨ੍ਹਾਂ ਦੱਸਿਆ ਕਿ ਦੇਸ਼ 'ਚ 700 ਦੇ ਕਰੀਬ ਮੈਡੀਕਲ ਕਾਲਜ ਹਨ ਤੇ ਇਨ੍ਹਾਂ ਪਾਸ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੈਂਕਿੰਗ ਦੇ ਹਿਸਾਬ ਨਾਲ ਕਿਹੜਾ ਕਾਲਜ ਸਹੀ ਰਹੇਗਾ ਤੇ ਉੱਥੇ ਦਾਖਲੇ ਲਈ ਉਨ੍ਹਾਂ ਨੂੰ ਕੀ-ਕੀ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਪੈਣਗੀਆਂ ਤੇ ਉਨ੍ਹਾਂ ਦਾ ਕੀ ਬਜਟ ਰਹੇਗਾ, ਇਹੀ ਸਭ ਦੇਖਣਾ ਉਨ੍ਹਾਂ ਦੀ ਕੰਪਨੀ 'ਦ ਰਾਈਟ ਐਡਮਿਸ਼ਨ' ਦਾ ਕੰਮ ਹੈ।
ਉਨ੍ਹਾਂ ਦੱਸਿਆ ਕਿ ਐੱਮ.ਬੀ.ਬੀ.ਐੱਸ. ਦੀ ਐਡਮਿਸ਼ਨ ਫੀਸ ਵੀ ਨੀਟ ਦੀ ਰੈਂਕਿੰਗ ਦੇ ਹਿਸਾਬ ਨਾਲ ਹੁੰਦੀ ਹੈ, ਜੋ ਕਿ ਕੁੱਲ 720 ਅੰਕ ਦਾ ਹੁੰਦਾ ਹੈ। ਜੇਕਰ ਵਿਦਿਆਰਥੀ ਨੇ ਨੀਟ 'ਚ 600 ਅੰਕ ਹਾਸਲ ਕੀਤੇ ਹਨ ਤਾਂ ਉਸ ਲਈ ਸਰਕਾਰੀ ਕਾਲਜ 'ਚ ਦਾਖਲਾ ਮਿਲਣਾ ਬਹੁਤ ਆਸਾਨ ਹੋ ਜਾਂਦਾ ਹੈ, ਜਿੱਥੇ ਉਸ ਦੀ ਫ਼ੀਸ ਵੀ ਲਗਭਗ ਨਾ ਦੇ ਬਰਾਬਰ ਹੁੰਦੀ ਹੈ, ਜਦਕਿ ਜੇਕਰ ਉਸ ਦੇ ਅੰਕ 500 ਅੰਕ ਹਨ ਤਾਂ ਉਸ ਦੀ ਪੜ੍ਹਾਈ ਦੇ ਇਕ ਸਾਲ ਲਈ ਖ਼ਰਚਾ ਲਗਭਗ 6 ਲੱਖ ਤੱਕ ਆਵੇਗਾ, ਉੱਥੇ ਹੀ 400 ਅੰਕ ਲਈ ਇਹ ਬਜਟ 12-13 ਲੱਖ ਤੱਕ ਵੀ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਐੱਮ.ਬੀ.ਬੀ.ਐੱਸ. 'ਚ ਦਾਖਲੇ ਦਾ ਬਜਟ ਵਿਦਿਆਰਥੀ ਦੀ ਨੀਟ 'ਚ ਰੈਂਕਿੰਗ ਦੇ ਹਿਸਾਬ ਨਾਲ ਹੀ ਤੈਅ ਹੁੰਦਾ ਹੈ।
ਅਜਿਹੀਆਂ ਹੀ ਹੋਰ ਜ਼ਰੂਰੀ ਗੱਲਾਂ ਜਾਣਨ ਲਈ ਦੇਖੋ ਪੂਰਾ ਇੰਟਰਵਿਊ...
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਵਾਰ-ਵਾਰ ਡਿਊਟੀ ਬਦਲਣ ਕਾਰਨ ਫੋਨ 'ਤੇ ਭੜਕਿਆ SHO,ਕਿਹਾ-ਮੈਂ ਚਲਾ...
NEXT STORY